ETV Bharat / entertainment

ਹੁਣ ਇਸ ਮਰਾਠੀ ਫਿਲਮ ਨਾਲ ਜਿੱਤਣਗੇ ਦਿਲ ਰਾਹੁਲ ਦੇਵ, ਪ੍ਰਭਾਵੀ ਭੂਮਿਕਾ 'ਚ ਆਉਣਗੇ ਨਜ਼ਰ - Rahul Dev new Marathi film

Rahul Dev Upcoming Marathi Film: ਬਾਲੀਵੁੱਡ-ਪਾਲੀਵੁੱਡ ਅਦਾਕਾਰ ਰਾਹੁਲ ਦੇਵ ਹਾਲ ਹੀ ਵਿੱਚ ਮਰਾਠੀ ਫਿਲਮ ਦਾ ਹਿੱਸਾ ਬਣੇ ਹਨ, ਇਸ ਵਿੱਚ ਅਦਾਕਾਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Rahul Dev
Rahul Dev
author img

By ETV Bharat Entertainment Team

Published : Feb 13, 2024, 3:40 PM IST

ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਮੰਨੋਰੰਜਨ ਉਦਯੋਗ ਹੋਵੇ ਜਾਂ ਫਿਰ ਸਿਨੇਮਾ ਖਿੱਤਾ, ਹਰ ਜਗ੍ਹਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਅਤੇ ਉੱਤਮਤਾ ਦਾ ਇਜ਼ਹਾਰ ਕਰਵਾਉਣ ਵਿੱਚ ਕਾਮਯਾਬੀ ਹਾਸਿਲ ਕਰ ਰਹੇ ਹਨ ਅਦਾਕਾਰ ਰਾਹੁਲ ਦੇਵ, ਜੋ ਪੜਾਅ ਦਰ ਪੜਾਅ ਵੱਧਦੇ ਜਾ ਰਹੇ ਦਾਇਰੇ ਦੇ ਮੱਦੇਨਜ਼ਰ ਹੁਣ ਮਰਾਠੀ ਫਿਲਮਾਂ ਦਾ ਵੀ ਪ੍ਰਭਾਵੀ ਹਿੱਸਾ ਬਣਨ ਜਾ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਮਰਾਠੀ ਫਿਲਮ 'ਸ਼ਿਵਰਾਯਾਂਚਾ ਛਾਵਾ' ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨਜ਼ਰੀ ਪੈਣਗੇ।

ਹਾਲ ਹੀ ਵਿੱਚ ਰਿਲੀਜ਼ ਹੋਈ ਅਪਣੀ ਬਹੁ-ਚਰਚਿਤ ਅਤੇ ਗਿੱਪੀ ਗਰੇਵਾਲ ਸਟਾਰਰ ਪੰਜਾਬੀ ਫਿਲਮ 'ਵਾਰਨਿੰਗ 2' ਨਾਲ ਵੀ ਇੰਨੀਂ ਦਿਨੀਂ ਅਪਾਰ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੇ ਹਨ ਇਹ ਸ਼ਾਨਦਾਰ ਅਦਾਕਾਰ, ਜਿੰਨਾਂ ਵੱਲੋਂ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ 'ਚ ਖਾਸੀ ਕਾਮਯਾਬੀ ਪ੍ਰਾਪਤ ਕਰ ਰਹੀ ਇਸ ਫਿਲਮ ਵਿੱਚ ਇੱਕ ਸਖਤ ਪੁਲਿਸ ਵਾਲੇ ਦੀ ਨਿਭਾਈ ਭੂਮਿਕਾ ਨੂੰ ਦਰਸ਼ਕਾਂ ਅਤੇ ਫਿਲਮ ਕ੍ਰਿਟਿਕ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੀ ਆਉਣ ਵਾਲੀ ਵੱਡੀ ਅਤੇ ਉਕਤ ਮਰਾਠੀ ਫਿਲਮ ਦਾ ਪਹਿਲਾਂ ਲੁੱਕ ਸ਼ੇਅਰ ਕਰਦਿਆਂ ਉਨਾਂ ਜਾਣਕਾਰੀ ਦਿੱਤੀ ਹੈ ਕਿ ਬਹੁਤ ਹੀ ਦਿਲਚਸਪ ਅਤੇ ਅਲਹਦਾ ਕੰਟੈਂਟ ਅਧਾਰਿਤ ਇਹ ਫਿਲਮ ਅਗਲੇ ਦਿਨੀਂ 16 ਫਰਵਰੀ 2024 ਨੂੰ ਵੱਡੇ ਪੱਧਰ ਉੱਪਰ ਰਿਲੀਜ਼ ਹੋਵੇਗੀ, ਜਿਸ ਵਿੱਚ ਉਹ ਸੂਬੇਦਾਰ ਕੱਕੜ ਖਾਨ ਦੀ ਭੂਮਿਕਾ ਵਿਚ ਨਜ਼ਰ ਅਉਣਗੇ।

