ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਅਪਣੇ ਸ਼ਾਨਦਾਰ ਵਜ਼ੂਦ ਦਾ ਪ੍ਰਗਟਾਵਾ ਸਫਲਤਾਪੂਰਵਕ ਕਰਵਾਉਂਦੇ ਆ ਰਹੇ ਹਨ ਗਾਇਕ ਜੱਸੀ ਸੋਹਲ, ਜੋ ਅਪਣਾ ਨਵਾਂ ਧਾਰਮਿਕ ਗਾਣਾ 'ਵਾਰੀਅਰਜ਼ ਆਫ਼ ਪੰਜਾਬ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਰੂਹਾਨੀਅਤ ਰੰਗਾਂ ਵਿੱਚ ਰੰਗਿਆ ਇਹ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
'ਜੱਸੀ ਸੋਹਲ' ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਵਿਸ਼ੇਸ਼ ਗਾਣੇ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦੇ ਇਸ ਧਾਰਮਿਕ ਗਾਣੇ ਦੀ ਸ਼ਬਦ ਰਚਨਾ ਸਤਿਗੁਰ ਨੰਗਲਾ ਦੁਆਰਾ ਕੀਤੀ ਗਈ ਹੈ, ਜਦਕਿ ਮਨ ਨੂੰ ਝੰਜੋੜਦਾ ਸੰਗੀਤ ਸੰਯੋਜਨ ਪੱਖ ਸੁੱਖ ਬਰਾੜ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ।
ਪ੍ਰਬੰਧਕਾਰ ਆਈਕੋਨਿਕ ਮੀਡੀਆ ਵੱਲੋਂ ਅਪਣੀ ਸੁਚੱਜੀ ਰਹਿਨੁਮਾਈ ਹੇਠ 20 ਨਵੰਬਰ ਨੂੰ ਵਰਲਡ-ਵਾਈਡ ਜਾਰੀ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੁਝਾਰੂਪਨ ਸਮੇਂ ਅਤੇ ਸਿੱਖ ਕੌਂਮ ਦੀ ਹੋਂਦ ਬਚਾਉਣ ਲਈ ਲੜੀਆਂ ਲੜਾਈਆਂ ਨੂੰ ਬਹੁਤ ਹੀ ਪ੍ਰਭਾਵੀ ਰੂਪ ਵਿੱਚ ਪ੍ਰਤੀਬਿੰਬ ਕੀਤਾ ਗਿਆ ਹੈ, ਜੋ ਗਾਇਕ ਜੱਸੀ ਸੋਹਲ ਦੀ ਨਿਵੇਕਲੀ ਗਾਇਨ ਸ਼ੈਲੀ ਦਾ ਵੀ ਭਾਵਪੂਰਨ ਇਜ਼ਹਾਰ ਦਰਸ਼ਕਾਂ ਅਤੇ ਸੁਣਨ ਵਾਲਿਆਂ ਨੂੰ ਇੱਕ ਵਾਰ ਫਿਰ ਕਰਵਾਏਗਾ।
ਲਗਭਗ ਦੋ ਦਹਾਕਿਆਂ ਤੋਂ ਪੰਜਾਬੀ ਸੰਗੀਤ ਜਗਤ ਵਿੱਚ ਕਾਰਜਸ਼ੀਲ ਗਾਇਕ ਜੱਸੀ ਸੋਹਲ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕੀਤੀ ਜਾਣੀ ਬਣਦੀ ਹੈ ਕਿ ਕਮਰਸ਼ਿਅਲ ਗਾਇਕੀ ਭਰੇ ਸਾਂਚੇ ਦਾ ਹਿੱਸਾ ਹੋਣ ਦੇ ਬਾਵਜੂਦ ਉਨ੍ਹਾਂ ਮਿਆਰੀ ਗਾਇਕੀ ਨਾਲੋਂ ਅਪਣਾ ਨਾਤਾ ਕਦੇ ਵੀ ਟੁੱਟਣ ਨਹੀਂ ਦਿੱਤਾ ਅਤੇ ਇਹੀ ਕਾਰਨ ਹੈ ਕਿ ਸਾਲਾਂ ਬਾਅਦ ਵੀ ਉਨ੍ਹਾਂ ਦੀ ਧਾਂਕ ਦਾ ਅਸਰ ਇਸ ਖਿੱਤੇ ਵਿੱਚ ਜਿਓ ਦਾ ਤਿਓ ਬਰਕਰਾਰ ਹੈ, ਜਿੰਨ੍ਹਾਂ ਨੂੰ ਨੌਜਵਾਨ ਵਰਗ ਤੋਂ ਲੈ ਕੇ ਬਜ਼ੁਰਗ ਤੱਕ ਸੁਣਨਾ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ: