ਚੰਡੀਗੜ੍ਹ: ਪੰਜਾਬੀ ਗਾਇਕੀ ਖੇਤਰ ਵਿੱਚ ਮਲਵਈ ਗਾਇਕਾਂ ਦੀ ਧਾਂਕ ਪਿਛਲੇ ਲੰਮੇ ਸਮੇਂ ਤੋਂ ਬਰਕਰਾਰ ਹੈ, ਜਿਨ੍ਹਾਂ ਵਿੱਚੋਂ ਹੀ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ। ਗਾਇਕ ਮਾਸ਼ਾ ਅਲੀ, ਜੋ ਆਪਣੇ ਆਪਣਾ ਨਵਾਂ ਟਰੈਕ 'ਮਿਰਜ਼ਾ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉੱਪਰ ਜਾਰੀ ਕੀਤਾ ਜਾ ਰਿਹਾ ਹੈ। 'ਸਾਹਿਬ ਫਿਲਮ ਇੰਟਰਟੇਨਮੈਂਟ ਅਤੇ ਮਾਸ਼ਾ ਅਲੀ ਮਿਊਜਿਕ ਵੱਲੋਂ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ ਅਲਫਾਜ਼ ਮਾਸ਼ਾ ਅਲੀ ਦੁਆਰਾ ਆਵਾਜ਼ ਮਾਸ਼ਾ ਅਲੀ ਨੇ ਦਿੱਤੀ ਹੈ ਅਤੇ ਇਸ ਦੇ ਬੋਲ ਗਿੱਲ ਅਕੋਈ ਵਾਲਾ ਤੇ ਸਾਹਿਬਰਪ੍ਰੀਤ ਨੇ ਰਚੇ ਹਨ।
ਪੁਰਾਣੇ ਪੰਜਾਬ ਦੇ ਦਿਖਣਗੇ ਰੰਗ: ਮਿਊਜਿਕ ਇੰਡਸਟਰੀ ਵਿੱਚ ਨਿਵੇਕਲੀ ਸੰਗੀਤਕਬਧਤਾ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਟਰੈਕ ਦਾ ਮਿਊਜ਼ਿਕ ਬਲੈਕ ਲਾਈਫ ਸਟੂਡੀਓਜ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦਾ ਮਿਊਜ਼ਿਕ ਵੀਡੀਓ ਵੀ ਜਯੋਤ ਕਲੇਰਾਓ ਵੱਲੋਂ ਬੇਹੱਦ ਉਮਦਾ ਅਤੇ ਸ਼ਾਨਦਾਰ ਸਿਰਜਿਆ ਗਿਆ ਹੈ, ਜਿਸ ਦਾ ਫਿਲਮਾਂਕਣ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਚ ਮੁਕੰਮਲ ਕੀਤਾ ਗਿਆ ਹੈ। ਸੰਗ਼ੀਤਕ ਗਲਿਆਰਿਆ ਵਿਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੇ ਅਤੇ ਪੂਰਾਤਨ ਪੰਜਾਬੀ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਉਕਤ ਟਰੈਕ ਨੂੰ ਹੋਰ ਚਾਰ ਚੰਨ ਲਾਉਣ ਵਿਚ ਮਾਡਲ- ਅਦਾਕਾਰਾ ਸੁਰੱਖਿਆ ਗੈਰਾ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਅਤੇ ਸ਼ਾਨਦਾਰ ਮਿਊਜ਼ਿਕ ਵੀਡੀਓ ਵਿਚ ਅਪਣੀ ਨਾਯਾਬ ਪਰਫਾਰਮੈਂਸ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਹੈ।
ਪਹਿਲਾਂ ਵੀ ਦਿੱਤੇ ਹਿੱਟ ਗਾਣੇ: ਮੂਲ ਰੂਪ ਵਿੱਚ ਮਾਲਵਾ ਦੇ ਜਿਲਾ ਬਠਿੰਡਾ ਅਧੀਨ ਪੈਂਦੇ ਪਿੰਡ ਨਟ ਨਾਲ ਸਬੰਧਤ ਅਤੇ ਇਕ ਵੱਡੇ ਸੰਗ਼ੀਤਕ ਘਰਾਣੇ ਨਾਲ ਵਾਵੁਸਤਾ ਗਾਇਕ ਮਾਸ਼ਾ ਅਲੀ ਪੜਾਅ ਦਰ ਪੜਾਅ ਕਈ ਹੋਰ ਨਵੇਂ ਅਯਾਮ ਸਿਰਜਣ ਵੱਲ ਅੱਗੇ ਵੱਧ ਰਹੇ ਹਨ, ਜਿਨ੍ਹਾਂ ਦੇ ਹੁਣ ਤੱਕ ਦੇ ਸਫ਼ਰ ਵੱਲ ਝਾਤ ਮਾਰੀਏ, ਤਾਂ ਉਨਾਂ ਹਮੇਸ਼ਾ ਅਤੇ ਮੋਲੋਡੀਅਸ ਰੰਗਾਂ ਦੀ ਤਰਜ਼ਮਾਨੀ ਕਰਦੀ ਗਾਇਕੀ ਵਿੱਚ ਨਿੰਦਾ ਨੂੰ ਹਮੇਸ਼ਾ ਪਹਿਲ ਦਿੱਤੀ ਹੈ, ਜਿਸ ਦਾ ਅਹਿਸਾਸ ਉਨਾਂ ਦੇ ਗਾਏ ਇੱਕ ਨਹੀਂ ਬਲਕਿ ਬੇਸ਼ੁਮਾਰ ਸੁਪਰ ਹਿੱਟ ਗਾਣੇ ਕਰਵਾ ਚੁੱਕੇ ਹਨ, ਜਿੰਨਾਂ ਵਿਚ ਹਾਲੀਆ ਸਮੇਂ ਰਿਲੀਜ਼ ਹੋਏ 'ਫਨਕਾਰ', 'ਗੁਰੂ ਰਵਿਦਾਸ ਜੀ-ਗੁਰੂ ਨਾਨਕ ਜੀ ਵੱਖ ਨਹੀਂ' , 'ਨਾਮ ਦਾ ਅੰਮ੍ਰਿਤ' ਅਤੇ 'ਕਸੂਰ' ਆਦਿ ਸ਼ੁਮਾਰ ਰਹੇ ਹਨ।