ETV Bharat / entertainment

ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਵਿਆਹ ਵਿੱਚ ਵੱਡਾ ਬਦਲਾਅ, ਹੁਣ ਵਿਦੇਸ਼ 'ਚ ਨਹੀਂ ਇਸ ਭਾਰਤੀ ਜਗ੍ਹਾਂ 'ਤੇ ਲੈਣਗੇ ਸੱਤ ਫੇਰੇ - Rakul Preet Singh Wedding

Rakul Preet Singh Jackky Bhagnani Wedding: ਲਵਬਰਡਸ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੇ ਆਪਣੇ ਵਿਆਹ ਦੀਆਂ ਯੋਜਨਾਵਾਂ ਵਿੱਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਹਨ, ਆਖਰੀ ਸਮੇਂ ਵਿੱਚ ਜੋੜੇ ਨੇ ਆਪਣੇ ਵਿਆਹ ਦਾ ਸਥਾਨ ਵਿਦੇਸ਼ ਤੋਂ ਭਾਰਤ ਵਿੱਚ ਸ਼ਿਫਟ ਕਰ ਲਿਆ ਹੈ।

Rakul Preet Singh and Jackky Bhagnani
Rakul Preet Singh and Jackky Bhagnani
author img

By ETV Bharat Entertainment Team

Published : Jan 31, 2024, 4:01 PM IST

Updated : Jan 31, 2024, 4:40 PM IST

ਹੈਦਰਾਬਾਦ: ਰਕੁਲ ਪ੍ਰੀਤ ਸਿੰਘ ਅਤੇ ਉਸਦਾ ਬੁਆਏਫ੍ਰੈਂਡ ਜੈਕੀ ਭਗਨਾਨੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਜੋੜੀ ਦੇ ਵਿਆਹ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਹ ਸਾਲ 2024 ਦਾ ਸਭ ਤੋਂ ਚਰਚਿਤ ਵਿਆਹ ਹੋਣ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਕ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਇਹ ਦੋਵੇਂ ਫਰਵਰੀ ਮਹੀਨੇ 'ਚ ਲਾੜਾ-ਲਾੜੀ ਬਣ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹਨ। ਪਰ ਹੁਣ ਜਦੋਂ ਵਿਆਹ ਦੀ ਤਾਰੀਕ ਇੰਨੀ ਨੇੜੇ ਆ ਗਈ ਹੈ ਤਾਂ ਜੋੜੇ ਨੇ ਆਖਰੀ ਸਮੇਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਕਿਹਾ ਜਾ ਰਿਹਾ ਹੈ ਕਿ ਇਸ ਜੋੜੇ ਨੇ ਹੁਣ ਆਪਣੇ ਵਿਆਹ ਦਾ ਟਿਕਾਣਾ ਬਦਲ ਲਿਆ ਹੈ। ਦੋਵੇਂ ਗੋਆ 'ਚ ਵਿਆਹ ਕਰਨਗੇ ਅਤੇ ਕਰੀਬੀ ਦੋਸਤਾਂ ਅਤੇ ਪਰਿਵਾਰ ਵਿਚਾਲੇ ਇਹ ਸ਼ਾਨਦਾਰ ਜਸ਼ਨ ਲਗਭਗ 2 ਦਿਨ ਤੱਕ ਚੱਲੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਪਹਿਲਾਂ ਉਨ੍ਹਾਂ ਦਾ ਵਿਆਹ ਕਰਨ ਦਾ ਪਲਾਨ ਗੋਆ ਵਿੱਚ ਨਹੀਂ ਸਗੋਂ ਕਿਤੇ ਹੋਰ ਸੀ। ਇਸ ਤੋਂ ਪਹਿਲਾਂ ਰਕੁਲ ਅਤੇ ਜੈਕੀ ਵਿਦੇਸ਼ੀ ਧਰਤੀ ਉਤੇ ਵਿਆਹ ਕਰਨ ਬਾਰੇ ਸੋਚ ਰਹੇ ਸਨ। ਪਰ ਹੁਣ ਉਸਨੇ ਆਪਣਾ ਫੈਸਲਾ ਬਦਲ ਲਿਆ ਹੈ।

ਉਲੇਖਯੋਗ ਹੈ ਕਿ ਜੋੜੇ ਨੇ ਪਿਛਲੇ 6 ਮਹੀਨਿਆਂ ਤੋਂ ਚੱਲ ਰਹੀ ਵਿਆਹ ਦੀ ਪਲੈਨਿੰਗ ਨੂੰ ਆਖਰੀ ਸਮੇਂ 'ਚ ਬਦਲ ਦਿੱਤਾ ਹੈ। ਹੁਣ ਦੋਵੇਂ ਗੋਆ ਵਿੱਚ ਹੀ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਲਵ ਬਰਡ 21 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝੇਗਾ। ਹਾਲਾਂਕਿ ਜੋੜੇ ਨੇ ਇਸ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਦੋਵਾਂ ਵਿੱਚੋਂ ਕਿਸੇ ਨੇ ਵੀ ਆਪਣੇ ਵਿਆਹ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਹੁਣ ਪ੍ਰਸ਼ੰਸਕ ਵੀ ਉਸ ਦਿਨ ਦੀ ਉਡੀਕ ਕਰ ਰਹੇ ਹਨ ਜਦੋਂ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਆਪਣੇ ਵਿਆਹ ਦਾ ਅਧਿਕਾਰਤ ਐਲਾਨ ਕਰਨਗੇ।

ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਜੈਕੀ ਭਗਨਾਨੀ ਇਸ ਸਮੇਂ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਵਰਗੇ ਸਿਤਾਰਿਆਂ ਦੇ ਨਾਲ 'ਬਡੇ ਮੀਆਂ ਛੋਟੇ ਮੀਆਂ' ਵਰਗੇ ਪ੍ਰੋਜੈਕਟ ਬਣਾਉਣ ਵਿੱਚ ਰੁੱਝਿਆ ਹੋਇਆ ਹੈ। ਇਸ ਦੌਰਾਨ ਰਕੁਲ ਪ੍ਰੀਤ ਤਾਮਿਲ, ਤੇਲਗੂ, ਹਿੰਦੀ ਅਤੇ ਬਹੁ-ਭਾਸ਼ਾਈ ਸਿਨੇਮਾ ਵਿੱਚ ਵਿਭਿੰਨ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਵਿੱਚ ਹੈ, ਜਿਸ ਵਿੱਚ 'ਇੰਡੀਅਨ 2' ਵਰਗੀਆਂ ਬਹੁਤ ਜ਼ਿਆਦਾ ਉਮੀਦ ਵਾਲੀਆਂ ਫਿਲਮਾਂ ਸ਼ਾਮਲ ਹਨ।

Last Updated : Jan 31, 2024, 4:40 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.