ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਕਾਫ਼ੀ ਵਿਲੱਖਣਤਾ ਪੂਰਵਕ ਅਪਣੀ ਹੋਂਦ ਦਾ ਪ੍ਰਗਟਾਵਾ ਲਗਾਤਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਪ੍ਰਭ ਗਿੱਲ, ਜੋ ਤਿੰਨ ਸਾਲਾਂ ਦੇ ਲੰਮੇਂ ਵਕਫ਼ੇ ਬਾਅਦ ਮੁੜ ਪੰਜਾਬੀ ਸਿਨੇਮਾ ਸਕ੍ਰੀਨ ਉਪਰ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣੀ ਨਵੀਂ ਪੰਜਾਬੀ ਫਿਲਮ ਦੀ ਸ਼ੂਟਿੰਗ ਅੱਜ ਸੰਪੂਰਨ ਕਰ ਲਈ ਗਈ ਹੈ।
'ਬੀ-ਟਾਊਨ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਬੰਟੀ ਜੰਡਾਂਵਾਲੀਆਂ ਕਰ ਰਹੇ ਹਨ, ਜੋ ਅਪਣੀ ਇਸ ਡਾਇਰੈਕਟੋਰੀਅਲ ਫਿਲਮ ਨਾਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਪੰਜਾਬ ਦੇ ਖਰੜ੍ਹ ਅਧੀਨ ਇਲਾਕਿਆਂ ਵਿੱਚ ਆਖ਼ਰੀ ਪੜਾਅ ਅਧੀਨ ਫਿਲਮਾਈ ਗਈ ਉਕਤ ਅਨ-ਟਾਈਟਲ ਫਿਲਮ ਵਿੱਚ ਲੀਡ ਰੋਲ ਅਦਾ ਕਰ ਰਹੇ ਹਨ ਗਾਇਕ ਅਤੇ ਅਦਾਕਾਰ ਪ੍ਰਭ ਗਿੱਲ, ਜਿੰਨ੍ਹਾਂ ਦੇ ਨਾਲ ਅਦਾਕਾਰਾ ਕਮਲ ਖੰਗੂੜਾ ਨਜ਼ਰ ਆਵੇਗੀ, ਜੋ ਦੋਨੋਂ ਪਹਿਲੀ ਵਾਰ ਲੀਡ ਜੋੜੀ ਦੇ ਰੂਪ ਵਿੱਚ ਇਕੱਠਿਆਂ ਸਕ੍ਰੀਨ ਸ਼ੇਅਰ ਕਰਨਗੇ।
ਪਰਿਵਾਰਿਕ ਅਤੇ ਸੰਗੀਤਮਈ ਰੰਗਾਂ ਦੀ ਤਰਜ਼ਮਾਨੀ ਕਰਦੀ ਉਕਤ ਫਿਲਮ ਵਿੱਚ ਸੁਖਦੇਵ ਬਰਨਾਲਾ, ਸੀਮਾ ਕੌਸ਼ਲ, ਰਾਜ ਧਾਲੀਵਾਲ, ਜੱਗੀ ਧੂਰੀ, ਫਤਹਿ ਸਿਆਂ ਆਦਿ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਹਨ।
ਸਾਲ 2021 ਵਿੱਚ ਰਿਲੀਜ਼ ਹੋਈ ਅਤੇ ਹੈਰੀ ਭੱਟੀ ਵੱਲੋਂ ਨਿਰਦੇਸ਼ਿਤ ਕੀਤੀ 'ਯਾਰ ਅਣਮੁੱਲੇ ਰਿਟਰਨਜ਼' ਤੋਂ ਬਾਅਦ ਇਸ ਪੰਜਾਬੀ ਫਿਲਮ ਵਿੱਚ ਵੀ ਕਾਫ਼ੀ ਅਲਹਦਾ ਰੋਲ ਦੁਆਰਾ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ ਅਦਾਕਾਰ ਪ੍ਰਭ ਗਿੱਲ, ਜੋ ਅਪਣੀ ਇਸ ਸੰਗੀਤਕਮਈ ਰੰਗਾਂ ਵਿੱਚ ਰੰਗੀ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ: