ਫਰੀਦਕੋਟ: ਪੰਜਾਬੀ ਸਿਨੇਮਾਂ ਦੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ਵਿੱਚ ਸ਼ੁਮਾਰ ਹੋ ਚੁੱਕੀ 'ਚੱਲ ਮੇਰਾ ਪੁੱਤ 4' ਦੀ ਸ਼ੂਟਿੰਗ ਲੰਡਨ ਵਿਖੇ ਸ਼ੂਰੂ ਹੋ ਗਈ ਹੈ। ਇਸ ਫਿਲਮ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਈ ਚਰਚਿਤ ਚਿਹਰੇ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
'ਰਿਦਮ ਬੁਆਏਜ ਇੰਟਰਟੇਨਮੈਂਟ' ਵੱਲੋ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਫ਼ਿਲਮ ਦਾ ਲੇਖ਼ਣ ਰਾਕੇਸ਼ ਧਵਨ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਨੌਜਵਾਨ ਨਿਰਦੇਸ਼ਕ ਜਨਜੋਤ ਸਿੰਘ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਸਾਹਮਣੇ ਆਈਆਂ ਇਸੇ ਸੀਕੁਅਲ ਸੀਰੀਜ਼ ਦੀਆਂ ਤਿੰਨੋਂ ਫ਼ਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ। ਹਾਲ ਹੀ ਵਿੱਚ ਕੀਤੇ ਗਏ ਰਸਮੀ ਐਲਾਨ ਤੋਂ ਬਾਅਦ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਇਸ ਫ਼ਿਲਮ ਦੀ ਓਵਰਆਲ ਕਮਾਂਡ ਰਿਦਮ ਬੁਆਏਜ ਪ੍ਰਮੁੱਖ ਕਾਰਜ ਗਿੱਲ ਸੰਭਾਲ ਰਹੇ ਹਨ, ਜਿੰਨਾਂ ਵੱਲੋ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਬੇਹਤਰੀਣ ਫ਼ਿਲਮ ਵਿੱਚ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋ ਨਜ਼ਰ ਆਉਣਗੇ।
ਯੂਨਾਈਟਿਡ ਕਿੰਗਡਮ ਦੀਆਂ ਖੂਬਸੂਰਤ ਲੋਕੋਸ਼ਨਾਂ 'ਤੇ ਬਣਾਈ ਜਾ ਰਹੀ ਇਸ ਫ਼ਿਲਮ ਦੇ ਹੋਰਨਾਂ ਕਲਾਕਾਰਾਂ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਇੰਨਾਂ ਵਿੱਚ ਹਰਦੀਪ ਗਿੱਲ, ਗੁਰਸ਼ਬਦ ਤੋਂ ਇਲਾਵਾ ਪਾਕਿਸਤਾਨ ਕਲਾ ਖੇਤਰ ਦਾ ਅਨਿਖੜਵਾ ਹਿੱਸਾ ਮੰਨੇ ਜਾਂਦੇ ਅਤੇ ਭਾਰਤੀ ਪੰਜਾਬ ਦੀਆਂ ਫਿਲਮਾਂ ਦਾ ਵੱਡਾ ਨਾਂਅ ਬਣ ਚੁੱਕੇ ਇਫਤਖਾਰ ਠਾਕੁਰ, ਨਾਸਿਰ ਚੁਣੋਤੀ ਅਤੇ ਅਕਰਮ ਉਦਾਸ ਸ਼ਾਮਿਲ ਹਨ, ਜੋ ਇੱਕ ਵਾਰ ਫਿਰ ਇਸ ਫਿਲਮ ਦੇ ਚੋਥੇ ਸੀਕੁਅਲ ਨੂੰ ਚਾਰ ਚੰਨ੍ਹ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਸਾਲ 1920, 21 ਅਤੇ 22 ਵਿੱਚ ਪੜਾਅ ਦਰ ਪੜਾਅ ਸਾਹਮਣੇ ਆਈਆ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੀਆ ਪੰਜਾਬੀ ਫਿਲਮਾਂ ਕ੍ਰਮਵਾਰ 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2' ਅਤੇ 'ਚੱਲ ਮੇਰਾ ਪੁੱਤ 3' ਦੇ ਚੋਥੇ ਭਾਗ ਦੇ ਤੌਰ ਤੇ ਸਾਹਮਣੇ ਆਉਣ ਜਾ ਰਹੀ ਇਸ ਫ਼ਿਲਮ ਦੀ ਜਿਆਦਾਤਰ ਸ਼ੂਟਿੰਗ ਲੰਡਨ ਵਿਖੇ ਹੀ ਸੰਪੂਰਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ:-