ਚੰਡੀਗੜ੍ਹ: ਜੀਓ ਸਿਨੇਮਾ ਉਤੇ ਸਟ੍ਰੀਮ ਹੋਣ ਜਾ ਰਹੀ ਸੰਜੇ ਦੱਤ ਅਤੇ ਰਵੀਨਾ ਟੰਡਨ ਫਿਲਮ 'ਘੁੜਚੜੀ' ਇੰਨੀਂ ਦਿਨੀਂ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਇਸ ਵਿੱਚ ਉਚੇਚੇ ਤੌਰ ਉਤੇ ਸ਼ਾਮਿਲ ਕੀਤਾ ਗਿਆ ਪੰਜਾਬੀ ਗਾਣਾ 'ਪੰਜਾਬੀ ਮੁੰਡੇ' ਅਹਿਮ ਭੂਮਿਕਾ ਨਿਭਾਈ ਨਿਭਾਉਣ ਜਾ ਰਿਹਾ ਹੈ, ਜੋ 30 ਜੁਲਾਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।
ਬਾਲੀਵੁੱਡ ਨਿਰਮਾਤਾ ਨਿਧੀ ਦੱਤਾ ਅਤੇ ਬਿਨਾਓ ਕੇ ਗਾਂਧੀ ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦੋ ਪੀੜੀਆਂ ਦੀ ਖੂਬਸੂਰਤ ਪ੍ਰੇਮ ਕਹਾਣੀ ਦੁਆਲੇ ਬੁਣੀ ਗਈ ਹੈ, ਜਿਸ ਦਾ ਨਿਰਦੇਸ਼ਨ ਬਿਨਾਓ ਕੇ ਗਾਂਧੀ ਦੁਆਰਾ ਹੀ ਕੀਤਾ ਗਿਆ ਹੈ।
ਓਟੀਟੀ ਪਲੇਟਫ਼ਾਰਮ ਉਪਰ ਆਗਾਮੀ ਦਿਨੀਂ ਦਸਤਕ ਦੇ ਜਾ ਰਹੀਆਂ ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਇਸ ਫਿਲਮ ਦਾ ਵਰਲਡ ਪ੍ਰੀਮੀਅਰ 09 ਅਗਸਤ ਨੂੰ ਜੀਓ ਸਿਨੇਮਾ ਉਤੇ ਹੋਵੇਗਾ। ਸੰਗੀਤਮਈ ਰੰਗਾਂ ਵਿੱਚ ਰੰਗੀ ਗਈ ਉਕਤ ਰੁਮਾਂਟਿਕ ਕਾਮੇਡੀ ਫਿਲਮ ਅਦਾਕਾਰ ਪਾਰਥ ਸਮਥਾਨ ਅਤੇ ਅਦਾਕਾਰਾ ਖੁਸ਼ਾਲੀ ਕੁਮਾਰ ਵੀ ਲੀਡਿੰਗ ਕਿਰਦਾਰਾਂ ਵਿੱਚ ਨਜ਼ਰ ਆਉਣਗੇ, ਜੋ ਇਸ ਫਿਲਮ ਦੀ ਬੀਤੇ ਦਿਨੀਂ ਜਾਰੀ ਹੋਈ ਪਹਿਲੀ ਝਲਕ ਦੇ ਬਾਅਦ ਹੀ ਸਿਨੇਮਾ ਗਲਿਆਰਿਆਂ ਵਿੱਚ ਖਾਸੇ ਆਕਰਸ਼ਨ ਦਾ ਕੇਂਦਰ-ਬਿੰਦੂ ਬਣੇ ਹੋਏ ਹਨ।
ਓਧਰ ਉਕਤ ਫਿਲਮ ਨੂੰ ਹੋਰ ਪ੍ਰਭਾਵੀ ਰੂਪ ਦੇਣ ਜਾ ਰਹੇ ਪੰਜਾਬੀ ਗਾਣੇ 'ਪੰਜਾਬੀ ਮੁੰਡੇ' ਨਾਲ ਜੁੜੇ ਕੁਝ ਖਾਸ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਬੀਟ ਗੀਤ ਵਜੋਂ ਸਾਹਮਣੇ ਲਿਆਂਦੇ ਆ ਰਹੇ ਇਸ ਗਾਣੇ ਨੂੰ ਆਵਾਜ਼ਾਂ ਉੱਘੇ ਪੰਜਾਬੀ ਗਾਇਕ ਸੁਖਬੀਰ ਸਿੰਘ ਤੋਂ ਇਲਾਵਾ ਤੁਲਸੀ ਕੁਮਾਰ, ਯਸ਼ ਨਰਵੈਕਰ, ਪ੍ਰਿਯਾਨੀ ਬਾਣੀ ਵੱਲੋਂ ਦਿੱਤੀਆਂ ਗਈਆਂ ਹਨ, ਜਦ ਇਸਦਾ ਦਾ ਮਿਊਜ਼ਿਕ ਸੁਖਬੀਰ, ਲਿੰਜੋ ਜੋਰਜ, ਡੀਜੇ ਚੇਤਸ ਦੁਆਰਾ ਤਿਆਰ ਕੀਤਾ ਗਿਆ ਹੈ।
ਪੰਜਾਬੀਆਂ ਦੇ ਦੇਸੀ ਸਵੈਗ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦੇ ਬੋਲ ਸੁਖਬੀਰ, ਲਿੰਜੋ ਜੋਰਜ ਅਤੇ ਯਸ਼ ਨਰਵੈਕਰ ਵੱਲੋ ਰਚੇ ਹਨ, ਜਿੰਨ੍ਹਾਂ ਤੋਂ ਇਲਾਵਾ ਉਕਤ ਗਾਣੇ ਨੂੰ ਮਨਮੋਹਕ ਰੂਪ ਦੇਣ ਵਿੱਚ ਮਸ਼ਹੂਰ ਕੋਰਿਓਗ੍ਰਾਫ਼ਰ ਗਣੇਸ਼ ਅਚਾਰਿਆ ਦੁਆਰਾ ਵੀ ਅਹਿਮ ਯੋਗਦਾਨ ਦਿੱਤਾ ਗਿਆ ਹੈ, ਜਿੰਨ੍ਹਾਂ ਵੱਲੋਂ ਗਾਣੇ ਦਾ ਪਿਕਚਰਾਈਜੇਸ਼ਨ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ ਹੈ, ਜਿਸ ਵਿੱਚ ਗਾਇਕ ਸੁਖਬੀਰ ਖੁਦ ਫੀਚਰਿੰਗ ਕਰਦੇ ਵੀ ਨਜ਼ਰੀ ਪੈਣਗੇ।