ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਿਵੇਕਲੇ ਅਤੇ ਮਿਆਰੀ ਸੰਗੀਤਕ ਯਤਨਾਂ ਨੂੰ ਅੰਜ਼ਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਸੁਰਜੀਤ ਖਾਨ, ਜਿਸ ਦੀ ਹੀ ਲੜੀ ਨੂੰ ਜਾਰੀ ਰੱਖਦਿਆਂ ਉਨ੍ਹਾਂ ਵੱਲੋਂ ਆਪਣੇ ਨਵੇਂ ਗਾਣੇ 'ਸਟੇਰਿੰਗ' ਦੀ ਝਲਕ ਜਾਰੀ ਕੀਤੀ ਗਈ ਹੈ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
ਨਿਰਮਾਤਾ ਸੀਮਾ ਖਾਨ ਦੁਆਰਾ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਜੀ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੈ ਜਦਕਿ ਇਸ ਦੇ ਬੋਲ ਕਿੰਗ ਗਰੇਵਾਲ ਦੁਆਰਾ ਰਚੇ ਗਏ ਹਨ, ਜਿਸ ਸੰਬੰਧਤ ਸੰਗੀਤਕ ਵੀਡੀਓ ਦੀ ਨਿਰਦੇਸ਼ਨਾਂ ਵੀ ਉਨ੍ਹਾਂ ਨੇ ਹੀ ਕੀਤੀ ਹੈ।
ਸੰਗੀਤਕ ਮਾਰਕੀਟ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਨੂੰ ਲੈ ਕੇ ਵਿਚਾਰ ਸਾਂਝੇ ਕਰਦਿਆਂ ਗਾਇਕ ਸੁਰਜੀਤ ਖਾਨ ਆਖਦੇ ਹਨ ਕਿ 'ਹਰ ਇਨਸਾਨ ਦਾ ਜੀਵਨ ਇੱਕ ਸਟੇਰਿੰਗ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਪੜਾਅ ਦਰ ਪੜਾਅ ਕਈ ਔਖੇ ਅਤੇ ਕਠਿਨਾਈਆਂ ਭਰੇ ਮੋੜਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਅਤੇ ਅਜਿਹੇ ਹੀ ਸੰਘਰਸ਼ੀ ਪੈਂਡਿਆਂ ਦੀ ਤਰਜ਼ਮਾਨੀ ਕਰਨ ਜਾ ਰਿਹਾ ਹੈ ਉਕਤ ਗੀਤ, ਜਿਸ ਨਾਲ ਹਰ ਸਰੋਤਾਂ ਅਤੇ ਦਰਸ਼ਕ ਜੁੜਾਵ ਮਹਿਸੂਸ ਕਰੇਗਾ।'
