ਚੰਡੀਗੜ੍ਹ: ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਬਣੀਆਂ ਅਤੇ ਸਾਹਮਣੇ ਆਉਣ ਜਾ ਰਹੀਆਂ ਅਲਹਦਾ ਫਿਲਮਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ 'ਕਰਮੀ ਆਪੋ ਆਪਣੀ', ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।
'ਮਿਊਜ਼ਿਕ ਪਲੈਨੇਟ ਇੰਟਰਟੇਨਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਪੰਜਾਬੀ ਫੀਚਰ ਫਿਲਮ ਦੇ ਨਿਰਮਾਣ ਰਿੰਪੀ ਜੱਸਲ ਅਤੇ ਲਾਰਾ ਕਰੂਮਬਸ, ਜਦਕਿ ਨਿਰਦੇਸ਼ਨ ਕਰਨ ਸਿੰਘ ਮਾਨ ਦੁਆਰਾ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ 'ਚ ਪ੍ਰਭਾਵੀ ਆਗਾਜ਼ ਕਰਨ ਜਾ ਰਹੇ ਹਨ।
ਪਰਿਵਾਰਿਕ-ਡਰਾਮਾ ਕਹਾਣੀ ਸਾਰ ਅਧੀਨ ਬਣਾਈ ਗਈ ਅਤੇ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿਚਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਬਾਲੀਵੁੱਡ ਦੇ ਅਜ਼ੀਮ ਅਦਾਕਾਰ ਰਾਣਾ ਜੰਗ ਬਹਾਦਰ ਤੋਂ ਇਲਾਵਾ ਗੁਰੂ ਸਿੰਘ ਸਹੋਤਾ, ਪੂਨਮ ਸੂਦ, ਨੀਟੂ ਪੰਧੇਰ, ਲਾਰਾ ਕਰੂਮਬਸ, ਹਰਜਸ ਜੋਤ ਸਿੰਘ, ਅਸ਼ੋਕ ਪੁਰੀ, ਗੁਰਿੰਦਰ ਮਕਣਾ, ਕਿਆ ਖੰਨਾ, ਅੰਮ੍ਰਿਤਪਾਲ ਸਿੰਘ ਬਿੱਲਾ, ਹਰਸਿਮਰਨ ਸਿੰਘ ਹੈਰੀ, ਸ਼ੁਸ਼ੀਲ ਘਈ ਅਤੇ ਭੁਪਿੰਦਰ ਭੂਪੀ ਸ਼ੁਮਾਰ ਹਨ।
ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਇਸ ਦੇ ਆਸ-ਪਾਸ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦੇ ਡੀਓਪੀ ਅਸ਼ੋਕ ਬਹਿਲ, ਸੰਪਾਦਕ ਬੀ ਰਾਮਪਾਲ, ਸੰਗੀਤਕਾਰ ਅਤੇ ਬੈਕਗਰਾਊਂਡ ਮਿਊਜ਼ਿਕ ਕਰਤਾ ਦਲਜੀਤ ਸਿੰਘ, ਕ੍ਰਿਏਟਿਵ ਨਿਰਦੇਸ਼ਕ ਅਤੇ ਪੋਸਟ ਹੈੱਡ ਹਰਪ੍ਰੀਤ ਸਿੰਘ ਮਠਾੜੂ, ਕਾਰਜਕਾਰੀ ਨਿਰਮਾਤਾ ਹੈਰੀ ਸਿੰਘ, ਐਕਸ਼ਨ ਡਾਇਰੈਕਟਰ ਸਤਵੰਤ ਬਲ ਹਨ।
ਮੇਨ ਸਟ੍ਰੀਮ ਸਿਨੇਮਾ ਸਾਂਚੇ ਤੋਂ ਅਲੱਗ ਹੱਟ ਕੇ ਨਿਰਮਿਤ ਕੀਤੀ ਗਈ ਇਸ ਫਿਲਮ ਵਿੱਚ ਦੇਸੀ ਅਤੇ ਵਿਦੇਸ਼ੀ ਕਲਚਰ ਦੇ ਵੱਖ-ਵੱਖ ਰੰਗਾਂ ਵਿੱਚ ਰੰਗੀ ਇੱਕ ਨਿਵੇਕਲੀ ਪ੍ਰੇਮ ਕਹਾਣੀ ਨੂੰ ਪ੍ਰਤੀਬਿੰਬ ਕੀਤਾ ਗਿਆ ਹੈ, ਜਿਸ ਸੰਬੰਧਤ ਮਿਲੀ ਹੋਰ ਵਿਸਥਾਰਕ ਜਾਣਕਾਰੀ ਅਨੁਸਾਰ ਦਿਲ ਟੁੰਬਵੇਂ ਕੰਟੈਂਟ ਦਾ ਇਜ਼ਹਾਰ ਕਰਵਾਉਣ ਜਾ ਰਹੀ ਇਹ ਫਿਲਮ ਹਰ ਵਰਗ ਦਰਸ਼ਕਾਂ ਦੀ ਪਸੰਦ ਕਸਵੱਟੀ ਉਤੇ ਖਰੀ ਉਤਰੇਗੀ। 21 ਨਵੰਬਰ ਨੂੰ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਇਸ ਭਾਵਪੂਰਨ ਫਿਲਮ ਦਾ ਲੇਖਨ ਗੁਰਜਿੰਦਰਜੀਤ ਸਿੰਘ ਸਹੋਤਾ ਦੁਆਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: