ETV Bharat / entertainment

ਲਾੜੀ ਬਣ ਇੰਟਰਨੈੱਟ ਉਤੇ ਛਾਈ ਸੋਨਮ ਬਾਜਵਾ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ - Sonam Bajwa - SONAM BAJWA

Sonam Bajwa In Lehenga: ਪੰਜਾਬੀ ਸਿਨੇਮਾ ਦੀ ਬੋਲਡ ਅਦਾਕਾਰਾ ਸੋਨਮ ਬਾਜਵਾ ਨੇ ਆਪਣੀ ਅੰਦਰੂਨੀ ਪੰਜਾਬੀ ਦੁਲਹਨ ਨੂੰ ਉਸ ਸਮੇਂ ਸਭ ਦੇ ਸਾਹਮਣੇ ਪੇਸ਼ ਕੀਤਾ ਜਦੋਂ ਉਸਨੇ ਰੈਂਪ ਵਾਕ ਕੀਤੀ, ਨਵਨੀਤ ਸਿੱਧੂ ਦੁਆਰਾ ਡਿਜ਼ਾਇਨ ਕੀਤੇ ਲਹਿੰਗੇ ਵਿੱਚ ਅਦਾਕਾਰਾ ਕਾਫੀ ਸ਼ਾਨਦਾਰ ਦਿਖਾਈ ਦਿੱਤੀ।

Sonam Bajwa In Lehenga
Sonam Bajwa In Lehenga (instagram)
author img

By ETV Bharat Punjabi Team

Published : May 7, 2024, 12:15 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਅੱਜ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ। ਉਹ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਬੋਲਡ ਅਤੇ ਹੌਟ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ। ਉਸ ਨੇ ਨਾ ਸਿਰਫ ਆਪਣੀ ਅਦਾਕਾਰੀ ਨਾਲ ਲੱਖਾਂ ਦਿਲ ਜਿੱਤੇ ਹਨ, ਸਗੋਂ ਉਸਨੇ ਆਪਣੀਆਂ ਤਸਵੀਰਾਂ ਕਾਰਨ ਵੀ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ।

ਹੁਣ ਸੋਨਮ ਇੱਕ ਵਾਰ ਫਿਰ ਆਪਣੀ ਤਾਜ਼ਾ ਪੋਸਟ ਕਾਰਨ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਲਾੜੀ ਦੀ ਤਰ੍ਹਾਂ ਸਜੀ ਨਜ਼ਰੀ ਪੈ ਰਹੀ ਹੈ। ਸੋਨਮ ਦੀ ਇਹ ਮਨਮੋਹਕ ਵੀਡੀਓ ਕਿਸੇ ਨੂੰ ਵੀ ਖੁਸ਼ ਕਰ ਸਕਦੀ ਹਨ। ਲੋਕਾਂ ਲਈ ਉਸ ਦੀ ਇਹ ਵੀਡੀਓ ਵਿੱਚੋਂ ਅੱਖਾਂ ਕੱਢਣਾ ਮੁਸ਼ਕਿਲ ਹੋ ਗਿਆ ਹੈ।

ਤਾਜ਼ਾ ਵੀਡੀਓ ਵਿੱਚ ਸੋਨਮ ਨੇ ਲਹਿੰਗਾ ਪਹਿਨਿਆ ਹੋਇਆ ਹੈ, ਇੱਕ ਚੋਕਰ ਹਾਰ ਅਤੇ ਨਿਊਡ ਮੇਕਅੱਪ ਨੇ ਉਸਦੇ ਪਹਿਰਾਵੇ ਨੂੰ ਪੂਰਾ ਕੀਤਾ ਹੈ। ਨਵਨੀਤ ਸਿੱਧੂ ਦੁਆਰਾ ਡਿਜ਼ਾਇਨ ਕੀਤੇ ਲਹਿੰਗੇ ਵਿੱਚ ਅਦਾਕਾਰਾ ਕਾਫੀ ਸ਼ਾਨਦਾਰ ਦਿਖਾਈ ਦੇ ਰਹੀ ਹੈ।

ਆਪਣੇ ਤਿਆਰ ਕੀਤੇ ਕੱਪੜੇ ਬਾਰੇ ਗੱਲ ਕਰਦੇ ਹੋਏ ਡਿਜ਼ਾਈਨਰ ਨਵਨੀਤ ਨੇ ਕਿਹਾ, "ਇਸ ਨੂੰ ਬਣਾਉਣ ਵਿੱਚ ਅੱਠ ਮਹੀਨੇ ਲੱਗੇ ਹਨ। ਇਸ ਵਿੱਚ ਵਿੰਟੇਜ ਅਤੇ ਵਿਰਾਸਤੀ ਤੱਤਾਂ ਨੂੰ ਮੂਰਤੀਮਾਨ ਕੀਤਾ ਗਿਆ ਹੈ ਅਤੇ ਇਸ ਵਿੱਚ ਸਾਰਾ ਜ਼ਰਦੋਜ਼ੀ ਹੈਂਡਵਰਕ ਹੈ। ਮੈਂ ਬਹੁਤ ਖੁਸ਼ ਹਾਂ ਕਿ ਇਹ ਮੇਰਾ ਪਹਿਲਾਂ ਸ਼ੋਅ ਹੈ।"

ਪਹਿਰਾਵੇ ਬਾਰੇ ਗੱਲ ਕਰਦੇ ਹੋਏ ਸੋਨਮ ਬਾਜਵਾ ਨੇ ਕਿਹਾ, 'ਇਹ ਇੱਕ ਵਿਰਾਸਤੀ ਪਹਿਰਾਵਾ ਹੈ। ਮੇਰੇ ਖ਼ਿਆਲ ਵਿਚ ਪੰਜਾਬ ਵਿਚ ਲਾੜੀਆਂ ਜ਼ਿਆਦਾਤਰ ਇਸ ਤਰ੍ਹਾਂ ਪਹਿਰਾਵਾ ਪਾਉਂਦੀਆਂ ਹਨ। ਮੈਨੂੰ ਨਹੀਂ ਪਤਾ ਕਿ ਇਸ ਪਹਿਰਾਵੇ ਨੂੰ ਬਣਾਉਣ ਵਿੱਚ ਕਿੰਨੇ ਘੰਟੇ ਲੱਗ ਗਏ। ਇਹ ਮੈਨੂੰ ਸੁੰਦਰ ਅਤੇ ਸ਼ਾਹੀ ਮਹਿਸੂਸ ਕਰਵਾਉਂਦਾ ਹੈ।'

ਇਸ ਦੌਰਾਨ ਸੋਨਮ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ 'ਕੈਰੀ ਆਨ ਜੱਟਾ', 'ਹੌਂਸਲਾ ਰੱਖ' ਅਤੇ 'ਗੁੱਡੀਆਂ ਪਟੋਲੇ' ਵਰਗੀਆਂ ਪੰਜਾਬੀ ਹਿੱਟਾਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਸੋਨਮ ਇਸ ਸਮੇਂ ਐਮੀ ਵਿਰਕ ਨਾਲ ਫਿਲਮ ਨੂੰ ਲੈ ਕੇ ਚਰਚਾ ਵਿੱਚ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.