Diljit Dosanjh Brings Dil Luminati Tour: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਇਸ ਸਮੇਂ ਆਪਣੀ ਉੱਚ ਪੱਧਰ ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ। ਗਾਇਕ ਹੁਣ ਪੰਜਾਬੀ ਨਾ ਰਹਿ ਕੇ ਗਲੋਬਲੀ ਸਟਾਰ ਬਣ ਗਏ ਹਨ। ਇਸ ਦੇ ਨਾਲ ਹੀ ਹਾਲ ਹੀ ਵਿੱਚ ਗਾਇਕ ਨੇ ਦੇਸ਼ ਵਿੱਚ ਰਹਿੰਦੇ ਆਪਣੇ ਪ੍ਰਸ਼ੰਸਕਾਂ ਨੂੰ ਅਜਿਹੀ ਖੁਸ਼ੀ ਦਿੱਤੀ ਹੈ, ਜਿਸ ਦੀ ਹਰ ਕਿਸੇ ਨੂੰ ਉਡੀਕ ਸੀ।
ਜੀ ਹਾਂ, ਕਾਫੀ ਉਡੀਕਾਂ ਤੋਂ ਬਾਅਦ ਆਖਿਰਕਾਰ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕਰ ਦਿੱਤਾ ਹੈ, ਇਸ ਦੇ ਨਾਲ ਹੀ ਗਾਇਕ ਨੇ ਤਰੀਕਾਂ ਅਤੇ ਸ਼ਹਿਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ, 'ਦਿਲ ਲੁਮਿਨਾਟੀ ਇੰਡੀਆ ਟੂਰ ਸਾਲ 2024, ਤੁਸੀਂ ਆਪਣੇ ਨੇੜੇ ਦੇ ਸ਼ਹਿਰ ਨੂੰ ਲੱਭੋ, ਆ ਗਿਆ ਦੁਸਾਂਝਾਵਾਲਾ।'
ਤੁਹਾਨੂੰ ਦੱਸ ਦੇਈਏ ਕਿ ਗਾਇਕ ਦਾ ਇਹ ਟੂਰ 26 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਵੇਗਾ, ਇਸ ਦੇ ਨਾਲ ਹੀ ਉਹ 10 ਸ਼ਹਿਰਾਂ ਦੀ ਯਾਤਰਾ ਵੀ ਕਰਨਗੇ। ਜਿਸ ਵਿੱਚ 15 ਨਵੰਬਰ ਨੂੰ ਹੈਦਰਾਬਾਦ, 17 ਨਵੰਬਰ ਨੂੰ ਅਹਿਮਦਾਬਾਦ, 22 ਨਵੰਬਰ ਨੂੰ ਲਖਨਊ, 24 ਨਵੰਬਰ ਨੂੰ ਪੂਨੇ, 30 ਨਵੰਬਰ ਨੂੰ ਕੋਲਕਾਤਾ, 6 ਦਸੰਬਰ ਨੂੰ ਬੰਗਲੌਰ, 8 ਦਸੰਬਰ ਨੂੰ ਇੰਦੌਰ, 14 ਦਸੰਬਰ ਨੂੰ ਚੰਡੀਗੜ੍ਹ ਅਤੇ 29 ਦਸੰਬਰ ਨੂੰ ਗੁਹਾਟੀ ਵਿੱਚ ਰੌਣਕਾਂ ਲਾਉਂਦੇ ਨਜ਼ਰ ਆਉਣਗੇ।
ਉਲੇਖਯੋਗ ਹੈ ਕਿ ਜਦੋਂ ਤੋਂ ਗਾਇਕ ਨੇ ਇਸ ਟੂਰ ਦਾ ਐਲਾਨ ਕੀਤਾ ਹੈ, ਪ੍ਰਸ਼ੰਸਕ ਕਾਫੀ ਉਤਸ਼ਾਹ ਵਿੱਚ ਆ ਗਏ ਹਨ, ਉਹ ਸਟਾਰ ਦੀ ਇਸ ਪੋਸਟ ਉਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਅਸੀਂ ਹੁਣ ਇੰਤਜ਼ਾਰ ਨਹੀਂ ਕਰ ਸਕਦੇ, 5 ਸਾਲਾਂ ਬਾਅਦ ਮੈਂ ਤੁਹਾਨੂੰ ਪੂਨੇ ਵਿੱਚ ਦੇਖਾਂਗਾ।' ਇੱਕ ਹੋਰ ਨੇ ਲਿਖਿਆ, ' ਦਿੱਲੀ ਵਿੱਚ ਭੰਗੜਾ ਪਾਵਾਂਗੇ।' ਇਸ ਦੇ ਨਾਲ ਹੀ ਕਈ ਆਪਣੀ ਭਾਵਨਾ ਨੂੰ ਵਿਅਕਤ ਕਰਨ ਲਈ ਲਾਲ ਦਿਲ ਦਾ ਇਮੋਜੀ ਸਾਂਝਾ ਕਰ ਰਹੇ ਹਨ ਅਤੇ ਕਈਆਂ ਨੇ ਫਾਇਰ ਵਾਲੇ ਇਮੋਜੀ ਨਾਲ ਗਾਇਕ ਪ੍ਰਤੀ ਆਪਣਾ ਪਿਆਰ ਦਿਖਾਇਆ।
ਇਸ ਦੌਰਾਨ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਾਇਕ ਨੇ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਅਦਾਕਾਰ ਦੇ ਤੌਰ ਉਤੇ ਗਾਇਕ ਨੂੰ ਪਿਛਲੀ ਵਾਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਅਦਾਕਾਰ ਦੇ ਨਾਲ ਨੀਰੂ ਬਾਜਵਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ।
ਇਹ ਵੀ ਪੜ੍ਹੋ: