Why Lawrence Bishnoi Enemy Salman Khan: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦਕੀ ਕਤਲ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਹੈ। ਦੂਜੇ ਪਾਸੇ ਮੁੰਬਈ ਪੁਲਿਸ ਨੂੰ ਵੀ ਸ਼ੁਰੂ ਤੋਂ ਹੀ ਇਸ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦਾ ਹੱਥ ਹੋਣ ਦਾ ਸ਼ੱਕ ਸੀ।
ਕਿਹਾ ਜਾਂਦਾ ਹੈ ਕਿ ਬਾਬਾ ਸਿੱਦਕੀ ਅਦਾਕਾਰ ਸਲਮਾਨ ਖਾਨ ਦੇ ਕਰੀਬੀ ਸਨ, ਇਸ ਕਾਰਨ ਲਾਰੈਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਬਾਬਾ ਸਿੱਦਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਆਖਿਰ ਲਾਰੈਂਸ ਬਿਸ਼ਨੋਈ ਦੀ ਸਲਮਾਨ ਖਾਨ ਨਾਲ ਦੁਸ਼ਮਣੀ ਕੀ ਹੈ? ਆਓ ਇਸ ਪੂਰੇ ਮਾਮਲੇ ਨੂੰ ਸਮਝਦੇ ਹਾਂ...।
ਕੀ ਹੈ ਕਾਲੇ ਹਿਰਨ ਦਾ ਮਸਲਾ?
ਤੁਸੀਂ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ਬਾਰੇ ਸੁਣਿਆ ਹੋਵੇਗਾ, ਜਿਸ ਵਿੱਚ ਸਲਮਾਨ ਖਾਨ ਦਾ ਨਾਮ ਆਇਆ ਸੀ। ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਦਬੰਗ ਖਾਨ ਆਪਣੇ ਕੋ-ਸਟਾਰ ਤੱਬੂ, ਸੋਨਾਲੀ ਬਿੰਦਰੇ ਅਤੇ ਸੈਫ ਅਲੀ ਖਾਨ ਨਾਲ ਜੰਗਲ 'ਚ ਗਏ ਸਨ। ਇਸ ਦੌਰਾਨ ਸਲਮਾਨ ਖਾਨ 'ਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਇਲਜ਼ਾਮ ਲੱਗਿਆ ਸੀ। ਉਸ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਫਿਲਹਾਲ ਉਹ ਜ਼ਮਾਨਤ 'ਤੇ ਹੈ। ਹਾਲਾਂਕਿ ਦਬੰਗ ਖਾਨ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਹ ਮੌਕੇ 'ਤੇ ਮੌਜੂਦ ਸੀ ਪਰ ਉਸ ਨੇ ਹਿਰਨ ਦਾ ਸ਼ਿਕਾਰ ਨਹੀਂ ਕੀਤਾ ਸੀ।
ਕਾਲੇ ਹਿਰਨ ਕਾਰਨ ਹੈ ਪੂਰੀ ਦੁਸ਼ਮਣੀ?
ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਦੀ ਸਲਮਾਨ ਖਾਨ ਨਾਲ ਲਗਾਤਾਰ ਦੁਸ਼ਮਣੀ ਚੱਲ ਰਹੀ ਹੈ। ਇਸ ਬਾਰੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਕਾਲਾ ਹਿਰਨ ਬਿਸ਼ਨੋਈ ਭਾਈਚਾਰੇ ਲਈ ਸਤਿਕਾਰਯੋਗ ਹੈ ਅਤੇ ਇਸ ਸੰਬੰਧੀ ਕਈ ਮਾਨਤਾਵਾਂ ਹਨ। ਅਜਿਹੇ 'ਚ ਉੱਥੇ ਦੇ ਲੋਕ ਦਬੰਗ ਖਾਨ ਤੋਂ ਨਾਰਾਜ਼ ਹਨ। ਜੇਕਰ ਸਲਮਾਨ ਖਾਨ ਉੱਥੇ ਮੰਦਰ ਜਾ ਕੇ ਮੱਥਾ ਟੇਕ ਕੇ ਲੋਕਾਂ ਤੋਂ ਮਾਫੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਬੰਦ ਹੋ ਜਾਣਗੀਆਂ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਸਲਮਾਨ ਖਾਨ ਨੂੰ ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਨੂੰ ਪਹਿਲੀ ਵਾਰ ਧਮਕੀ ਨਹੀਂ ਮਿਲੀ ਹੈ, ਧਮਕੀਆਂ ਦਾ ਸਿਲਸਿਲਾ 2018 ਤੋਂ ਚੱਲ ਰਿਹਾ ਹੈ। ਪਹਿਲਾਂ ਹਲਕੀਆਂ ਧਮਕੀਆਂ ਮਿਲਦੀਆਂ ਸਨ, ਪਰ 2022 ਤੋਂ ਦਬੰਗ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਅਧਿਕਾਰਤ ਤੌਰ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਪਿਤਾ ਦੇ ਨਾਂ 'ਤੇ ਧਮਕੀ ਭਰਿਆ ਪੱਤਰ ਆਇਆ, ਫਿਰ 2023 'ਚ ਸਲਮਾਨ ਨੂੰ ਮੇਲ ਰਾਹੀਂ ਧਮਕੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਦੇ ਅਪਾਰਟਮੈਂਟ ਉਤੇ ਫਾਈਰਿੰਗ ਹੋਈ। ਹੁਣ ਵੀ ਲਗਾਤਾਰ ਅਦਾਕਾਰ ਦੇ ਚਹੇਤਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।