ETV Bharat / entertainment

ਨਵੀਂ ਪੰਜਾਬੀ ਫਿਲਮ 'ਹਾਏ ਬੀਬੀਏ ਕਿੱਥੇ ਫਸ ਗਏ' ਦਾ ਹੋਇਆ ਐਲਾਨ, ਸਿਮਰਨਜੀਤ ਸਿੰਘ ਹੁੰਦਲ ਕਰਨਗੇ ਨਿਰਦੇਸ਼ਨ - Haye Bibiye Kithe Fas Gaye - HAYE BIBIYE KITHE FAS GAYE

Punjabi Movie Haye Bibiye Kithe Fas Gaye: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਾਂਅ 'ਹਾਏ ਬੀਬੀਏ ਕਿੱਥੇ ਫਸ ਗਏ' ਹੈ, ਇਸ ਫਿਲਮ ਦੀ ਜਲਦ ਹੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।

Punjabi Movie Haye Bibiye Kithe Fas Gaye
Punjabi Movie Haye Bibiye Kithe Fas Gaye (instagram)
author img

By ETV Bharat Entertainment Team

Published : Jul 6, 2024, 5:27 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਨਿਰਦੇਸ਼ਕਾਂ 'ਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ, ਜਿੰਨ੍ਹਾਂ ਵੱਲੋਂ ਆਪਣੀ ਨਵੀਂ ਫਿਲਮ 'ਹਾਏ ਬੀਬੀਏ ਕਿੱਥੇ ਫਸ ਗਏ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਸੰਧੂ ਇੰਟਰਟੇਨਮੈਂਟ ਲਿਮਿਟਡ' ਦੇ ਬੈਨਰ ਹੇਠ ਅਤੇ 'ਮਾਝਾ ਪ੍ਰੋਡੋਕਸ਼ਨ' ਅਤੇ 'ਰੀਲਸ ਰੀਲ ਇੰਟਰਟੇਨਮੈਂਟ' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦੁਆਰਾ ਉੱਘੇ ਅਤੇ ਪ੍ਰਤਿਭਾਵਾਨ ਪੰਜਾਬੀ ਗਾਇਕ ਧੀਰਾ ਗਿੱਲ ਪੰਜਾਬੀ ਸਿਨੇਮਾ ਵਿੱਚ ਬਤੌਰ ਐਕਟਰ ਅਪਣੀ ਪਲੇਠੀ ਅਤੇ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜੋ ਇਸ ਹੌਰਰ ਕਾਮੇਡੀ ਡਰਾਮਾ ਫਿਲਮ ਵਿੱਚ ਲੀਡ ਭੂਮਿਕਾ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਅਨੀਤਾ ਦੇਵਗਨ, ਇਫਤਖਾਰ ਠਾਕੁਰ, ਦੀਦਾਰ ਗਿੱਲ, ਰਵਿੰਦਰ ਮੰਡ, ਬਲਜਿੰਦਰ ਕੌਰ, ਸੁਖਦੇਵ ਬਰਨਾਲਾ, ਬਲਜਿੰਦਰ ਬੱਲੀ ਵੀ ਮਹੱਤਵਪੂਰਨ ਰੋਲ ਪਲੇ ਕਰ ਰਹੇ ਹਨ।

ਨਿਰਮਾਤਾ ਬਗੀਚਾ ਸਿੰਘ ਸੰਧੂ ਅਤੇ ਬੌਬੀ ਸੰਧੂ ਵੱਲੋਂ ਨਿਰਮਤ ਕੀਤੀ ਜਾ ਰਹੀ ਇਸ ਦਿਲਚਸਪ ਫਿਲਮ ਵਿੱਚ ਮਾਲਵੀ ਮਲਹੋਤਰਾ ਲੀਡ ਅਦਾਕਾਰਾ ਦੇ ਤੌਰ ਉਤੇ ਵਿਖਾਈ ਦੇਵੇਗੀ, ਜੋ ਇਸ ਫਿਲਮ ਦੁਆਰਾ ਪਾਲੀਵੁੱਡ 'ਚ ਪ੍ਰਭਾਵੀ ਪਾਰੀ ਵੱਲ ਵਧੇਗੀ।

ਹਾਲੀਆ ਸਮੇਂ ਦੌਰਾਨ ਕਈ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਦੀ ਇੱਕ ਹੋਰ ਅਹਿਮ ਅਤੇ ਚਰਚਿਤ ਫਿਲਮ ਵਜੋਂ ਸਾਹਮਣੇ ਆ ਰਹੀ ਇਸ ਫਿਲਮ ਨੂੰ ਅਗਸਤ ਮਹੀਨੇ ਵਰਲਡ ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਬਿੱਗ ਸੈਟਅੱਪ ਫਿਲਮ ਦੇ ਡਾਇਲਾਗ ਭਿੰਦੀ ਤੋਲਾਵਲ ਅਤੇ ਸਿਮਰਨਜੀਤ ਸਿੰਘ ਹੁੰਦਲ ਨੇ ਲਿਖੇ ਹਨ, ਜਦਕਿ ਸਿਨੇਮਾਟੋਗ੍ਰਾਫ਼ਰ ਵਜੋਂ ਜਿੰਮੇਵਾਰੀ ਸੁਰੇਸ਼ ਬਾਬੂ ਅਤੇ ਕਾਰਜਕਾਰੀ ਨਿਰਮਾਤਾ ਵਾਂਗਡੋਰ ਸੁਖਜੀਤ ਜੈਤੋ ਸੰਭਾਲਣਗੇ।

ਪੰਜਾਬ ਅਤੇ ਲੰਦਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਫਿਲਮ ਦੇ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਦੇ ਹੋਣ ਤੱਕ ਦੇ ਡਾਇਰੈਕਟੋਰੀਅਲ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਹੁਣ ਤੱਕ ਨਿਰਦੇਸ਼ਿਤ ਕੀਤੀਆਂ ਗਈਆਂ ਫਿਲਮਾਂ ਵਿੱਚ 'ਜੱਟ ਬੁਆਏਜ਼: ਪੁੱਤ ਜੱਟਾਂ ਦੇ', 'ਗੰਨ ਐਂਡ ਗੋਲ', 'ਕੁਲਚੇ ਛੋਲੇ', 'ਮਾਈਨਿੰਗ: ਰੇਤੇ ਤੇ ਕਬਜ਼ਾ', '25 ਕਿੱਲੇ', 'ਰੱਬਾ ਰੱਬਾ ਮੀਂਹ ਵਰਸਾ' ਆਦਿ ਸ਼ਾਮਿਲ ਰਹੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.