ਉਨਾਂ ਇਸ ਫਿਲਮ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਦਿੰਦਿਆ ਦੱਸਿਆ ਕਿ ਮਰਾਠੀ ਦੇ ਨਾਲ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਉਤਸੁਕਤਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਵਿੱਚ ਉਹ ਅਲਹਦਾ ਕਿਰਦਾਰ ਅਤੇ ਹੈਰਾਨੀਜਨਕ ਲੁੱਕ ਵਿੱਚ ਵਿਖਾਈ ਦੇਣਗੇ।

ਉਨਾਂ ਅੱਗੇ ਦੱਸਿਆ ਕਿ ਉਕਤ ਫਿਲਮ ਵਿੱਚ ਨਿਭਾਇਆ ਗਿਆ ਇਹ ਕਿਰਦਾਰ ਮੇਰੀ ਹਾਲੀਆ ਪੰਜਾਬੀ ਫਿਲਮ 'ਵਾਰਨਿੰਗ 2' ਦੇ ਵਿੱਚ ਅਦਾ ਕੀਤੇ 'ਰਣਜੀਤ' ਦਾ ਰੋਲ ਤੋਂ ਬਿਲਕੁਲ ਵੱਖਰਾ ਹੈ, ਜਿਸ ਨੂੰ ਹੋਰ ਸੱਚਾ ਰੂਪ 'ਚ ਪਰਦੇ 'ਤੇ ਲਿਆਉਣ ਲਈ ਪੂਰੀ ਟੀਮ ਦੁਆਰਾ ਬਹੁਤ ਮਿਹਨਤ ਅਤੇ ਤਿਆਰੀ ਕੀਤੀ ਗਈ ਹੈ, ਜਿਸ ਨੂੰ ਵੇਖਦਿਆਂ ਦਰਸ਼ਕਾਂ ਨੂੰ ਇੱਕ ਬਿਲਕੁਲ ਹੀ ਨਿਵੇਕਲੀ ਸਿਨੇਮਾ ਸਿਰਜਣਾ ਦਾ ਵੀ ਅਹਿਸਾਸ ਹੋਵੇਗਾ।

ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹੁਣ ਪੈਨ ਇੰਡੀਆ ਵਿਸਥਾਰ ਵੱਲ ਵੱਧ ਰਹੇ ਇਸ ਬਾਕਮਾਲ ਅਦਾਕਾਰ ਨੇ ਅਪਣੇ ਮਨ ਦੇ ਵਲਵਲੇ ਸਾਂਝਿਆਂ ਕਰਦਿਆਂ ਅੱਗੇ ਦੱਸਿਆ ਕਿ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਉਨਾਂ ਦੀ ਉਕਤ ਫਿਲਮ ਦੇ ਪਹਿਲੇ ਜਾਰੀ ਹੋਏ ਲੁੱਕ ਅਤੇ ਟ੍ਰੇਲਰ ਨੂੰ ਚੁਫੇਂਰਿਓ ਭਰਵੀਂ ਪ੍ਰਸ਼ੰਸਾ ਮਿਲ ਰਹੀ ਹੈ, ਜਿਸ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਸਕਦੀ ਹੈ ਕਿ ਦਰਸ਼ਕ ਇਸ ਫਿਲਮ ਅਤੇ ਉਨਾਂ ਦੇ ਰੋਲ ਨੂੰ ਕਾਫ਼ੀ ਪਸੰਦ ਕਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.