ਮੁੰਬਈ: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਹੋਈ ਸੀ। ਰਾਖੀ ਸਾਵੰਤ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸਲਮਾਨ ਖਾਨ ਨੂੰ ਉੱਚ ਪੱਧਰੀ ਸੁਰੱਖਿਆ ਦੇਣ ਦੀ ਗੱਲ ਕਹੀ ਹੈ।
ਰਾਖੀ ਸਾਵੰਤ ਨੇ ਸਲਮਾਨ ਖਾਨ ਲਈ ਕੀਤੀ ਪੀਐਮ ਮੋਦੀ ਨਾਲ ਗੱਲ: ਰਾਖੀ ਸਾਵੰਤ ਦਾ ਇੱਕ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪੀਐਮ ਮੋਦੀ ਨਾਲ ਸਲਮਾਨ ਖਾਨ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸੁਪਰਸਟਾਰ ਦੀ ਤੁਲਨਾ ਕੋਹਿਨੂਰ ਹੀਰੇ ਨਾਲ ਕੀਤੀ ਹੈ। ਰਾਖੀ ਨੇ ਕਿਹਾ, "ਮੈਂ ਹੱਥ ਜੋੜ ਕੇ ਸਲਮਾਨ ਭਰਾ ਨੂੰ ਕਹਾਂਗੀ ਕਿ ਉਹ ਕਦੇ ਵੀ ਬਾਲਕੋਨੀ 'ਚ ਨਾ ਖੜ੍ਹਨ, ਖਾਸ ਕਰਕੇ ਈਦ ਅਤੇ ਜਨਮਦਿਨ 'ਤੇ। ਪ੍ਰਸ਼ੰਸਕਾਂ ਨੂੰ ਮਿਲਣ ਲਈ ਤੁਸੀਂ ਹੋਟਲ ਵਿੱਚ ਜਾ ਸਕਦੇ ਹੋ, ਜਿੱਥੇ ਸੁਰੱਖਿਆ ਹੋਵੇ। ਭਾਈ, ਬਾਲਕੋਨੀ ਵਿੱਚ ਨਾ ਆਓ।"
- ਗਲੋਬਲੀ ਹਿੱਟ ਹੋਇਆ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ', 'ਕਿੰਗ ਆਫ਼ ਕਾਮੇਡੀ' ਨੇ ਟੀਮ ਨਾਲ ਮਨਾਇਆ ਜਸ਼ਨ - The Great Indian Kapil Show
- 'ਸੋਢੀ' ਦੇ ਕੇਸ 'ਚ ਆਇਆ ਨਵਾਂ ਮੋੜ, 5 ਦਿਨਾਂ ਤੋਂ ਲਾਪਤਾ ਹੈ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਾ ਇਹ ਅਦਾਕਾਰ, ਪੁਲਿਸ ਨੇ ਅਗਵਾ ਕਰਨ ਦਾ ਕੇਸ ਕੀਤਾ ਦਰਜ - TMKOC Actor Missing
- ਇਸ ਫਿਲਮੀ ਗਾਣੇ 'ਚ ਮੌਜ਼ੂਦਗੀ ਦਰਜ ਕਰਵਾਏਗੀ ਗਾਇਕਾ ਦੀਪਕ ਢਿੱਲੋਂ, ਜਲਦ ਹੋਵੇਗਾ ਰਿਲੀਜ਼ - Singer Deepak Dhillon
ਸਲਮਾਨ ਖਾਨ ਲਈ ਮੰਗੀ ਜ਼ੈੱਡ, ਵਾਈ, ਐਕਸ ਦੇ ਸਾਰੇ ਵਰਗਾਂ ਦੀ ਸੁਰੱਖਿਆ: ਅਦਾਕਾਰਾ ਨੇ ਅੱਗੇ ਕਿਹਾ, 'ਸਾਡੇ ਦੇਸ਼ ਲਈ ਕੋਹਿਨੂਰ ਹੀਰੇ ਨਾਲੋਂ ਸਲਮਾਨ ਖਾਨ ਜ਼ਿਆਦਾ ਮਹੱਤਵਪੂਰਨ ਹੈ। ਸਾਡੇ ਲਈ ਸਲਮਾਨ ਖਾਨ ਦੀ ਰੱਖਿਆ ਕਰਨਾ ਜ਼ਿਆਦਾ ਜ਼ਰੂਰੀ ਹੈ। ਮੋਦੀ ਜੀ ਨੂੰ ਬੇਨਤੀ ਹੈ ਕਿ ਸਲਮਾਨ ਖਾਨ ਨੂੰ ਜ਼ੈੱਡ, ਵਾਈ, ਐਕਸ ਦੇ ਸਾਰੇ ਵਰਗਾਂ ਦੀ ਸੁਰੱਖਿਆ ਦਿੱਤੀ ਜਾਵੇ। ਕੰਗਨਾ ਰਣੌਤ ਨੂੰ ਇੰਨੀ ਸੁਰੱਖਿਆ ਦਿੱਤੀ ਗਈ ਹੈ, ਉਹ ਵੀ ਬਿਨਾਂ ਕਿਸੇ ਕਾਰਨ। ਉਸ ਦੇ ਪਿੱਛੇ ਕੋਈ ਨਹੀਂ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਸਲਮਾਨ ਖਾਨ ਨੂੰ ਕਾਫੀ ਸੁਰੱਖਿਆ ਦੇਣ ਦੀ ਲੋੜ ਹੈ। ਉਹ ਬਾਲੀਵੁਡ ਦੇ ਇੱਕ ਮਹਾਨ ਕਲਾਕਾਰ ਹਨ।