ETV Bharat / entertainment

ਪਹਿਲਾਂ ਕਰਦੇ ਸੀ ਬੈਂਕ 'ਚ ਨੌਕਰੀ, ਫਿਰ ਇੱਕ ਫਿਲਮ ਨੇ ਬਦਲੀ ਅਮਰਿੰਦਰ ਗਿੱਲ ਦੀ ਕਿਸਮਤ, ਜਾਣੋ ਕਿਹੜੀ ਸੀ ਉਹ ਫਿਲਮ - Amrinder Gill - AMRINDER GILL

Amrinder Gill Career journey: ਅੱਜ ਅਸੀਂ ਪੰਜਾਬੀ ਸਿਨੇਮਾ ਦੇ ਉੱਚ ਕੋਟੀ ਅਦਾਕਾਰ ਅਮਰਿੰਦਰ ਗਿੱਲ ਦੇ ਜੀਵਨ ਅਤੇ ਕਰੀਅਰ ਬਾਰੇ ਕੁੱਝ ਅਣਸੁਣੀਆਂ ਗੱਲਾਂ ਲੈ ਕੇ ਆਏ ਹਾਂ, ਜੋ ਸ਼ਾਇਦ ਤੁਸੀਂ ਪਹਿਲੀ ਵਾਰ ਪੜ੍ਹ ਰਹੇ ਹੋ।

Amrinder Gill Career journey
Amrinder Gill Career journey (Etv Bharat)
author img

By ETV Bharat Entertainment Team

Published : Jul 23, 2024, 9:06 PM IST

Updated : Jul 23, 2024, 11:04 PM IST

ਪਹਿਲਾਂ ਕਰਦੇ ਸੀ ਬੈਂਕ 'ਚ ਨੌਕਰੀ, ਫਿਰ ਇੱਕ ਫਿਲਮ ਨੇ ਬਦਲੀ ਅਮਰਿੰਦਰ ਗਿੱਲ ਦੀ ਕਿਸਮਤ, ਜਾਣੋ ਕਿਹੜੀ ਸੀ ਉਹ ਫਿਲਮ (etv bharat)

ਚੰਡੀਗੜ੍ਹ: ਪੰਜਾਬੀ ਸੰਗੀਤ ਹੋਵੇ ਜਾਂ ਫਿਰ ਸਿਨੇਮਾ, ਇੰਨ੍ਹਾਂ ਦੋਹਾਂ ਹੀ ਖੇਤਰਾਂ ਵਿੱਚ ਪੂਰੀ ਧੱਕ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ-ਅਦਾਕਾਰ ਅਮਰਿੰਦਰ ਗਿੱਲ, ਜੋ ਅੱਜ ਅਜਿਹੀ ਸ਼ਖਸੀਅਤ ਵਜੋਂ ਵੀ ਭੱਲ ਸਥਾਪਿਤ ਕਰ ਚੁੱਕੇ ਹਨ, ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ-ਸਨੇਹ ਅਤੇ ਹੁੰਗਾਰਾ ਉਨ੍ਹਾਂ ਦੇ ਗਾਣਿਆ ਅਤੇ ਫਿਲਮਾਂ ਨੂੰ ਲਗਾਤਾਰ ਮਿਲ ਰਿਹਾ ਹੈ।

ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਜ਼ਿਲ੍ਹੇ ਤਰਨਤਾਰਨ ਅਧੀਨ ਆਉਂਦੇ ਪਿੰਡ ਬੂੜਚੰਦ ਨਾਲ ਸੰਬੰਧਤ ਇਸ ਹੋਣਹਾਰ ਨੌਜਵਾਨ ਦਾ ਜਨਮ 11 ਮਈ 1976 ਨੂੰ ਸਾਧਾਰਨ ਜਿੰਮੀਦਾਰ ਪਰਿਵਾਰ ਵਿੱਚ ਹੋਇਆ, ਜਿੰਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਗਿੱਲ ਡਾਕਟਰ ਅਤੇ ਮਾਤਾ ਸ਼੍ਰੀਮਤੀ ਅਮਨੀਕ ਕੌਰ ਗਿੱਲ ਰਿਟਾ. ਅਧਿਆਪਕਾ ਵਜੋਂ ਅੱਜ ਵੀ ਇਲਾਕੇ-ਭਰ ਵਿੱਚ ਕਾਫ਼ੀ ਸਤਿਕਾਰੇ ਜਾਂਦੇ ਹਨ।

