ETV Bharat / entertainment

ਇੰਤਜ਼ਾਰ ਖਤਮ...'ਨਿੱਕਾ ਜ਼ੈਲਦਾਰ 4' ਦੀ ਸ਼ੂਟਿੰਗ ਹੋਈ ਸ਼ੁਰੂ, ਲੀਡ ਭੂਮਿਕਾਵਾਂ 'ਚ ਨਜ਼ਰ ਆਉਣਗੇ ਇਹ ਚਰਚਿਤ ਚਿਹਰੇ - nikka zaildar 4 - NIKKA ZAILDAR 4

Sonam Bajwa and Ammy Virk Film Nikka Zaildar 4: ਪੰਜਾਬੀ ਸਿਨੇਮਾ ਵਿੱਚ ਇਸ ਸਮੇਂ 'ਨਿੱਕਾ ਜ਼ੈਲਦਾਰ 4' ਸੁਰਖ਼ੀਆਂ ਬਟੋਰ ਰਹੀ ਹੈ, ਜੀ ਹਾਂ... ਇਸ ਚਰਚਿਤ ਸੀਕਵਲ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

ਨਿੱਕਾ ਜ਼ੈਲਦਾਰ 4
ਨਿੱਕਾ ਜ਼ੈਲਦਾਰ 4
author img

By ETV Bharat Entertainment Team

Published : Apr 12, 2024, 10:28 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਸੁਪਰ-ਡੁਪਰ ਹਿੱਟ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀਆਂ 'ਨਿੱਕਾ ਜ਼ੈਲਦਾਰ' ਸੀਕਵਲ ਸੀਰੀਜ਼ ਦੀ ਨਵੀਂ ਅਤੇ ਪਿਛਲੇ ਲੰਮੇਂ ਸਮੇਂ ਤੋਂ ਉਡੀਕੀ ਜਾ ਰਹੀ 'ਨਿੱਕਾ ਜ਼ੈਲਦਾਰ 4' ਆਖਿਰਕਾਰ ਫਲੌਰ 'ਤੇ ਪੁੱਜੀ ਗਈ ਹੈ, ਜਿਸ ਵਿੱਚ ਇੱਕ ਵਾਰ ਫਿਰ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਚਰਚਿਤ ਜੋੜੀ ਆਪਣੇ ਅੰਦਾਜ਼ ਵਿੱਚ ਦਰਸ਼ਕਾਂ ਦੇ ਸਨਮੁੱਖ ਹੋਵੇਗੀ।

'ਵਾਈਟ ਹਿੱਲ ਸਟੂਡੀਓਜ਼' ਅਤੇ 'ਪਟਿਆਲਾ ਮੋਸ਼ਨ ਪਿਕਚਰਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ ਸਾਹਮਣੇ ਆਈਆਂ ਉਕਤ ਲੜੀ ਦੀਆਂ ਤਿੰਨੋਂ ਫਿਲਮਾਂ ਨੂੰ ਪ੍ਰਭਾਵੀ ਅਤੇ ਸ਼ਾਨਦਾਰ ਵਜ਼ੂਦ ਅਤੇ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਪਾਲੀਵੁੱਡ ਦੀਆਂ ਇਸ ਵਰ੍ਹੇ ਦੇ ਅਗਲੇ ਪੜਾਅ ਦੌਰਾਨ ਸਾਹਮਣੇ ਆਉਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਇਸ ਫਿਲਮ ਦਾ ਲੇਖਨ ਜਗਦੀਪ ਸਿੱਧੂ ਹੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਉਕਤ ਤਿੰਨਾਂ ਫਿਲਮਾਂ ਨੂੰ ਲਿਖਣ ਅਤੇ ਮਾਣਮੱਤਾ ਮੁਹਾਂਦਰਾ ਦੇਣ ਦਾ ਸਿਹਰਾ ਵੀ ਹਾਸਿਲ ਕਰ ਚੁੱਕੇ ਹਨ।

