ETV Bharat / entertainment

ਇਸ ਵੱਡੀ ਫਿਲਮ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ ਪ੍ਰਿੰਸ ਕੰਵਲਜੀਤ ਸਿੰਘ, ਇਸ ਦਿਨ ਹੋਵੇਗੀ ਰਿਲੀਜ਼ - PRINCE KANWALJIT SINGH

ਹਾਲ ਹੀ ਵਿੱਚ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਦੀ ਨਵੀਂ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਗਈ ਹੈ।

Prince Kanwaljit Singh
Prince Kanwaljit Singh (instagram)
author img

By ETV Bharat Entertainment Team

Published : Oct 8, 2024, 1:58 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਬਤੌਰ ਲੇਖਕ ਅਤੇ ਅਦਾਕਾਰ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਪ੍ਰਿੰਸ ਕੰਵਲਜੀਤ ਸਿੰਘ, ਜੋ ਇੱਕ ਵਾਰ ਅਪਣੀ ਨਾਯਾਬ ਅਦਾਕਾਰੀ ਦਾ ਲੋਹਾ ਮੰਨਵਾਉਣ ਲਈ ਤਿਆਰ ਹਨ, ਜਿੰਨ੍ਹਾਂ ਦੀ ਆਉਣ ਵਾਲੀ ਅਤੇ ਬਹੁ-ਚਰਚਿਤ ਫਿਲਮ 'ਸੈਕਟਰ 17' ਦੀ ਨਵੀਂ ਝਲਕ ਸਾਹਮਣੇ ਆਈ ਹੈ, ਜੋ ਜਲਦ ਹੀ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

'ਅਦਿਤਯਸ ਗਰੁੱਪ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਹਰਮਨਦੀਪ ਸੂਦ, ਸਹਿ ਨਿਰਮਾਤਾ ਵਿਰਾਟ ਕਪੂਰ, ਕਾਰਜਕਾਰੀ ਨਿਰਮਾਤਾ ਅਦਿਤਯਸ ਹਨ, ਜਿੰਨ੍ਹਾਂ ਦੁਆਰਾ ਗੁਰੂ ਪ੍ਰੋਡੋਕਸ਼ਨ ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਲੇਖਨ ਪ੍ਰਿੰਸ ਕੰਵਲਜੀਤ ਸਿੰਘ ਜਦਕਿ ਨਿਰਦੇਸ਼ਨ ਮੁਨੀਸ਼ ਭੱਟ ਵੱਲੋਂ ਕੀਤਾ ਗਿਆ ਹੈ, ਜੋ ਕਈ ਸਫ਼ਲ ਅਤੇ ਬਹੁ-ਚਰਚਿਤ ਫਿਲਮਾਂ ਦਾ ਫਿਲਮਕਾਰ ਦੇ ਰੂਪ ਵਿੱਚ ਸ਼ਾਨਦਾਰ ਹਿੱਸਾ ਰਹੇ ਹਨ।

"ਲੋਕ ਜੀਹਨੂੰ ਘੋੜਾ ਕਹਿੰਦੇ, ਮੇਰੇ ਲਈ ਉਹ ਖੱਚਰ ਆ" ਦੀ ਟੈਗਲਾਇਨ ਅਧੀਨ ਬਣਾਈ ਗਈ ਇਹ ਫਿਲਮ 15 ਨਵੰਬਰ 2024 ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ, ਜੋ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਅਤੇ ਨਿਰਦੇਸ਼ਕ ਮਨੀਸ਼ ਭੱਟ ਦੀ ਸ਼ਾਨਦਾਰ ਕੈਮਿਸਟਰੀ ਦਾ ਇੱਕ ਵਾਰ ਫਿਰ ਦਰਸ਼ਕਾਂ ਨੂੰ ਪ੍ਰਭਾਵੀ ਅਹਿਸਾਸ ਕਰਵਾਏਗੀ, ਜੋ ਇਸ ਤੋਂ ਪਹਿਲਾਂ 'ਪੰਛੀ' ਜਿਹੀ ਚਰਚਿਤ ਓਟੀਟੀ ਫਿਲਮ ਵੀ ਇਕੱਠਿਆਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ, ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ।

ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਦੁਨੀਆ ਭਰ ਵਿੱਚ ਅਪਾਰ ਕਾਮਯਾਬੀ ਹਾਸਿਲ ਕਰ ਰਹੀ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨਾਲ ਵੀ ਇੰਨੀਂ-ਦਿਨੀਂ ਖਾਸੀ ਸਲਾਹੁਤਾ ਹਾਸਿਲ ਕਰ ਰਹੇ ਹਨ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਜੋ ਇੱਕ ਵਾਰ ਫਿਰ ਅਪਣੀ ਬਹੁ-ਪੱਖੀ ਅਦਾਕਾਰੀ ਕਲਾ ਲੋਹਾ ਮੰਨਵਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਆਈ ਅਪਣੀ ਹਰ ਫਿਲਮ ਚਾਹੇ ਉਹ 'ਜੱਟ ਬੁਆਏਜ਼: ਪੁੱਤ ਜੱਟਾਂ ਦੇ', 'ਲੈਦਰ ਲਾਈਫ' ਅਤੇ 'ਵਾਰਨਿੰਗ' ਸੀਰੀਜ਼ ਰਹੀ ਹੋਵੇ ਜਾਂ ਫਿਰ 'ਪੋਸਤੀ', 'ਕਲੀ ਜੋਟਾ', 'ਰੁਤਬਾ' ਆਦਿ ਦੁਆਰਾ ਦਰਸ਼ਕਾਂ ਦੇ ਮਨਾਂ ਵਿੱਚ ਅਪਣੀ ਲਾਜਵਾਬ ਅਦਾਕਾਰੀ ਦੀ ਅਮਿੱਟ ਛਾਪ ਛੱਡਣ ਵਿੱਚ ਕਾਮਯਾਬ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.