ETV Bharat / entertainment

ਗਲੈਮਰ ਤੋਂ ਲੈ ਕੇ ਹੁਨਰ ਤੱਕ, ਹਰ ਮਾਮਲੇ 'ਚ ਬਾਲੀਵੁੱਡ ਸੁੰਦਰੀਆਂ ਨੂੰ ਟੱਕਰ ਦਿੰਦੀਆਂ ਨੇ ਪੰਜਾਬੀ ਸਿਨੇਮਾ ਦੀਆਂ ਇਹ ਹਸੀਨਾਵਾਂ

Pollywood Actresses: ਆਏ ਦਿਨ ਪੰਜਾਬੀ ਅਦਾਕਾਰਾਂ ਸੋਸ਼ਲ ਮੀਡੀਆ 'ਤੇ ਆਪਣੇ ਅੰਦਾਜ਼ ਦਾ ਜਲਵਾ ਦਿਖਾਉਂਦੀਆਂ ਰਹਿੰਦੀਆਂ ਹਨ। ਇੱਥੇ ਅਸੀਂ ਤੁਹਾਨੂੰ ਸੁਪਰਹਿੱਟ ਪੰਜਾਬੀ ਅਦਾਕਾਰਾਂ ਬਾਰੇ ਦੱਸ ਰਹੇ ਹਾਂ, ਜੋ ਅਕਸਰ ਪਾਲੀਵੁੱਡ ਦੀਆਂ ਸੁਰਖੀਆਂ ਵਿੱਚ ਰਹਿੰਦੀਆਂ ਹਨ।

Pollywood Actresses
Pollywood Actresses
author img

By ETV Bharat Entertainment Team

Published : Mar 12, 2024, 3:51 PM IST

ਚੰਡੀਗੜ੍ਹ: ਭਾਵੇਂ ਪੰਜਾਬੀ ਫਿਲਮਾਂ ਦਾ ਗਲੈਮਰ ਬਾਲੀਵੁੱਡ ਫਿਲਮਾਂ ਦੇ ਮੁਕਾਬਲੇ ਫਿੱਕਾ ਪੈਂਦਾ ਹੈ ਪਰ ਇਨ੍ਹਾਂ ਦੀਆਂ ਅਦਾਕਾਰਾਂ ਦੀ ਖੂਬਸੂਰਤੀ ਬੀ-ਟਾਊਨ ਦੀਆਂ ਅਦਾਕਾਰਾਂ ਤੋਂ ਘੱਟ ਨਹੀਂ ਹੈ। ਅੱਜ ਕੱਲ੍ਹ ਪੰਜਾਬੀ ਗੀਤ ਵੀ ਕਾਫੀ ਟ੍ਰੈਂਡ ਵਿੱਚ ਹਨ। ਗੁਰੂ ਰੰਧਾਵਾ, ਐਮੀ ਵਿਰਕ, ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ ਵਰਗੇ ਕਾਫੀ ਸਾਰੇ ਪੰਜਾਬੀ ਗਾਇਕ ਹੁਣ ਬਾਲੀਵੁੱਡ ਫਿਲਮਾਂ ਦਾ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਨਾ ਸਿਰਫ਼ ਆਪਣੇ ਗੀਤਾਂ ਰਾਹੀਂ ਸਗੋਂ ਆਪਣੀ ਅਦਾਕਾਰੀ ਰਾਹੀਂ ਵੀ ਬਾਲੀਵੁੱਡ ਵਿੱਚ ਡੂੰਘੀ ਛਾਪ ਛੱਡੀ ਹੈ।