ਉਨ੍ਹਾਂ ਆਪਣੇ ਮਨ ਦੇ ਵਲਵਲੇ ਬਿਆਨ ਕਰਦਿਆਂ ਅੱਗੇ ਕਿਹਾ ਕਿ ਬਤੌਰ ਗਾਇਕ ਹਮੇਸ਼ਾ ਗੁਣਵੱਤਾ ਭਰਪੂਰ ਅਜਿਹੀ ਗਾਇਕੀ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸ ਦੇ ਗੀਤਾਂ ਵਿੱਚ ਅਸਲ ਪੰਜਾਬ ਦੇ ਰੰਗ ਮੁੜ ਜੀਵੰਤ ਹੋ ਸਕਣ ਅਤੇ ਆਪਸੀ ਰਿਸ਼ਤਿਆਂ ਦੀਆਂ ਟੁੱਟ ਰਹੀਆਂ ਤੰਦਾਂ ਵੀ ਮੁੜ ਮਜ਼ਬੂਤ ਹੋ ਸਕਣ ਅਤੇ ਇਹੀ ਕਾਰਨ ਹੈ ਕਿ ਹਰ ਰਿਲੀਜ਼ ਹੋਣ ਵਾਲੇ ਗਾਣੇ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ ਅਤੇ ਸਨੇਹ ਮਿਲ ਰਿਹਾ ਹੈ।
- ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਨੇ ਪ੍ਰੈਗਨੈਂਸੀ ਦੀ ਖਬਰ 'ਤੇ ਦਿੱਤੀ ਪ੍ਰਤੀਕਿਰਿਆ, ਜੋੜੇ ਨੇ ਖੁਦ ਦੱਸੀ ਸੱਚਾਈ - Prince Narula Yuvika Pregnancy
- 8 ਸਾਲ ਬਾਅਦ ਫਿਰ ਇੱਕਠੇ ਨਜ਼ਰ ਆਉਣਗੇ ਗਿੱਪੀ ਗਰੇਵਾਲ-ਬਾਦਸ਼ਾਹ, ਗਾਣਾ ਇਸ ਦਿਨ ਹੋਵੇਗਾ ਰਿਲੀਜ਼ - Gippy Grewal Badshah New Song Disco
- ਕਪਿਲ ਸ਼ਰਮਾ ਨੇ ਆਮਿਰ ਖਾਨ ਨੂੰ ਦੁਬਾਰਾ ਘਰ ਵਸਾਉਣ ਦੀ ਦਿੱਤੀ ਸਲਾਹ, ਸੁਪਰਸਟਾਰ ਨੇ ਦਿੱਤਾ ਇਹ ਰਿਐਕਸ਼ਨ - The Great Indian Kapil Show
ਪੰਜਾਬ ਤੋਂ ਲੈ ਕੇ ਦੁਨੀਆ-ਭਰ ਵਿੱਚ ਆਪਣੀ ਅਨੂਠੀ ਗਾਇਨ ਕਲਾ ਦਾ ਲੋਹਾ ਮੰਨਵਾ ਰਹੇ ਇਸ ਬਾਕਮਾਲ ਗਾਇਕ ਅਨੁਸਾਰ ਉਕਤ ਗਾਣੇ ਦੀ ਸ਼ਬਦਾਂਵਲੀ ਤੋਂ ਲੈ ਕੇ ਸੰਗੀਤ ਅਤੇ ਉਸ ਤੋਂ ਬਾਅਦ ਮਿਊਜ਼ਿਕ ਵੀਡੀਓ ਉਪਰ ਵੀ ਉਨ੍ਹਾਂ ਸਮੇਤ ਪੂਰੀ ਟੀਮ ਵੱਲੋਂ ਖਾਸੀ ਮਿਹਨਤ ਕੀਤੀ ਗਈ ਹੈ, ਜਿਸ ਨੂੰ ਵੇਖਦਿਆਂ ਉਮੀਦ ਕਰਦੇ ਹਨ ਕਿ ਉਕਤ ਗਾਣਾ ਹਰ ਵਰਗ ਸਰੋਤਿਆਂ ਅਤੇ ਦਰਸ਼ਕਾਂ ਦੀ ਪਸੰਦ ਕਸਵੱਟੀ 'ਤੇ ਪੂਰਾ ਖਰਾ ਉਤਰੇਗਾ।
ਉਨਾਂ ਦੱਸਿਆ ਕਿ ਉਮਦਾ ਰੂਪ ਵਿੱਚ ਸਾਹਮਣੇ ਲਿਆਂਦੇ ਜਾ ਰਹੇ ਉਕਤ ਮਿਊਜ਼ਿਕ ਵੀਡੀਓ ਦਾ ਸੰਪਾਦਨ ਹਰਮੀਤ ਸਿੰਘ ਕਾਲੜਾ ਵੱਲੋਂ ਕੀਤਾ ਗਿਆ ਹੈ, ਜਦਕਿ ਡੀਓਪੀ ਵਜੋਂ ਜਿੰਮੇਵਾਰੀ ਆਕਾਸ਼ ਦੁਆਰਾ ਨਿਭਾਈ ਗਈ ਹੈ।