ETV Bharat / entertainment

ਵਿਆਹੁਤਾ ਅਤੇ ਦੋ ਬੱਚਿਆਂ ਦੇ ਪਿਤਾ ਨੂੰ ਡੇਟ ਕਰ ਰਹੀ ਹੈ ਇਹ ਅਦਾਕਾਰਾ? ਰਣਬੀਰ ਕਪੂਰ ਦੀ 'ਰਾਮਾਇਣ' 'ਚ ਬਣੀ ਹੈ ਸੀਤਾ - Sai Pallavi - SAI PALLAVI

Ramayana Fame Sai Pallavi: ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਰਾਮਾਇਣ' 'ਚ ਸੀਤਾ ਦਾ ਕਿਰਦਾਰ ਨਿਭਾਉਣ ਜਾ ਰਹੀ ਸਾਊਥ ਅਦਾਕਾਰਾ ਸਾਈ ਪੱਲਵੀ ਦੇ ਡੇਟਿੰਗ ਦੀਆਂ ਖਬਰਾਂ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ।

Ramayana Fame Sai Pallavi
Ramayana Fame Sai Pallavi (instagram)
author img

By ETV Bharat Entertainment Team

Published : Jul 25, 2024, 3:34 PM IST

ਮੁੰਬਈ (ਬਿਊਰੋ): ਸਾਊਥ ਫਿਲਮਾਂ ਦੀ ਹਿੱਟ ਅਦਾਕਾਰਾ ਸਾਈ ਪੱਲਵੀ ਇਨ੍ਹੀਂ ਦਿਨੀਂ ਨਿਤੀਸ਼ ਤਿਵਾਰੀ ਦੇ ਡਰੀਮ ਪ੍ਰੋਜੈਕਟ 'ਰਾਮਾਇਣ' 'ਚ ਸੀਤਾ ਦੇ ਕਿਰਦਾਰ ਨੂੰ ਲੈ ਕੇ ਸੁਰਖੀਆਂ 'ਚ ਹੈ। ਰਾਮਾਇਣ 'ਚ ਰਣਬੀਰ ਕਪੂਰ ਰਾਮ ਅਤੇ ਸਾਈ ਸੀਤਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਦੌਰਾਨ ਸਾਈ ਦੇ ਡੇਟਿੰਗ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ ਹੈ। ਸਾਈ ਪੱਲਵੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਵਿਆਹੁਤਾ ਵਿਅਕਤੀ ਅਤੇ ਦੋ ਬੱਚਿਆਂ ਦੇ ਪਿਤਾ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਇਸ 'ਤੇ ਅਦਾਕਾਰਾ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਸਾਈ ਪੱਲਵੀ ਦੀ ਡੇਟਿੰਗ ਦੀਆਂ ਖਬਰਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਸਾਈ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਜਿਸ ਵਿਅਕਤੀ ਨੂੰ ਡੇਟ ਕਰ ਰਹੀ ਹੈ, ਉਹ ਅਦਾਕਾਰਾ ਤੋਂ ਕਾਫੀ ਵੱਡੀ ਹੈ ਅਤੇ ਦੋਵੇਂ ਜਲਦ ਹੀ ਵਿਆਹ ਕਰ ਸਕਦੇ ਹਨ, ਜਿਸ ਅਦਾਕਾਰ ਨੂੰ ਸਾਈ ਕਥਿਤ ਤੌਰ 'ਤੇ ਡੇਟ ਕਰ ਰਹੇ ਹਨ, ਉਸ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਅਦਾਕਾਰਾ ਨੇ ਇਨ੍ਹਾਂ ਅਫਵਾਹਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਨਾਲ ਝੂਠ ਕਰਾਰ ਦਿੱਤਾ ਹੈ।

ਸਾਈ ਬਾਰੇ ਦੱਸ ਦੇਈਏ ਕਿ ਉਹ ਆਪਣੀ ਜ਼ਿੰਦਗੀ ਨੂੰ ਨਿੱਜੀ ਰੱਖਣਾ ਪਸੰਦ ਕਰਦੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਸਾਈ ਕਾਲੀਵੁੱਡ ਟੈਕਨੀਸ਼ੀਅਨ ਦੇ ਤੌਰ 'ਤੇ ਲਾਈਮਲਾਈਟ 'ਚ ਆਈ ਸੀ।

ਸਾਈ ਪੱਲਵੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਰਾਮਾਇਣ ਤੋਂ ਪਹਿਲਾਂ ਫਿਲਮ 'ਅਮਰਾਨ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਸ ਦੀ ਭੂਮਿਕਾ ਦਾ ਨਾਂ ਇੰਦੂ ਰੇਬੇਕਾ ਵਰਗਿਸ਼ ਹੋਵੇਗਾ। ਇਸ ਤੋਂ ਇਲਾਵਾ ਸਾਈ ਸਾਊਥ ਐਕਟਰ ਨਾਗਾ ਚੈਤੰਨਿਆ ਨਾਲ ਫਿਲਮ 'ਠੰਡੇਲ' ਨੂੰ ਲੈ ਕੇ ਵੀ ਚਰਚਾ 'ਚ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.