ਦੂਜੇ ਪਾਸੇ ਹਿੰਦੀ ਸੀਰੀਅਲਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਵਿੱਚ ਵੀ ਕਈ ਟੀਵੀ ਕਲਾਕਾਰ ਨਜ਼ਰ ਆਉਂਦੇ ਹਨ। ਹਾਲਾਂਕਿ ਇੱਥੇ ਅਸੀਂ ਉਨ੍ਹਾਂ ਅਦਾਕਾਰਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਰਾਹੀਂ ਆਪਣੀ ਪਛਾਣ ਬਣਾਈ ਹੈ। ਇਹ ਅਦਾਕਾਰਾਂ ਵੀ ਕਿਸੇ ਪੱਖੋਂ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹਨ। ਭਾਵੇਂ ਉਹ ਸੁੰਦਰਤਾ ਹੋਵੇ, ਅਦਾਕਾਰੀ ਹੋਵੇ ਜਾਂ ਗਲੈਮਰਸ ਸਟਾਈਲ।

ਨੀਰੂ ਬਾਜਵਾ: ਵਿਦੇਸ਼ੀ ਧਰਤੀ ਕੈਨੇਡਾ ਵਿੱਚ ਜਨਮੀ ਨੀਰੂ ਬਾਜਵਾ ਇੱਕ ਪ੍ਰਸਿੱਧ ਪੰਜਾਬੀ ਅਦਾਕਾਰਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 1998 ਵਿੱਚ ਦੇਵ ਆਨੰਦ ਦੀ ਬਾਲੀਵੁੱਡ ਫਿਲਮ ‘ਮੈਂ ਸੋਲ੍ਹ ਬਰਸ ਕੀ’ ਨਾਲ ਕੀਤੀ ਸੀ ਪਰ ਬਾਅਦ ਵਿੱਚ ਉਹ ਪੰਜਾਬੀ ਫਿਲਮਾਂ ਵੱਲ ਮੁੜ ਗਈ। ਨੀਰੂ ਬਾਜਵਾ ਨੇ ਦਿਲਜੀਤ ਦੁਸਾਂਝ ਨਾਲ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਇਸ ਸਮੇਂ ਅਦਾਕਾਰਾ ਸਤਿੰਦਰ ਸਰਤਾਜ ਨਾਲ ਫਿਲਮ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ।

ਸਰਗੁਣ ਮਹਿਤਾ: ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਕਾਮਯਾਬੀ ਸਥਾਪਤ ਕੀਤੀ ਹੈ। ਇਸ ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ ਅਤੇ ਉਹ ਇੱਥੋਂ ਦੀ ਮੋਹਰੀ ਅਦਾਕਾਰਾ ਹੈ। ਉਹ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸਰਗੁਣ ਜਿੰਨੀ ਦਿੱਖ 'ਚ ਖੂਬਸੂਰਤ ਹੈ, ਉਸ ਦੀ ਐਕਟਿੰਗ ਵੀ ਓਨੀ ਹੀ ਸ਼ਾਨਦਾਰ ਹੈ। ਮਹਿਤਾ ਨੇ 'ਲਵ ਪੰਜਾਬ', 'ਕਿਸਮਤ', 'ਕਾਲਾ ਸ਼ਾਹ ਕਾਲਾ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਅਦਾਕਾਰਾ ਇਸ ਸਮੇਂ ਗਿੱਪੀ ਗਰੇਵਾਲ ਨਾਲ ਫਿਲਮ 'ਜੱਟ ਨੂੰ ਚੁੜੈਲੀ ਟੱਕਰੀ' ਨੂੰ ਲੈ ਕੇ ਚਰਚਾ ਵਿੱਚ ਹੈ।

ਸੋਨਮ ਬਾਜਵਾ: ਸੋਨਮ ਬਾਜਵਾ ਨੇ ਪੰਜਾਬੀ ਸਿਨੇਮਾ ਦੇ ਨਾਲ-ਨਾਲ ਤਾਮਿਲ ਫਿਲਮ ਇੰਡਸਟਰੀ 'ਚ ਵੀ ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ। ਉਸ ਨੇ 2013 'ਚ ਫਿਲਮ 'ਬੈਸਟ ਆਫ ਲੱਕ' ਨਾਲ ਪੰਜਾਬੀ ਇੰਡਸਟਰੀ 'ਚ ਡੈਬਿਊ ਕੀਤਾ ਸੀ। ਉਹ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨਾਲ ਫਿਲਮ 'ਗੁੱਡੀਆ ਪਟੋਲੇ' 'ਚ ਨਜ਼ਰ ਆਈ ਸੀ, ਜਿਸ 'ਚ ਉਸ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ ਸੀ। ਇਸ ਸਮੇਂ ਅਦਾਕਾਰਾ 'ਕੁੜੀ ਹਰਿਆਣੇ ਵੱਲ ਦੀ' ਨੂੰ ਲੈ ਕੇ ਚਰਚਾ ਵਿੱਚ ਹੈ।