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਅਤੇ ਉਥੋਂ ਦੀ ਹੀ ਗੁਰੂ ਨਾਨਕ ਦੇਵ ਯੂਨਿਵਰਸਿਟੀ ਤੋਂ ਖੇਤੀਬਾੜੀ ਵਿਗਿਆਨ 'ਚ ਮਾਸਟਰਜ਼ ਕਰਨ ਵਾਲੇ ਇਹ ਪ੍ਰਤਿਭਾਸ਼ਾਲੀ ਗੱਭਰੂ ਕਾਲਜ ਦੀ ਭੰਗੜਾ ਟੀਮ ਦੇ ਸਿਰਮੌਰ ਮੈਂਬਰ ਵੀ ਰਹੇ ਹਨ, ਜਿੰਨ੍ਹਾਂ ਬੇਸ਼ੁਮਾਰ ਯੂਥ ਫੈਸਟੀਵਲ ਵਿੱਚ ਅਪਣੀਆਂ ਬਹੁ-ਆਯਾਮੀ ਕਲਾਵਾਂ ਦਾ ਲੋਹਾ ਮੰਨਵਾਉਣ ਦਾ ਮਾਣ ਵੀ ਹਾਸਿਲ ਕੀਤਾ।

ਬਚਪਨ ਸਮੇਂ ਤੋਂ ਹੀ ਗਾਇਨ ਅਤੇ ਐਕਟਿੰਗ ਵੱਲ ਚੇਟਕ ਰੱਖਣ ਵਾਲੇ ਅਮਰਿੰਦਰ ਗਿੱਲ ਤਰਨਤਾਰਨ ਸਾਹਿਬ ਅਤੇ ਫਿਰੋਜ਼ਪੁਰ ਇਲਾਕਿਆਂ 'ਚ ਬਤੌਰ ਬੈਂਕ ਮੈਨੇਜਰ ਵੀ ਸੇਵਾਵਾਂ ਨਿਭਾ ਚੁੱਕੇ ਹਨ, ਹਾਲਾਂਕਿ ਬਹੁ-ਪੱਖੀ ਕਲਾਵਾਂ ਦੇ ਧਨੀ ਇਸ ਮਾਣਮੱਤੇ ਨੌਜਵਾਨ ਦੇ ਮਨੀ ਵਲਵਲਿਆਂ ਨੂੰ ਸਤਿਕਾਰਿਤ ਇਹ ਸਰਕਾਰੀ ਨੌਕਰੀ ਵੀ ਜਿਆਦਾ ਸਮੇਂ ਤੱਕ ਠੱਲ੍ਹ ਨਹੀਂ ਪਾ ਸਕੀ ਅਤੇ ਆਖਰ ਇਧਰਲੇ ਪਾਸੋਂ ਰੁਖ਼ਸਤੀ ਲੈਂਦਿਆਂ ਉਨ੍ਹਾਂ 1998 ਦੇ ਵਰ੍ਹਿਆਂ ਦੌਰਾਨ ਗਾਇਕੀ ਖਿੱਤੇ ਵਿੱਚ ਪੂਰੀ ਤਰ੍ਹਾਂ ਨਿਤਰਣ ਦਾ ਫੈਸਲਾ ਕਰ ਲਿਆ।

