ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਗਾਇਕੀ ਨੂੰ ਲਗਾਤਾਰ ਪ੍ਰਸ਼ੰਸਕਾਂ ਤੱਕ ਪਹੁੰਚਾਉਣ 'ਚ ਸਫਲ ਰਹੇ ਸੁਰਜੀਤ ਖਾਨ ਜਲਦ ਹੀ ਆਪਣੇ ਨਵੇਂ ਗਾਣੇ ਨਾਲ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਉਨ੍ਹਾਂ ਦਾ ਨਵਾਂ ਗਾਣਾ 'ਕੋਕੇ ਦੇ ਲਿਸ਼ਕਾਰੇ' ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਹੋਵੇਗਾ।
ਹੈੱਡਲਾਈਨਰ ਰਿਕਾਰਡਸ ਅਤੇ ਸੀਮਾ ਖਾਨ ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਮੋਲੋਡੀਅਸ ਟਰੈਕ ਦਾ ਸੰਗੀਤ ਜੀ ਗੁਰੀ ਨੇ ਤਿਆਰ ਕੀਤਾ ਹੈ ਜਦਕਿ ਬੋਲ ਕਿੰਗ ਗਰੇਵਾਲ ਨੇ ਰਚੇ ਹਨ। ਸੰਗ਼ੀਤਕ ਟੀਮ ਅਨੁਸਾਰ ਪੰਜਾਬੀ ਫੋਕ ਅਤੇ ਬੀਟ ਦੋਨੋ ਤਰ੍ਹਾਂ ਦੀ ਗਾਇਕੀ ਵਿੱਚ ਖਾਸੀ ਮੁਹਾਰਤ ਰੱਖਦੇ ਗਾਇਕ ਸੁਰਜੀਤ ਖਾਨ ਦੀ ਇਸੇ ਸ਼ੈਲੀ ਦੇ ਅਧੀਨ ਬੁਣਿਆ ਗਿਆ ਇਹ ਗਾਣਾ ਉਨਾਂ ਵੱਲੋ ਬਹੁਤ ਹੀ ਉਮਦਾ ਅੰਦਾਜ਼ ਵਿੱਚ ਗਾਇਆ ਗਿਆ ਹੈ।
ਪੰਜਾਬੀ ਸੱਭਿਆਚਾਰ ਦੀਆਂ ਵੱਖੋ-ਵੱਖ ਵੰਨਗੀਆਂ ਨੂੰ ਰੂਪਮਾਨ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਮਨਮੋਹਕ ਬਣਾਇਆ ਗਿਆ ਹੈ, ਜਿਸ ਵਿੱਚ ਠੇਠ ਪੰਜਾਬੀ ਨੂੰ ਪ੍ਰਤੀਬਿੰਬ ਕਰਦੇ ਕਈ ਖੂਬਸੂਰਤ ਰੰਗ ਦੇਖਣ ਨੂੰ ਮਿਲਣਗੇ। ਹਾਲ ਹੀ ਵਿੱਚ ਸਾਹਮਣੇ ਲਿਆਂਦੇ ਆਪਣੇ ਕਈ ਗਾਣਿਆ ਨੂੰ ਲੈ ਕੇ ਵੀ ਕਾਫ਼ੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ-ਬਿੰਦੂ ਬਣੇ ਗਾਇਕ ਸੁਰਜੀਤ ਖਾਨ ਦੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਇੰਨਾਂ ਗਾਣਿਆ ਵਿੱਚ 'ਸੋਚ ਰਿਹਾ', 'ਇੰਨਾਂ ਸੋਹਣਾ', 'ਸਟੇਰਿੰਗ', 'ਏਰੀਆ', 'ਅੜੇ ਹੋਏ ਆਂ'' ਆਦਿ ਸ਼ੁਮਾਰ ਰਹੇ ਹਨ।
ਪੰਜਾਬ ਤੋਂ ਲੈ ਕੇ ਆਲਮੀ ਪੱਧਰ ਤੱਕ ਅਪਣੀ ਬਹੁ-ਪੱਖੀ ਗਾਇਕੀ ਸਮਰੱਥਾ ਦਾ ਪ੍ਰਗਟਾਵਾ ਕਰਵਾਉਣ ਵਿੱਚ ਸਫ਼ਲ ਰਹੇ ਗਾਇਕ ਸੁਰਜੀਤ ਖਾਨ ਅਜਿਹੇ ਗਾਇਕ ਵਜੋ ਵੀ ਜਾਂਣੇ ਜਾਂਦੇ ਹਨ, ਜਿੰਨ੍ਹਾਂ ਨੇ ਗੈਰ ਮਿਆਰੀ ਗਾਇਕੀ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣਾ ਪਸੰਦ ਕੀਤਾ ਹੈ। ਇਹੀ ਕਾਰਨ ਹੈ ਕਿ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਲੋਕ ਵੀ ਉਨ੍ਹਾਂ ਨੂੰ ਸੁਣਨਾ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ:-