ਸਿੰਮੀ ਚਾਹਲ: ਸਿੰਮੀ ਦਾ ਪੂਰਾ ਨਾਂ ਸਿਮਰਪ੍ਰੀਤ ਕੌਰ ਚਾਹਲ ਹੈ। ਉਹ ਪੰਜਾਬੀ ਫਿਲਮਾਂ ਦੀਆਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹੈ। ਅਦਾਕਾਰਾ ਹੋਣ ਦੇ ਨਾਲ-ਨਾਲ ਸਿੰਮੀ ਦੀ ਪਛਾਣ ਮਾਡਲ ਵਜੋਂ ਵੀ ਹੈ। ਹਾਲ ਹੀ ਵਿੱਚ ਸਿੰਮੀ ਚਾਹਲ ਦੀ ਫਿਲਮ 'ਜੀਅ ਵੇ ਸੋਹਣਿਆ ਜੀਅ' ਰਿਲੀਜ਼ ਹੋਈ ਸੀ, ਫਿਲਮ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ।

ਹਿਮਾਂਸ਼ੀ ਖੁਰਾਨਾ: ਹਿਮਾਂਸ਼ੀ ਖੁਰਾਨਾ ਸਿਰਫ 4 ਪੰਜਾਬੀ ਫਿਲਮਾਂ 'ਚ ਨਜ਼ਰ ਆਈ ਪਰ ਉਸ ਨੇ ਥੋੜ੍ਹੇ ਸਮੇਂ 'ਚ ਹੀ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਹੈ। ਉਹ 2011 ਵਿੱਚ ਮਿਸ ਲੁਧਿਆਣਾ ਬਣੀ ਸੀ। ਉਸਨੇ 2010 ਵਿੱਚ 'ਜੋੜੀ-ਬਿੱਗ ਡੇ ਪਾਰਟੀ' ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਵੇਸ਼ ਕੀਤਾ ਸੀ। ਉਸਨੇ ਪੰਜਾਬੀ ਸਿਨੇਮਾ ਵਿੱਚ ਆਪਣਾ ਕਰੀਅਰ 'ਸਾਡਾ ਹੱਕ' ਨਾਲ ਸ਼ੁਰੂ ਕੀਤਾ ਸੀ।

ਮੈਂਡੀ ਤੱਖਰ: ਮੈਂਡੀ ਤੱਖਰ ਬਾਰੇ ਕਿਹਾ ਜਾਂਦਾ ਹੈ ਕਿ ਮੈਂਡੀ ਤੱਖਰ ਦਾ ਜਨਮ ਬਰਤਾਨੀਆ ਵਿੱਚ ਹੋਇਆ ਸੀ ਪਰ ਉਸ ਨੂੰ ਪੰਜਾਬ ਆ ਕੇ ਹੀ ਪਛਾਣ ਮਿਲੀ। ਮੈਂਡੀ ਨੇ 2010 ਵਿੱਚ ਪੰਜਾਬੀ ਗਾਇਕ ਬੱਬੂ ਮਾਨ ਨਾਲ ਪਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਉਸਨੇ ਆਪਣੀ ਪਹਿਲੀ ਫਿਲਮ ਤੋਂ ਹੀ ਲੱਖਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਹਾਲ ਹੀ ਵਿੱਚ ਅਦਾਕਾਰਾ ਆਪਣੇ ਵਿਆਹ ਨੂੰ ਲੈ ਕੇ ਸੁਰਖ਼ੀਆਂ ਵਿੱਚ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.