ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਸਾਰਥਿਕ ਅਤੇ ਪ੍ਰਭਾਵੀ ਰੰਗ-ਰੂਪ ਦੇਣ ਵਿੱਚ ਪ੍ਰਤਿਭਾਵਾਨ ਨਿਰਦੇਸ਼ਕ ਤਾਜ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਕੰਟੈਂਟ ਆਧਾਰਿਤ ਫਿਲਮਾਂ ਸਾਹਮਣੇ ਲਿਆਉਣ ਦੇ ਜਾਰੀ ਇਸੇ ਸਿਲਸਿਲੇ ਨੂੰ ਹੋਰ ਵਿਸ਼ਾਲਤਾ ਦੇਣ ਜਾ ਰਹੀ ਹੈ ਉਨ੍ਹਾਂ ਦੀ ਸੈੱਟ ਉਤੇ ਪੁੱਜ ਚੁੱਕੀ ਪੰਜਾਬੀ ਫਿਲਮ 'ਮੇਰੀ ਪਿਆਰੀ ਦਾਦੀ', ਜੋ ਜ਼ੋਰਾਂ-ਸ਼ੋਰਾਂ ਨਾਲ ਮੁੱਢਲੇ ਸਿਰਜਨਾਤਮਕ ਪੜਾਅ ਵੱਲ ਵੱਧ ਚੁੱਕੀ ਹੈ।
'ਐੱਚਐੱਫ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ 'ਜੈ ਮਾਂ ਫਿਲਮਜ਼' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦੇ ਲੇਖਨ ਨੂੰ ਅੰਜ਼ਾਮ ਦੇਣ ਦੇ ਨਾਲ-ਨਾਲ ਨਿਰਦੇਸ਼ਨ ਕਮਾਂਡ ਤਾਜ ਸੰਭਾਲਣਗੇ, ਜੋ ਪੰਜਾਬੀ ਸਿਨੇਮਾ ਦੇ ਬਿਹਤਰੀਨ ਲੇਖਕ ਅਤੇ ਨਿਰਦੇਸ਼ਕ ਵਜੋਂ ਚੋਖੀ ਭੱਲ ਸਥਾਪਿਤ ਕਰ ਲੈਣ ਵਿੱਚ ਵੀ ਕਾਮਯਾਬ ਰਹੇ ਹਨ।
ਪਰਿਵਾਰਿਕ ਡ੍ਰਾਮੈਟਿਕ ਅਤੇ ਭਾਵਪੂਰਨ ਕਹਾਣੀ ਅਧਾਰਿਤ ਇਸ ਖੂਬਸੂਰਤ ਫਿਲਮ ਦੁਆਰਾ ਇੱਕ ਹੋਰ ਨਵਾਂ ਚਿਹਰਾ ਸ਼ਬਦ ਪਾਲੀਵੁੱਡ ਵਿੱਚ ਸ਼ਾਨਦਾਰ ਪਾਰੀ ਦਾ ਅਗਾਜ਼ ਕਰੇਗਾ, ਜਿਸ ਤੋਂ ਫਿਲਮ ਦੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਮਨਪ੍ਰੀਤ ਮਨੀ, ਨਿਰਮਲ ਰਿਸ਼ੀ, ਸੁੱਖੀ ਚਾਹਲ, ਬਲਜਿੰਦਰ ਕੌਰ, ਜੀਤੂ ਸਿਆਂ, ਜਰਨੈਲ ਸਿੰਘ ਆਦਿ ਸ਼ੁਮਾਰ ਹਨ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਟਾਰਟ ਟੂ ਫਿਨਿਸ਼ ਸ਼ੈਡਿਊਲ ਅਧੀਨ ਮੁਕੰਮਲ ਕੀਤੀ ਜਾਣ ਵਾਲੀ ਇਸ ਅਰਥ-ਭਰਪੂਰ ਪੰਜਾਬੀ ਫਿਲਮ ਦੇ ਡਾਇਲਾਗ ਸੁੱਖੀ ਢਿੱਲੋਂ ਲਿਖ ਰਹੇ ਹਨ।
ਉਧਰ ਜੇਕਰ ਇਸ ਫਿਲਮ ਦੇ ਨਿਰਦੇਸ਼ਕ ਤਾਜ਼ ਦੇ ਬਤੌਰ ਨਿਰਦੇਸ਼ਕ ਹਾਲੀਆ ਸਿਨੇਮਾ ਪ੍ਰੋਜੈਕਟ ਬਾਰੇ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਵੀ ਵਜੂਦ ਵਿੱਚ ਲਿਆਂਦੀ ਜਾ ਰਹੀ ਆਪਣੀ ਹਰ ਫਿਲਮ ਦੁਆਰਾ ਸਿਨੇਮਾ ਕਲਾਤਮਾਕਤਾ ਦੇ ਰੰਗਾਂ ਨੂੰ ਹੋਰ ਗੂੜਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
ਇਹ ਵੀ ਪੜ੍ਹੋ: