Singer Nachattar Gill Upcoming Song: ਪੰਜਾਬੀ ਗਾਇਕੀ ਨੂੰ ਨਵੇਂ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਨਛੱਤਰ ਗਿੱਲ, ਜਿੰਨ੍ਹਾਂ ਵੱਲੋਂ ਅਪਣੇ ਨਵੇਂ ਗਾਣੇ ਸੰਬੰਧਤ ਸੰਗੀਤਕ ਵੀਡੀਓ ਦੀ ਸ਼ੂਟਿੰਗ ਪੂਰੀ ਕਰ ਲਈ ਗਈ ਹੈ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
ਪਰਿਵਾਰਿਕ ਰਿਸ਼ਤਿਆਂ ਅਤੇ ਧਾਰਮਿਕ ਪਰੰਪਰਾਵਾਂ ਦੀ ਤਰਜ਼ਮਾਨੀ ਕਰਦੇ ਉਕਤ ਮਿਊਜ਼ਿਕ ਵੀਡੀਓ ਦਾ ਫਿਲਮਾਂਕਣ ਠੇਠ ਪੰਜਾਬੀ ਰੰਗਾਂ ਅਧੀਨ ਕੀਤਾ ਗਿਆ ਹੈ, ਜਿਸ ਦੁਆਰਾ ਪੁਰਾਤਨ ਪੰਜਾਬ ਦੇ ਅਸਲ ਰਹੇ ਮਾਹੌਲ ਨੂੰ ਵੀ ਮੁੜ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਮਿਆਰੀ ਗਾਇਕੀ ਦਾ ਅਨੂਠਾ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਜਾ ਰਹੇ ਇਸ ਗਾਣੇ ਸੰਬੰਧਤ ਫਿਲਮਾਂਏ ਗਏ ਉਕਤ ਸੰਗੀਤਕ ਵੀਡੀਓ ਦਾ ਚਰਚਿਤ ਮਾਡਲ ਅਤੇ ਅਦਾਕਾਰਾ ਮਨਪ੍ਰੀਤ ਕੁਲਾਰ ਵੀ ਖਾਸ ਆਕਰਸ਼ਨ ਹੋਵੇਗੀ, ਜਿਸ ਵੱਲੋਂ ਬਹੁਤ ਹੀ ਖੂਬਸੂਰਤੀ ਨਾਲ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਕੈਨੇਡਾ ਦੇ ਸਫ਼ਲ ਦੌਰੇ ਤੋਂ ਬੀਤੇ ਦਿਨਾਂ ਦੌਰਾਨ ਵਾਪਸ ਪਰਤੇ ਗਾਇਕ ਨਛੱਤਰ ਗਿੱਲ ਪੰਜਾਬ ਦੀਆਂ ਸੰਗੀਤਕ ਸਫਾਂ ਵਿੱਚ ਮੁੜ ਅਪਣੀ ਉਪ-ਸਥਿਤੀ ਦਰਜ ਕਰਵਾਉਂਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਇਸ ਖਿੱਤੇ ਵਿੱਚ ਬਣੀ ਧਾਂਕ ਦੇ ਅਸਰ ਨੂੰ ਹੋਰ ਪ੍ਰਭਾਵੀ ਰੰਗਤ ਦੇਣ ਜਾ ਰਿਹਾ ਹੈ ਉਕਤ ਗਾਣਾ, ਜਿਸ ਦੇ ਟਾਈਟਲ ਅਤੇ ਹੋਰਨਾਂ ਪਹਿਲੂਆਂ ਨੂੰ ਉਨ੍ਹਾਂ ਦੀ ਸੰਗੀਤਕ ਟੀਮ ਵੱਲੋਂ ਜਲਦ ਰਿਵੀਲ ਕੀਤਾ ਜਾਵੇਗਾ।
ਹਾਲ ਹੀ ਵਿੱਚ ਸਾਹਮਣੇ ਲਿਆਂਦੇ ਆਪਣੇ ਸੱਭਿਅਕ ਗੀਤ 'ਫੋਕ ਰੰਗ' ਨਾਲ ਵੀ ਭਰਵੀਂ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਇਹ ਬਾਕਮਾਲ ਗਾਇਕ, ਜਿੰਨ੍ਹਾਂ ਦੀ ਸੁਰੀਲੀ ਅਤੇ ਬੁਲੰਦ ਅਵਾਜ਼ ਅਗਾਮੀ ਦਿਨੀਂ ਸਾਹਮਣੇ ਆਉਣ ਵਾਲੀਆਂ ਕੁਝ ਬਹੁ-ਚਰਚਿਤ ਪੰਜਾਬੀ ਫਿਲਮਾਂ ਵਿੱਚ ਵੀ ਸੁਣਨ ਨੂੰ ਮਿਲੇਗੀ।
ਇਹ ਵੀ ਪੜ੍ਹੋ:
- ਸਿੱਧੂ ਮੂਸੇਵਾਲਾ ਉਤੇ ਕਿਤਾਬ ਲਿਖ ਕੇ ਗਲਤੀ ਕਰ ਬੈਠਾ ਮਨਜਿੰਦਰ ਮਾਖਾ, ਫੋਟੋਆਂ ਚੋਰੀ ਸਮੇਤ ਗਾਇਕ ਦੇ ਪਿਤਾ ਨੇ ਲਾਏ ਵੱਡੇ ਇਲਜ਼ਾਮ
- ਪਹਿਲੀ ਵਾਰ ਇਸ ਪੰਜਾਬੀ ਗੀਤ 'ਚ ਧੱਕ ਪਾਉਣ ਆ ਰਹੇ ਨੇ ਸੰਜੇ ਦੱਤ, 'ਅਰਜੁਨ ਵੈਲੀ' ਫੇਮ ਭੁਪਿੰਦਰ ਬੱਬਲ ਅਤੇ ਅੰਮ੍ਰਿਤ ਮਾਨ ਨਾਲ ਆਉਣਗੇ ਨਜ਼ਰ
- ਮੂੰਹ ਵਿੱਚ ਰੂੰ ਪਾ ਕੇ ਇਸ ਬਾਲੀਵੁੱਡ ਅਦਾਕਾਰ ਨੇ ਕੱਢੀ 'ਪੁਸ਼ਪਰਾਜ' ਦੀ ਆਵਾਜ਼, ਭੰਵਰ ਸਿੰਘ ਸ਼ੇਖਾਵਤ ਦੀ ਆਵਾਜ਼ ਬਣਿਆ ਇਹ ਐਕਟਰ