ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈਆਂ ਕੁਝ ਧਾਰਮਿਕ ਫਿਲਮਾਂ ਦੀ ਸਫ਼ਲਤਾ ਅਤੇ ਸਲਾਹੁਤਾ ਤੋਂ ਬਾਅਦ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਮੁੜ ਰੂਹਾਨੀਅਤ ਰੰਗਾਂ ਵਿੱਚ ਰੰਗਣ ਜਾ ਰਹੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਪੰਜਾਬੀ ਫੀਚਰ ਫਿਲਮ 'ਸਾਡੇ ਆਖ਼ਰੀ ਬਾਬੇ', ਜਿਸ ਦੇ ਡਬਿੰਗ ਕਾਰਜ ਅੱਜ ਸੰਪੂਰਨ ਕਰ ਲਏ ਗਏ ਹਨ।
'ਖੇਲਾ ਪ੍ਰੋਡੋਕਸ਼ਨ', 'ਥਾਂਦੀ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਅਤੇ 'ਗ੍ਰੈਂਡ ਪਾ ਫਿਲਮਜ਼' ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਜੱਸੀ ਮਾਨ ਵੱਲੋਂ ਕੀਤਾ ਗਿਆ ਹੈ, ਜੋ ਇੰਨੀਂ ਦਿਨੀਂ ਆਫ ਬੀਟ ਅਤੇ ਅਲਹਦਾ ਰੰਗ ਵਿੱਚ ਰੰਗੀਆਂ ਹੋਈਆਂ ਫਿਲਮਾਂ ਨੂੰ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਪੰਜਾਬ ਦੇ ਮੋਹਾਲੀ-ਖਰੜ੍ਹ ਦੇ ਆਸ-ਪਾਸ ਦੇ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਭਾਵਨਾਤਮਕ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਮਹਾਂਵੀਰ ਭੁੱਲਰ, ਸਰਦਾਰ ਸੋਹੀ, ਨਗਿੰਦਰ ਗੱਖੜ, ਮਲਕੀਤ ਰੋਣੀ, ਪ੍ਰਕਾਸ਼ ਗਾਧੂ, ਹਰਜੀਤ ਕੈਂਥ, ਰਾਜੀਵ ਮਹਿਰਾ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਰਾਜ ਧਾਲੀਵਾਲ, ਧਰਮਿੰਦਰ ਕੌਰ, ਮਨਜੀਤ ਔਲਖ, ਸਤਿੰਦਰ ਧੀਮਾਨ, ਗੁਰਜਸ਼ਨ ਪ੍ਰੀਤ, ਅਮਰਜੀਤ ਸਿੰਘ, ਨਿਰਭੈ ਧਾਲੀਵਾਲ, ਰਾਜੇਸ਼ ਸ਼ਰਮਾ, ਰਮਨਦੀਪ ਯਾਦਵ, ਹਰਵਿੰਦਰ ਆਹੂਜਾ, ਸੁੱਖੀ ਰੰਧਾਵਾ, ਕਮਲਦੀਪ ਕੌਰ, ਇਕਬਾਲ ਚੜਿੱਕ ਆਦਿ ਸ਼ਾਮਿਲ ਹਨ, ਜੋ ਅਪਣੀ ਹਾਲੀਆਂ ਮੇਨ ਸਟ੍ਰੀਮ ਸਿਨੇਮਾ ਇਮੇਜ਼ ਤੋਂ ਕਾਫ਼ੀ ਹੱਟਵੇਂ ਕਿਰਦਾਰਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਪੰਜਾਬ ਦੇ ਇਤਿਹਾਸਿਕ ਰਹੇ ਪੰਨਿਆਂ ਦੀਆਂ ਪਰਤਾਂ ਨੂੰ ਮੁੜ ਖੋਲ੍ਹਣ ਜਾ ਰਹੀ ਅਤੇ ਉੱਡਦੀਆਂ ਧੁੱਪਾਂ ਦਾ ਅਖ਼ੀਰਲਾ ਰੰਗ ਦੀ ਟੈਗਲਾਇਨ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਸਾਲ 2025 ਵਿੱਚ ਰਿਲੀਜ਼ ਕੀਤੀ ਜਾਵੇਗੀ, ਜਿਸ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਪੀਰੀਅਡ ਡਰਾਮਾ ਫਿਲਮ ਦੇ ਲੇਖਕ ਸਪਿੰਦਰ ਸਿੰਘ ਸ਼ੇਰਗਿੱਲ, ਡੀਓਪੀ ਅਰੁਣਦੀਪ ਤੇਜ਼ੀ, ਰਚਨਾਤਮਕ ਨਿਰਮਾਤਾ ਨਵਦੀਪ ਅਗਰੋਈਆ ਹਨ।
ਇਹ ਵੀ ਪੜ੍ਹੋ: