ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੇ ਘੁਰਾਲਾ ਦੇ ਰਹਿਣ ਵਾਲੇ ਜਸਕਰਨ ਸਿੰਘ ਔਜਲਾ ਯਾਨੀ ਕਿ ਕਰਨ ਔਜਲਾ ਨੂੰ ਕੌਣ ਨਹੀਂ ਜਾਣਦਾ। ਗਾਇਕ ਇਸ ਸਮੇਂ ਸਫ਼ਲਤਾ ਦੇ ਸਿਖਰਾਂ ਦਾ ਆਨੰਦ ਮਾਣ ਰਹੇ ਹਨ। ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ ਸੀ, ਪਰ ਅੱਜ ਔਜਲਾ ਇੱਕ ਗਾਇਕ ਵਜੋਂ ਸਥਾਪਿਤ ਹੋ ਚੁੱਕੇ ਹਨ।
ਕਰਨ ਔਜਲਾ ਦਾ ਕਰੀਅਰ: ਗਾਇਕ 2016 ਵਿੱਚ ਆਪਣੇ ਕਈ ਗੀਤਾਂ ਜਿਵੇਂ 'ਪ੍ਰਾਪਰਟੀ ਆਫ਼ ਪੰਜਾਬ', 'ਯਾਰੀਆਂ', 'ਫਿੱਕ' ਅਤੇ 'ਲਫਾਫੇ' ਵਰਗੇ ਗੀਤਾਂ ਦੇ ਵਾਇਰਲ ਹੋਣ ਨਾਲ ਸੁਰਖ਼ੀਆਂ ਵਿੱਚ ਆਏ। ਸਤੰਬਰ 2021 ਵਿੱਚ ਕਰਨ ਔਜਲਾ ਭਾਰਤ ਦੇ ਸਭ ਤੋਂ ਵੱਡੇ ਡਿਜੀਟਲ ਕਲਾਕਾਰ ਬਣ ਗਏ। ਹਾਲ ਫਿਲਹਾਲ ਵਿੱਚ ਗਾਇਕ ਨੇ ਬਾਲੀਵੁੱਡ ਵਿੱਚ ਐਂਟਰੀ ਕੀਤੀ ਹੈ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਬੈਡ ਨਿਊਜ਼' ਨੂੰ ਗੀਤ 'ਤੌਬਾ-ਤੌਬਾ' ਦਿੱਤਾ ਹੈ। ਗੀਤ ਪਲ਼ਾਂ ਵਿੱਚ ਹੀ ਹਿੱਟ ਹੋ ਗਿਆ। ਹੁਣ ਗਾਇਕ ਆਪਣੇ ਭਾਰਤੀ ਲਾਈਵ ਕੰਸਰਟ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ। ਜੋ ਕਿ ਦਸੰਬਰ ਮਹੀਨੇ ਵਿੱਚ ਹੋਣ ਜਾ ਰਿਹਾ ਹੈ।
ਕਿੰਨੀ ਹੈ ਗਾਇਕ ਦੀ ਜਾਇਦਾਦ: ਕਰਨ ਔਜਲਾ ਦੀ ਕਮਾਈ ਦਾ ਸਰੋਤ ਕੇਵਲ ਗੀਤ ਨਹੀਂ ਹਨ, ਇਸ ਤੋਂ ਇਲਾਵਾ ਬ੍ਰਾਂਡ ਐਂਡੋਰਸਮੈਂਟ, ਸ਼ੋਸ਼ਲ ਮੀਡੀਆ, ਉਸਦੀ ਰਿਕਾਰਡ ਕੰਪਨੀ ਆਦਿ ਤੋਂ ਉਹ ਪੈਸਾ ਕਮਾਉਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਗਾਇਕ ਦੀ ਕੁੱਲ ਜਾਇਦਾਦ 108 ਕਰੋੜ ਹੈ। ਗਾਇਕ ਹਰ ਮਹੀਨੇ 15 ਲੱਖ ਤੱਕ ਕਮਾਈ ਕਰਦੇ ਹਨ। ਇਸ ਤੋਂ ਇਲਾਵਾ ਗਾਇਕ ਇੱਕ ਗੀਤ ਲਈ 7-8 ਲੱਖ ਰੁਪਏ ਲੈਂਦੇ ਹਨ। ਜੇਕਰ ਸਾਲਾਨਾ ਕਮਾਈ ਦੀ ਗੱਲ ਕਰੀਏ ਤਾਂ ਗਾਇਕ ਇੱਕ ਸਾਲ ਵਿੱਚ 8 ਕਰੋੜ ਰੁਪਏ ਕਮਾ ਲੈਂਦੇ ਹਨ।
ਉਲੇਖਯੋਗ ਹੈ ਕਿ ਦਿਲਜੀਤ ਦੁਸਾਂਝ, ਯੋ ਯੋ ਹਨੀ ਸਿੰਘ, ਗੁਰਦਾਸ ਮਾਨ ਅਤੇ ਸ਼ੈਰੀ ਮਾਨ ਵਾਂਗ ਕਰਨ ਔਜਲਾ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਜਿਆਦਾ ਕਮਾਈ ਕਰਨ ਵਾਲੇ ਗਾਇਕਾਂ ਵਿੱਚ ਸ਼ਾਮਲ ਹਨ। ਗਾਇਕ ਦੀ ਇਸ ਸਮੇਂ ਰਿਹਾਇਸ਼ ਬ੍ਰਿਟਿਸ਼ ਕੋਲੰਬੀਆ ਯਾਨੀ ਕਿ ਕੈਨੇਡਾ ਵਿੱਚ ਸਥਿਤ ਹੈ। ਗਾਇਕ ਨੂੰ ਮਹਿੰਗੀਆਂ ਕਾਰਾਂ ਰੱਖਣ ਵੀ ਕਾਫੀ ਸ਼ੌਂਕ ਹੈ। ਇਸ ਤੋਂ ਇਲਾਵਾ ਗਾਇਕ ਕੋਲ ਇੱਕ ਨਿੱਜੀ ਜਹਾਜ਼ ਵੀ ਹੈ।
- ਪਹਿਲੀ ਵਾਰ ਚੰਡੀਗੜ੍ਹ-ਦਿੱਲੀ ਵਿੱਚ ਧੂੰਮਾਂ ਪਾਉਣ ਜਾ ਰਹੇ ਨੇ ਕਰਨ ਔਜਲਾ, ਇਸ ਦਿਨ ਹੋਏਗਾ ਲਾਈਵ ਸ਼ੋਅ - Karan Aujla Live Concert
- 'ਤੌਬਾ ਤੌਬਾ' 'ਤੇ 2 ਬੱਚਿਆਂ ਦੀ ਮਾਂ ਦਾ ਜ਼ਬਰਦਸਤ ਡਾਂਸ ਹੋਇਆ ਵਾਇਰਲ, ਰੀਲ ਨੂੰ ਦੇਖ ਕੇ ਬੋਲੇ ਵਿੱਕੀ ਕੌਸ਼ਲ - song Tauba Tauba
- ਕਰਨ ਔਜਲਾ ਬਾਰੇ ਕੀ ਸੋਚਦੇ ਨੇ ਯੋ ਯੋ ਹਨੀ ਸਿੰਘ, ਰੈਪਰ ਨੇ ਖੁਦ ਕੀਤਾ ਖੁਲਾਸਾ - Yo Yo Honey Singh