ਚੰਡੀਗੜ੍ਹ: 'ਜੱਟ ਐਂਡ ਜੂਲੀਅਟ 3' ਨੂੰ ਟਿਕਟ ਖਿੜਕੀ ਉਤੇ ਮਿਲੇ ਬੰਪਰ ਰਿਸਪਾਂਸ ਨੇ ਪਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਹਲਚਲ ਪੈਦਾ ਕਰ ਦਿੱਤੀ ਹੈ, ਜਿਸ ਸੰਬੰਧੀ ਵਧੀਆ ਸਿਨੇਮਾ ਗਤੀਵਿਧੀਆਂ ਦਾ ਪ੍ਰਤੱਖ ਇਜ਼ਹਾਰ ਕਰਵਾਉਣ ਰਹੀ ਹੈ ਪੰਜਾਬੀ ਫਿਲਮ 'ਪੰਜਾਬੀ ਆ ਗਏ ਓਏ', ਜੋ ਅੱਜ ਹੋਏ ਰਸਮੀ ਐਲਾਨ ਤੋਂ ਬਾਅਦ ਜਲਦ ਹੀ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਆਦਿਤਿਆ ਗਰੁੱਪ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਫਿਲਮ ਦਾ ਨਿਰਮਾਣ 'ਗੁਰੂ ਪ੍ਰੋਡਕਸ਼ਨ' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਨਿਰਮਾਤਾ ਹਰਮਨਦੀਪ ਸੂਦ ਵੱਲੋਂ ਕੀਤਾ ਜਾ ਰਿਹਾ ਹੈ, ਜਦ ਕਿ ਨਿਰਦੇਸ਼ਨ ਕਮਾਂਡ ਆਦਿਤਿਆ ਸੂਦ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਮਰ ਜਾਵਾਂ ਗੁੜ ਖਾਕੇ' (2010), 'ਓਏ ਹੋਏ ਪਿਆਰ ਹੋ ਗਿਆ' (2013), 'ਤੇਰੀ ਮੇਰੀ ਜੋੜੀ' (2019) ਆਦਿ ਸ਼ੁਮਾਰ ਰਹੀਆਂ ਹਨ।
'ਜੇ ਪਰਦਾ ਹੱਟ ਗਿਆ, ਰੌਲਾ ਤਾਂ ਫਿਰ ਪੱਕਾ' ਦੀ ਟੈਗ ਲਾਈਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਦੇ ਲੀਡ ਐਕਟਰਜ਼ ਅਤੇ ਸਹਿਯੋਗੀ ਕਲਾਕਾਰਾਂ ਦਾ ਹਾਲ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ ਗਿਆ, ਜਿਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਣ ਹਾਊਸ ਨੇ ਦੱਸਿਆ ਕਿ ਫਿਲਮ ਨਾਲ ਜੁੜੇ ਅਹਿਮ ਪਹਿਲੂਆਂ ਦਾ ਖੁਲਾਸਾ ਅਗਲੇ ਦਿਨਾਂ ਦੌਰਾਨ ਕੀਤਾ ਜਾਵੇਗਾ।
- ਇਸ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ ਇਹ ਦੋ ਚਰਚਿਤ ਚਿਹਰੇ, ਜਲਦ ਹੋਵੇਗਾ ਰਿਲੀਜ਼ - upcoming hindi song
- ਹਿਨਾ ਖਾਨ ਹੀ ਨਹੀਂ, ਮਨੀਸ਼ਾ ਕੋਇਰਾਲਾ ਤੋਂ ਲੈ ਕੇ ਕਿਰਨ ਖੇਰ ਤੱਕ, ਇਹ ਹਸੀਨਾਵਾਂ ਨੂੰ ਵੀ ਹੋ ਚੁੱਕਿਆ ਹੈ ਕੈਂਸਰ - Cancer Survivor Indian Actresses
- ਪ੍ਰਸ਼ੰਸਕਾਂ ਦੇ ਦਿਲਾਂ ਉਤੇ ਛਾਈ 'ਜੱਟ ਐਂਡ ਜੂਲੀਅਟ 3', ਪਹਿਲੇ ਦਿਨ ਕੀਤੀ ਇੰਨੀ ਕਮਾਈ - Film Jatt and Juliet 3
ਮੂਲ ਰੂਪ ਵਿੱਚ ਪੰਜਾਬ ਸੰਬੰਧਤ ਅਤੇ ਅੱਜਕੱਲ੍ਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਵੱਸਦੇ ਨਿਰਮਾਤਾ ਅਤੇ ਨਿਰਦੇਸ਼ਕ ਆਦਿਤਿਆ ਸੂਦ ਵੱਲੋਂ ਨਿਰਮਤ ਕੀਤੀ ਜਾ ਰਹੀ ਇੱਕ ਹੋਰ ਪੰਜਾਬੀ ਫਿਲਮ 'ਸੈਕਟਰ 17' ਵੀ ਇੰਨੀਂ ਦਿਨੀਂ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਹੈ, ਜਿਸ ਵਿੱਚ ਪ੍ਰਿੰਸ ਕੰਵਲਜੀਤ ਸਿੰਘ, ਹੌਬੀ ਧਾਲੀਵਾਲ, ਅਜੇ ਜੇਠੀ, ਭਾਰਤੀ ਦੱਤ, ਰੰਗ ਦੇਵ, ਕਵੀ ਸਿੰਘ ਸਮੇਤ ਕਈ ਮੰਨੇ-ਪ੍ਰਮੰਨੇ ਐਕਟਰਜ਼ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ। ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਖੇ ਸ਼ੂਟ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਕਰ ਰਹੇ ਹਨ, ਜੋ ਪੰਜਾਬੀ ਸਿਨੇਮਾ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਵਿਲੱਖਣ ਅਤੇ ਕਾਮਯਾਬ ਪਹਿਚਾਣ ਸਥਾਪਿਤ ਕਰ ਚੁੱਕੇ ਹਨ।