ETV Bharat / entertainment

'ਬੀਬੀ ਰਜਨੀ' ਦੀ ਸਫ਼ਲਤਾ ਤੋਂ ਬਾਅਦ ਨਵੀਂ ਧਾਰਮਿਕ ਫਿਲਮ ਦਾ ਐਲਾਨ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ - THE RISE OF SIKH RAJ

'ਬੀਬੀ ਰਜਨੀ' ਦੀ ਸਫ਼ਲਤਾ ਤੋਂ ਬਾਅਦ ਨਿਰਮਾਣ ਟੀਮ ਨੇ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ। ਇਹ ਫਿਲਮ 2026 ਵਿੱਚ ਰਿਲੀਜ਼ ਕੀਤੀ ਜਾਵੇਗੀ।

new Punjabi film The Rise Of Sikh Raj
new Punjabi film The Rise Of Sikh Raj (instagram)
author img

By ETV Bharat Entertainment Team

Published : Oct 17, 2024, 3:34 PM IST

New Punjabi Film The Rise Of Sikh Raj: ਹਾਲ ਹੀ ਵਿੱਚ ਰਿਲੀਜ਼ ਹੋਈ ਧਾਰਮਿਕ ਫਿਲਮ 'ਬੀਬੀ ਰਜਨੀ' ਆਲਮੀ ਪੱਧਰ ਉਤੇ ਕਾਮਯਾਬੀ ਅਤੇ ਸਲਾਹੁਤਾ ਹਾਸਿਲ ਕਰ ਰਹੀ ਹੈ, ਜਿਸ ਦੀ ਇਸ ਮਾਣਮੱਤੀ ਕਾਮਯਾਬੀ ਨਾਲ ਉਤਸ਼ਾਹਿਤ ਹੋਈ ਇਸ ਦੀ ਨਿਰਮਾਣ ਟੀਮ ਵੱਲੋਂ ਅਪਣੀ ਇੱਕ ਹੋਰ ਅਤੇ ਅਗਲੀ ਪੰਜਾਬੀ ਧਾਰਮਿਕ ਫਿਲਮ 'The Rise Of Sikh Raj' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਮੇਡ 4 ਫਿਲਮਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਹ ਫਿਲਮ ਕਾਫ਼ੀ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾਵੇਗੀ, ਜਿਸ ਨੂੰ 28 ਅਗਸਤ 2026 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ, ਹਾਲਾਂਕਿ ਇਸ ਫਿਲਮ ਨਾਲ ਜੁੜੀ ਟੀਮ ਚਾਹੇ ਉਹ ਨਿਰਦੇਸ਼ਕ ਹੋਵੇ ਜਾਂ ਫਿਰ ਸਟਾਰ ਕਾਸਟ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ, ਪਰ ਸੰਭਾਵਨਾ ਹੈ ਕਿ ਇਸ ਨੂੰ 'ਬੀਬੀ ਰਜਨੀ' ਨਿਰਦੇਸ਼ਿਤ ਕਰ ਚੁੱਕੇ ਅਮਰ ਹੁੰਦਲ ਹੀ ਨਿਰਦੇਸ਼ਿਤ ਕਰ ਸਕਦੇ ਹਨ।

ਸੰਗੀਤਕ ਖੇਤਰ ਵਿੱਚ ਵੱਕਾਰੀ ਪੁਜੀਸ਼ਨ ਸਥਾਪਿਤ ਕਰ ਚੁੱਕੀ 'ਅਮਰ ਆਡਿਓ ਮਿਊਜ਼ਿਕ ਕੰਪਨੀ' ਅਤੇ 'ਮੇਡ 4 ਮਿਊਜ਼ਿਕ' ਦੇ ਫਾਊਂਡਰ ਪਿੰਕੀ ਧਾਲੀਵਾਲ ਵੱਲੋਂ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਰਸੋਏ ਗਏ ਸਿੱਖ ਰਾਜ ਨੂੰ ਸਿਲਵਰ ਸਕ੍ਰੀਨ ਉਪਰ ਮੁੜ ਪ੍ਰਤੀਬਿੰਬ ਕਰੇਗੀ, ਜਿਸ ਨੂੰ ਸੱਚੀਆਂ ਸਮਕਾਲੀ ਹਾਲਾਤਾਂ ਅਨੁਸਾਰ ਫਿਲਮਾਂਉਣ ਲਈ ਨਿਰਮਾਣ ਟੀਮ ਦੁਆਰਾ ਤਰੱਦਦ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਲਈ ਕਾਫ਼ੀ ਰਿਸਰਚ ਆਦਿ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਪਾਲੀਵੁੱਡ ਗਲਿਆਰਿਆਂ ਵਿੱਚ ਐਲਾਨ ਪੜਾਅ ਤੋਂ ਚਰਚਾ ਦਾ ਕੇਂਦਰਬਿੰਦੂ ਬਣ ਚੁੱਕੀ ਉਕਤ ਪੀਰੀਅਡ ਫਿਲਮ ਨੂੰ ਲੈ ਕੇ ਮਿਲੀ ਕੁਝ ਹੋਰ ਜਾਣਕਾਰੀ ਅਨੁਸਾਰ ਸਿੱਖ ਇਤਿਹਾਸ ਦੀਆਂ ਸ਼ਾਨਮੱਤੀਆਂ ਰਹੀਆਂ ਪਰਤਾਂ ਅਤੇ ਪੰਨਿਆਂ ਨੂੰ ਮੁੜ ਖੋਲ੍ਹਣ ਜਾ ਰਹੀ ਇਸ ਫਿਲਮ ਨੂੰ 'ਬੀਬੀ ਰਜਨੀ' ਵਾਂਗ ਹੀ ਉੱਚ ਪੱਧਰੀ ਸਿਨੇਮਾ ਸਿਰਜਣਾ ਮਾਪਦੰਡਾਂ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਆਹਲਾ ਤਕਨੀਕੀ ਰੰਗ ਵੀ ਹੋਰ ਚਾਰ ਚੰਨ ਲਾਉਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.