ETV Bharat / entertainment

ਨੀਰੂ ਬਾਜਵਾ ਦੀ ਫਿਲਮ 'ਮਧਾਣੀਆਂ' ਦੀ ਸ਼ੂਟਿੰਗ ਸ਼ੁਰੂ, ਨਵ ਬਾਜਵਾ ਕਰ ਰਹੇ ਨੇ ਨਿਰਦੇਸ਼ਨ - MADHANIYAN SHOOTING BEGINS

ਨੀਰੂ ਬਾਜਵਾ ਦੀ ਆਉਣ ਵਾਲੀ ਫਿਲਮ 'ਮਧਾਣੀਆਂ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ, ਜਿਸ ਦਾ ਨਿਰਦੇਸ਼ਨ ਨਵ ਬਾਜਵਾ ਕਰ ਰਹੇ ਹਨ।

Film Madhaniyan Shooting Begins
Film Madhaniyan Shooting Begins (Instagram @NAV BAJWA)
author img

By ETV Bharat Entertainment Team

Published : 3 hours ago

ਚੰਡੀਗੜ੍ਹ: ਹਾਲ ਹੀ ਦੇ ਦਿਨਾਂ ਵਿੱਚ ਵੱਡੇ ਪੱਧਰ ਉਪਰ ਐਲਾਨ ਕੀਤੀ ਗਈ ਪੰਜਾਬੀ ਫਿਲਮ 'ਮਧਾਣੀਆਂ' ਸੈੱਟ ਉਤੇ ਪੁੱਜ ਗਈ ਹੈ, ਜਿਸ ਦੇ ਪਹਿਲੇ ਸ਼ੈਡਿਊਲ ਵਿੱਚ ਅਦਾਕਾਰਾ ਨੀਰੂ ਬਾਜਵਾ ਸਮੇਤ ਕਈ ਇਸ ਫਿਲਮ ਨਾਲ ਜੁੜੇ ਨਾਮਵਰ ਕਲਾਕਾਰ ਹਿੱਸਾ ਲੈ ਰਹੇ ਹਨ।

'ਪ੍ਰਭ ਸਟੂਡਿਓਜ਼' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਪਰਿਵਾਰਕ-ਮਨੋਰੰਜਕ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਨਵ ਬਾਜਵਾ ਖੁਦ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦੇ ਨਿਰਮਾਤਾ ਪ੍ਰਭਸ਼ਰਨ ਸਿੰਘ, ਪਰਮੀਤ ਕੌਰ ਅਤੇ ਜਸਲੀਨ ਕੌਰ ਹਨ।

ਪੰਜਾਬ ਦੇ ਮੋਹਾਲੀ ਅਤੇ ਖਰੜ੍ਹ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਮਲਟੀ-ਸਟਾਰਰ ਫਿਲਮ ਵਿੱਚ ਦੇਵ ਖਰੌੜ, ਨੀਰੂ ਬਾਜਵਾ ਅਤੇ ਨਵ ਬਾਜਵਾ ਲੀਡਿੰਗ ਰੋਲ ਪਲੇ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੂਨਮ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਤਿੰਦਰ ਸੱਤੀ, ਜੈਸਮੀਨ ਅਖ਼ਤਰ, ਨਮਨ ਹੰਜਰਾ, ਸਾਰਾ ਗੁਰਪਾਲ, ਮੰਨਤ ਨੂਰ, ਦੀਦਾਰ ਗਿੱਲ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਸੁੱਖੀ ਚਾਹਲ, ਪਰਮਵੀਰ ਸਿੰਘ, ਰਾਜ ਧਾਲੀਵਾਲ, ਪ੍ਰਭਸ਼ਰਨ ਸਿੰਘ, ਗੁਰਜੀਤ ਬਾਜਵਾ, ਮਨੀ ਔੰਜਲਾ ਆਦਿ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਬੀਤੇ ਦਿਨਾਂ ਦੌਰਾਨ ਰਿਲੀਜ਼ ਹੋਈ ਚਰਚਿਤ ਫਿਲਮ 'ਰੇਡੂਆ ਰਿਟਰਨ' ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਅਦਾਕਾਰ ਨਵ ਬਾਜਵਾ ਦੀ ਬਤੌਰ ਨਿਰਦੇਸ਼ਕ ਉਕਤ ਤੀਜੀ ਫਿਲਮ ਹੈ, ਜੋ ਇਸ ਤੋਂ ਪਹਿਲਾਂ 'ਰੇਡੂਆ', 'ਇਸ਼ਕਾਂ', 'ਕਿੱਟੀ ਪਾਰਟੀ', 'ਚੰਬੇ ਦੀ ਬੂਟੀ' ਅਤੇ 'ਫੌਜੀ ਬੈਂਡ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।

ਇਸੇ ਵਰ੍ਹੇ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ 3' ਦਾ ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਨੀਰੂ ਬਾਜਵਾ ਉਕਤ ਫਿਲਮ ਵਿੱਚ ਕਾਫ਼ੀ ਚੁਣੌਤੀਪੂਰਨ ਕਿਰਦਾਰ ਦੁਆਰਾ ਅਪਣੇ ਪ੍ਰਸ਼ੰਸਕਾਂ ਅਤੇ ਸਿਨੇਮਾ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿੰਨ੍ਹਾਂ ਉੱਪਰ ਇਸ ਪਹਿਲੇ ਪੜ੍ਹਾਅ ਦੀ ਸ਼ੂਟਿੰਗ ਅਧੀਨ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.