ETV Bharat / entertainment

ਇਸ ਕੰਮ ਵਿੱਚ ਪ੍ਰਿਅੰਕਾ ਚੋਪੜਾ ਦੇ ਬਰਾਬਰ ਪਹੁੰਚੀ ਸ਼ਰਧਾ ਕਪੂਰ, ਕੀ 'ਦੇਸੀ ਗਰਲ' ਨੂੰ ਪਛਾੜ ਪਾਏਗੀ ਅਦਾਕਾਰਾ - Shraddha And Priyanka Followers - SHRADDHA AND PRIYANKA FOLLOWERS

Shraddha And Priyanka Followers: ਸ਼ਰਧਾ ਕਪੂਰ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਸਤ੍ਰੀ 2' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੀ ਫੈਨ ਫਾਲੋਇੰਗ ਕਾਰਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਪੀਐਮ ਮੋਦੀ ਤੋਂ ਬਾਅਦ ਇਹ ਅਦਾਕਾਰਾ ਫਾਲੋਅਰਜ਼ ਦੇ ਮਾਮਲੇ 'ਚ 'ਦੇਸੀ ਗਰਲ' ਪ੍ਰਿਅੰਕਾ ਨੂੰ ਟੱਕਰ ਦੇਣ ਜਾ ਰਹੀ ਹੈ।

Shraddha And Priyanka Followers
Shraddha And Priyanka Followers (instagram)
author img

By ETV Bharat Punjabi Team

Published : Aug 23, 2024, 6:50 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਆਪਣੀ ਨਵੀਂ ਹੌਰਰ ਕਾਮੇਡੀ ਫਿਲਮ 'ਸਤ੍ਰੀ 2' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਫਿਲਮ ਨੇ ਦੁਨੀਆ ਭਰ 'ਚ 428 ਕਰੋੜ ਰੁਪਏ ਇਕੱਠੇ ਕੀਤੇ ਹਨ ਅਤੇ ਹੁਣ ਇਹ 500 ਕਰੋੜ ਦੇ ਕਲੱਬ ਵੱਲ ਵੱਧ ਰਹੀ ਹੈ।

ਸ਼ਰਧਾ ਦੀ ਨਵੀਂ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਹੋਰ ਵੱਧ ਗਈ ਹੈ। ਇਸ ਦਾ ਅੰਦਾਜ਼ਾਂ ਤੁਸੀਂ ਅਦਾਕਾਰਾ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਤੋਂ ਲਗਾ ਸਕਦੇ ਹੋ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਅਦਾਕਾਰਾ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋਅਰਜ਼ ਦੀ ਰੇਸ 'ਚ ਹਰਾਇਆ ਅਤੇ ਹੁਣ ਉਹ ਪ੍ਰਿਅੰਕਾ ਚੋਪੜਾ ਨੂੰ ਪਛਾੜਨ ਲਈ ਤਿਆਰ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਰਧਾ ਕਪੂਰ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਲਿਸਟ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਅੱਜ 23 ਅਗਸਤ ਨੂੰ ਅਦਾਕਾਰਾ ਦੇ ਫਾਲੋਅਰਜ਼ ਦੀ ਗਿਣਤੀ 91.4 ਤੋਂ ਵੱਧ ਕੇ 91.8 ਮਿਲੀਅਨ ਹੋ ਗਈ ਹੈ। ਅਜਿਹੇ 'ਚ ਫਾਲੋਅਰਜ਼ ਦੀ ਰੇਸ 'ਚ ਸ਼ਰਧਾ ਕਪੂਰ ਅਤੇ ਪ੍ਰਿਅੰਕਾ ਚੋਪੜਾ ਵਿਚਾਲੇ ਟਾਈ ਹੈ।

ਪ੍ਰਿਅੰਕਾ ਚੋਪੜਾ 91.8 ਮਿਲੀਅਨ ਫਾਲੋਅਰਜ਼ ਦੇ ਨਾਲ ਭਾਰਤ ਦੇ ਸਭ ਤੋਂ ਵੱਧ ਇੰਸਟਾਗ੍ਰਾਮ ਫਾਲੋਅਰਜ਼ ਦੀ ਸੂਚੀ ਵਿੱਚ ਟੌਪ 2 'ਤੇ ਹੈ। ਹੁਣ ਇਸ ਰੈਂਕ ਦੀਆਂ ਦੋ ਸੁੰਦਰੀਆਂ ਦਾਅਵੇਦਾਰ ਬਣ ਗਈਆਂ ਹਨ। ਸ਼ਰਧਾ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੋਵਾਂ ਦੇ 91.8 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਹਨ।

ਸ਼ਰਧਾ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੇ ਫਾਲੋਅਰਜ਼
ਸ਼ਰਧਾ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੇ ਫਾਲੋਅਰਜ਼ (instagram)

ਉਲੇਖਯੋਗ ਹੈ ਕਿ 2 ਦਿਨ ਪਹਿਲਾਂ ਹੀ ਸ਼ਰਧਾ ਕਪੂਰ ਨੇ 91.4 ਮਿਲੀਅਨ ਫਾਲੋਅਰਜ਼ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿੱਛੇ ਛੱਡ ਦਿੱਤਾ ਸੀ। ਅਦਾਕਾਰਾ ਦੀ ਵੱਧਦੀ ਫੈਨ ਫਾਲੋਇੰਗ ਦੀਆਂ ਖਬਰਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਦੋ ਦਿਨ ਪਹਿਲਾਂ ਅਦਾਕਾਰਾ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ 91.4 ਸੀ। ਜਦੋਂ ਕਿ ਪੀਐਮ ਮੋਦੀ ਦੇ 91.3 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਸਨ। ਅੰਦਾਜ਼ਾਂ ਲਗਾਇਆ ਜਾ ਰਿਹਾ ਹੈ ਕਿ ਸ਼ਰਧਾ ਕਪੂਰ ਜਲਦ ਹੀ ਪ੍ਰਿਅੰਕਾ ਚੋਪੜਾ ਨੂੰ ਪਿੱਛੇ ਛੱਡ ਕੇ ਭਾਰਤ 'ਚ ਸਭ ਤੋਂ ਜ਼ਿਆਦਾ ਇੰਸਟਾਗ੍ਰਾਮ ਫਾਲੋਅਰਜ਼ ਦੀ ਸੂਚੀ 'ਚ ਦੂਜੇ ਨੰਬਰ 'ਤੇ ਆ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.