ਜਲੰਧਰ ਦੂਰਦਰਸ਼ਨ ਦੇ ਮਸ਼ਹੂਰ ਨਿਊਈਅਰ ਪ੍ਰੋਗਰਾਮ 'ਕਾਲਾ ਡੋਰੀਆ' ਵਿੱਚ ਉਨ੍ਹਾਂ ਨੂੰ ਅਪਣਾ ਪਹਿਲਾਂ ਗਾਣਾ 'ਸਾਨੂੰ ਇਸ਼ਕ ਹੋ ਗਿਆ' ਗਾਉਣ ਦਾ ਅਵਸਰ ਮਿਲਿਆ, ਜਿਸ ਨੂੰ ਮਿਲੀ ਮਣਾਂਮੂਹੀ ਪ੍ਰਸ਼ੰਸਾ ਬਾਅਦ ਉਨ੍ਹਾਂ ਸਾਲ 2002 ਅਪਣੀ ਪਹਿਲੀ ਐਲਬਮ 'ਇਕ ਵਾਦਾ' ਸਾਹਮਣੇ ਲਿਆਂਦੀ, ਜਿਸ ਦੇ ਗਾਣੇ 'ਪੈਗਾਮ' ਨੂੰ ਅਜਿਹੀ ਮਕਬੂਲੀਅਤ ਮਿਲੀ ਕਿ ਉਸ ਤੋਂ ਬਾਅਦ ਉਨਾਂ ਨੂੰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ।

ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾਉਣ ਵਾਲੇ ਅਮਰਿੰਦਰ ਗਿੱਲ ਦੀ ਫਿਲਮੀ ਸ਼ੁਰੂਆਤ ਸਾਲ 2009 ਵਿੱਚ ਆਈ 'ਮੁੰਡੇ ਯੂ ਕੇ ਦੇ' ਨਾਲ ਹੋਈ, ਜਿਸ ਵਿੱਚ ਉਨ੍ਹਾਂ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਨਾਲ ਸਪੋਰਟਿੰਗ ਭੂਮਿਕਾ ਨਿਭਾਈ, ਜਿਸ ਸੰਬੰਧਤ ਰੋਲ ਨੂੰ ਮਿਲੀ ਸ਼ਾਨਦਾਰ ਦਰਸ਼ਕ ਪ੍ਰਤੀਕਿਰਿਆ ਬਾਅਦ ਅਜ਼ੀਮ ਨਿਰਦੇਸ਼ਕ ਮਨਮੋਹਨ ਸਿੰਘ ਦੀ ਪੰਜਾਬੀ ਫਿਲਮ 'ਇੱਕ ਕੁੜੀ ਪੰਜਾਬ ਦੀ' ਵਿੱਚ ਲੀਡ ਭੂਮਿਕਾ ਅਤੇ ਇਸ ਤੋਂ ਬਾਅਦ ਉਨ੍ਹਾਂ ਬੇਸ਼ੁਮਾਰ ਫਿਲਮਾਂ ਵਿੱਚ ਲੀਡਿੰਗ ਭੂਮਿਕਾਵਾਂ ਨਿਭਾਈਆਂ, ਜਿੰਨ੍ਹਾਂ ਵਿੱਚ 'ਟੌਹਰ ਮਿੱਤਰਾਂ ਦੀ', 'ਤੂੰ ਮੇਰਾ ਬਾਈ ਮੈਂ ਤੇਰਾ ਬਾਈ', 'ਡੈਡੀ ਕੂਲ-ਮੁੰਡੇ ਫੂਲ' ਆਦਿ ਸ਼ਾਮਿਲ ਰਹੀਆਂ।

