ETV Bharat / entertainment

ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਵਿੱਚ ਧੂੰਮਾਂ ਪਾਉਂਦੀ ਨਜ਼ਰ ਆਵੇਗੀ 'ਪੰਜਾਬ ਦੀ ਕੈਟਰੀਨਾ', ਕਈ ਗ੍ਰੈਂਡ ਸ਼ੋਅਜ਼ ਦਾ ਬਣੇਗੀ ਹਿੱਸਾ - Shehnaaz Gill - SHEHNAAZ GILL

Shehnaaz Kaur Gill Ready For Australia and New Zealand Tour: ਹਾਲ ਹੀ ਵਿੱਚ 'ਪੰਜਾਬ ਦੀ ਕੈਟਰੀਨਾ ਕੈਫ਼' ਸ਼ਹਿਨਾਜ਼ ਗਿੱਲ ਨੇ ਆਸਟ੍ਰੇਲੀਆਂ ਟੂਰ ਦਾ ਐਲਾਨ ਕੀਤਾ ਹੈ, ਜਿੱਥੇ ਹਸੀਨਾ ਕਾਫੀ ਗ੍ਰੈਂਡ ਸ਼ੋਅਜ਼ ਦਾ ਹਿੱਸਾ ਬਣੇਗੀ।

Shehnaaz Kaur Gill Ready For Australia and New Zealand Tour
Shehnaaz Kaur Gill Ready For Australia and New Zealand Tour (instagram)
author img

By ETV Bharat Entertainment Team

Published : Oct 1, 2024, 2:29 PM IST

ਚੰਡੀਗੜ੍ਹ: ਪੰਜਾਬੀ ਤੋਂ ਬਾਅਦ ਹਿੰਦੀ ਮੰਨੋਰੰਜਨ ਉਦਯੋਗ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ, ਜੋ ਅੱਜਕੱਲ੍ਹ ਪ੍ਰੋਫੈਸ਼ਨਲ ਵਿਦੇਸ਼ੀ ਦੌਰਿਆਂ ਨੂੰ ਵੀ ਕਾਫ਼ੀ ਤਰਜ਼ੀਹ ਦਿੰਦੀ ਨਜ਼ਰੀ ਆ ਰਹੀ ਹੈ, ਜਿੰਨ੍ਹਾਂ ਦੀ ਵਿਦੇਸ਼ੀ ਵਿਹੜਿਆਂ ਵਿੱਚ ਪੈ ਰਹੀ ਧੱਕ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਸ਼ੁਰੂ ਹੋਣ ਜਾ ਰਿਹਾ ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਟੂਰ, ਜਿਸ ਅਧੀਨ ਇਹ ਅਦਾਕਾਰਾ ਕਈ ਗ੍ਰੈਂਡ ਸ਼ੋਅਜ਼ ਦਾ ਹਿੱਸਾ ਬਣੇਗੀ।

'ਅਰਬਨ ਦੇਸੀ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਸ਼ੋਅਜ਼ ਦੀਆਂ ਤਿਆਰੀਆਂ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਜਿੰਨ੍ਹਾਂ ਨੂੰ ਕਾਫ਼ੀ ਵਿਸ਼ਾਲ ਪੱਧਰ ਅਧੀਨ ਕਰਵਾਇਆ ਜਾ ਰਿਹਾ ਹੈ, ਜੋ ਇਸ ਖੂਬਸੂਰਤ ਧਰਤੀ ਉਤੇ ਹੋਣ ਵਾਲੇ ਇਸ ਹੋਣਹਾਰ ਗਾਇਕਾ ਅਤੇ ਅਦਾਕਾਰਾ ਦੇ ਪਹਿਲੇ ਆਫੀਸ਼ੀਅਲ ਸ਼ੋਅਜ਼ ਹੋਣਗੇ, ਜਿਸ ਮੱਦੇਨਜ਼ਰ ਉਹ ਇੰਨ੍ਹਾਂ ਖਿੱਤਿਆਂ ਦੇ ਦਰਸ਼ਕਾਂ ਦੇ ਵੀ ਪਹਿਲੀ ਵਾਰ ਰੂਬਰੂ ਹੋਣ ਜਾ ਰਹੀ ਹੈ।

ਹਾਲ ਹੀ ਦੇ ਦਿਨਾਂ ਵਿੱਚ ਅਮਰੀਕਾ ਅਤੇ ਕੈਨੇਡਾ ਵਿਖੇ ਹੋਏ ਕਈ ਵੱਡੇ ਸ਼ੋਅਜ਼ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ ਵਿੱਚ ਸਫ਼ਲ ਰਹੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ, ਜੋ ਫਿਲਮਾਂ ਅਤੇ ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੀ ਹੈ।

ਓਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੀਆਂ ਫਿਲਮਾਂ ਵਿੱਚ ਲੀਡ ਭੂਮਿਕਾਵਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਇਹ ਬਾਕਮਾਲ ਅਦਾਕਾਰਾ, ਜਿਸ ਦੀਆਂ ਸਾਹਮਣੇ ਆਉਣ ਵਾਲੀਆਂ ਫਿਲਮਾਂ 'ਚ 'ਜਿਓ ਸਟੂਡਿਓਜ', 'ਸਿਨੇ ਵਨ ਸਟੂਡਿਓਜ' ਅਤੇ 'ਮੂਵੀ ਟਨਲ ਪ੍ਰੋਡੋਕਸ਼ਨ' ਵੱਲੋਂ ਨਿਰਮਿਤ ਕੀਤੀ ਗਈ 'ਸਬ ਫਸਟ ਕਲਾਸ' ਸ਼ਾਮਿਲ ਹੈ, ਜੋ ਬਲਵਿੰਦਰ ਸਿੰਘ ਜੰਜੂਆਂ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ।

ਬਿੱਗ ਬੌਸ 13 ਤੋਂ ਬਾਅਦ ਬਾਲੀਵੁੱਡ ਵਿੱਚ ਲਗਾਤਾਰ ਨਵੇਂ ਦਿਸਹਿੱਦੇ ਸਿਰਜ ਰਹੀ ਇਹ ਪ੍ਰਤਿਭਾਵਾਨ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੀਆਂ, ਮਲਟੀ-ਸਟਾਰਰ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜਿੰਨ੍ਹਾਂ ਦਾ ਨਿਰਮਾਣ ਹਿੰਦੀ ਸਿਨੇਮਾ ਦੇ ਨਾਮਵਰ ਫਿਲਮ ਨਿਰਮਾਣ ਹਾਊਸ ਦੁਆਰਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.