ਰੁਮਾਂਟਿਕ-ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਫਿਲਮ ਵਜੋਂ ਬਣਾਈ ਜਾਣ ਵਾਲੀ ਇਸ ਨਯਾਬ ਫਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੱਧੂ, ਅਵਨੀਤ ਸ਼ੇਰ ਕਾਕੂ ਅਤੇ ਰਮਨੀਤ ਸ਼ੇਰ ਹਨ, ਜਿੰਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਵਰ੍ਹੇ ਕਾਮਿਕ ਪੰਚਾਂ ਅਤੇ ਬਿਹਤਰੀਨ ਦਿਲਚਸਪ ਕਹਾਣੀ ਨਾਲ ਸਜੀ ਇਹ ਫਿਲਮ 'ਨਿੱਕਾ ਜ਼ੈਲਦਾਰ 4' ਇੱਕ ਵਾਰ ਫਿਰ ਦਰਸ਼ਕਾਂ ਨੂੰ ਮਿਆਰੀ ਮੰਨੋਰੰਜਨ ਮੁਹੱਈਆ ਕਰਵਾਉਣ ਲਈ ਤਿਆਰ ਹੈ, ਜੋ ਪੰਜਾਬੀ ਸਿਨੇਮਾ ਨੂੰ ਗਲੋਬਲੀ ਪੱਧਰ 'ਤੇ ਹੋਰ ਮਾਣ ਦਿਵਾਉਣ ਅਤੇ ਪਾਲੀਵੁੱਡ ਦਾ ਵਿਹੜਾ ਦਰਸ਼ਕਾਂ ਦੀਆਂ ਰੌਣਕਾਂ ਨਾਲ ਹੋਰ ਰੁਸ਼ਨਾਉਣ ਵਿੱਚ ਵੀ ਖਾਸਾ ਯੋਗਦਾਨ ਪਾਵੇਗੀ।

ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਰਿਲੀਜ਼ ਹੋਈ 'ਨਿੱਕਾ ਜ਼ੈਲਦਾਰ' ਨੇ ਟਿਕਟ ਖਿੜਕੀ ਉਤੇ ਤਰਥੱਲੀ ਮਚਾ ਦਿੱਤੀ ਸੀ, ਜਿਸ ਨੂੰ ਮਿਲੇ ਸ਼ਾਨਦਾਰ ਦਰਸ਼ਕ ਹੁੰਗਾਰੇ ਨੂੰ ਵੇਖਦਿਆਂ ਉਕਤ ਫਿਲਮ ਦੇ ਅਗਲੇ ਦੋ ਭਾਗਾਂ ਨੂੰ ਵੀ ਕ੍ਰਮਵਾਰ ਸਾਲ 2017 ਅਤੇ 2019 ਵਿੱਚ ਸਾਹਮਣੇ ਲਿਆਂਦਾ ਗਿਆ, ਜੋ ਦੋਨੋਂ ਸੀਕਵਲ ਵੀ ਦੇਸ਼ ਵਿਦੇਸ਼ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੀ ਸਫਲ ਰਹੇ ਸਨ, ਜਿੰਨ੍ਹਾਂ ਦੀ ਕਾਮਯਾਬੀ ਨੂੰ ਹੋਰ ਨਵੇਂ ਆਯਾਮ ਦੇਣ ਲਈ ਨਿਰਮਾਣ ਹਾਊਸਜ਼ ਵੱਲੋਂ ਹੁਣ ਚੌਥੇ ਸੀਕਵਲ ਨੂੰ ਵੀ ਦਰਸ਼ਕਾਂ ਦੇ ਸਨਮੁੱਖ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਮੱਦੇਨਜ਼ਰ ਹੀ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ।

ETV Bharat Logo

Copyright © 2025 Ushodaya Enterprises Pvt. Ltd., All Rights Reserved.