ਸਾਲ 2014 ਵਿੱਚ ਰਿਲੀਜ਼ ਹੋਈ 'ਗੋਰਿਆਂ ਨੂੰ ਦਫਾ ਕਰੋ' ਅਮਰਿੰਦਰ ਗਿੱਲ ਦੇ ਕਰੀਅਰ ਲਈ ਇੱਕ ਅਜਿਹਾ ਟਰਨਿੰਗ ਪੁਆਇੰਟ ਸਾਬਿਤ ਰਹੀ, ਜਿਸ ਨੇ ਜਿੱਥੇ ਉਨ੍ਹਾਂ ਨੂੰ ਸੁਪਰ ਸਟਾਰਜ਼ ਦੀ ਸ਼੍ਰੇਣੀ ਵਿੱਚ ਲਿਆ ਖੜਾ ਕੀਤਾ, ਉਥੇ ਨਾਲ ਹੀ ਉਨ੍ਹਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ 'ਰਿਦਮ ਬੁਆਏਜ਼' ਦਾ ਵੀ ਮੁੱਢ ਬੰਨ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ, ਜੋ ਅੱਜ ਉੱਚ-ਕੋਟੀ ਫਿਲਮ ਨਿਰਮਾਣ ਹਾਊਸ ਵਜੋਂ ਜਾਣਿਆ ਜਾਂਦਾ ਹੈ।

ਪਾਲੀਵੁੱਡ ਨੂੰ ਗਲੋਬਲੀ ਅਕਾਰ ਦੇਣ ਵਾਲੀਆਂ 'ਅੰਗਰੇਜ਼', 'ਲਵ ਪੰਜਾਬ', 'ਅਸ਼ਕੇ', 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2-3' , 'ਛੱਲਾ ਮੁੜ ਕੇ ਨੀ ਆਇਆ' ਦਾ ਬਤੌਰ ਲੀਡ ਐਕਟਰ ਸ਼ਾਨਦਾਰ ਹਿੱਸਾ ਰਹੇ ਅਮਰਿੰਦਰ ਗਿੱਲ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕੀਤੀ ਜਾਣੀ ਬਣਦੀ ਹੈ ਕਿ ਬੇਲੋੜੀ ਸ਼ੋਸ਼ੇਬਾਜ਼ੀ ਤੋਂ ਮੂਲੋ ਹੀ ਪ੍ਰਹੇਜ਼ ਕਰਦਿਆਂ ਅਤੇ ਬਿਨ੍ਹਾਂ ਦਿਖਾਵੇਬਾਜ਼ੀ, ਪ੍ਰਮੋਸ਼ਨ ਕੀਤਿਆਂ ਹੀ ਅਪਣੀਆਂ ਫਿਲਮਾਂ ਅਤੇ ਗਾਣਿਆਂ ਨੂੰ ਸਾਹਮਣੇ ਲਿਆ ਧਰਦੇ ਹਨ ਪਰ ਇਸ ਦੇ ਬਾਵਜੂਦ ਦਰਸ਼ਕਾਂ ਅਤੇ ਸਰੋਤਿਆ ਵੱਲੋਂ ਇੰਨਾਂ ਪ੍ਰੋਜੈਕਟਸ ਚਾਹੇ ਉਹ ਫਿਲਮ ਹੋਵੇ ਜਾਂ ਫਿਰ ਗਾਣਾ ਆਦਿ ਦਾ ਭਰਪੂਰ ਇਸਤਕਬਾਲ ਹਰ ਵਾਰ ਚਾਵਾਂ ਮਲਾਰਾ ਨਾਲ ਕੀਤਾ ਜਾਂਦਾ ਹੈ।

ਉੱਚ-ਕੋਟੀ ਪੁਜੀਸ਼ਨ ਹਾਸਿਲ ਕਰਨ ਬਾਅਦ ਵੀ ਨਿਮਰਤਾ ਦਾ ਪੁੰਜ ਮੰਨੇ ਜਾਂਦੇ ਅਤੇ ਫੋਕੀ ਹੈਂਕੜਬਾਜ਼ੀ ਤੋਂ ਕੋਹਾਂ ਦੂਰ ਰਹਿਣ ਵਾਲੇ ਅਮਰਿੰਦਰ ਗਿੱਲ ਅਪਣੀ ਨਵੀਂ ਅਤੇ ਮਿਆਰੀ ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਦੇ ਬੀਤੇ ਦਿਨੀਂ ਜਾਰੀ ਹੋ ਚੁੱਕੇ ਟ੍ਰੇਲਰ ਨੂੰ ਚਾਰੇ-ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Last Updated : Jul 23, 2024, 11:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.