ਚੰਡੀਗੜ੍ਹ: ਹਾਲੀਆਂ ਦਿਨੀਂ ਸਾਹਮਣੇ ਆਈ 'ਚਮਕੀਲਾ' ਤੋਂ ਬਾਅਦ ਨੈੱਟਫਲਿਕਸ 'ਤੇ ਆਨ ਸਟਰੀਮ ਹੋਈ 'ਲਾਪਤਾ ਲੇਡੀਜ਼' ਦਰਸ਼ਕਾਂ ਦੀ ਅਤਿ ਪਸੰਦ ਦੀ ਫਿਲਮ ਬਣਦੀ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਕਿਰਨ ਰਾਓ ਦੁਆਰਾ ਕੀਤਾ ਗਿਆ ਹੈ।
ਬਾਲੀਵੁੱਡ ਸਟਾਰ ਅਤੇ ਮਿਸਟਰ ਪਰਫੈਸਨਿਸ਼ਟ ਮੰਨੇ ਜਾਂਦੇ ਆਮਿਰ ਖਾਨ ਵੱਲੋਂ ਨਿਰਮਿਤ ਕੀਤੀ ਗਈ ਇਹ ਫਿਲਮ ਦਿਲ ਨੂੰ ਛੂਹ ਜਾਣ ਵਾਲੀ ਫਿਲਮ ਹੈ। ਮੱਧਪ੍ਰਦੇਸ਼ ਦੇ ਬੈਕਡਰਾਪ ਅਧਾਰਿਤ ਇਹ ਫਿਲਮ ਸਮਾਜ ਦੇ ਹਰ ਹਿੱਸੇ ਵਿੱਚ ਮੌਜੂਦ ਪਿਤਾਪੁਰਖੀ ਪਰਤਾਂ ਅਤੇ ਅਜੋਕੇ ਸਮੇਂ ਵੀ ਔਰਤਾਂ ਪ੍ਰਤੀ ਚਲੀ ਆ ਰਹੀ ਰੂੜੀਵਾਦੀ ਸੋਚ ਨੂੰ ਦਰਸਾਉਂਦੀ ਹੈ, ਜਿਸ ਦੀ ਕਹਾਣੀ ਨੂੰ ਦਿਲਚਸਪ ਅਤੇ ਹਾਸ-ਰਸ ਭਰੇ ਢੰਗ ਨਾਲ ਪ੍ਰਤੀਬਿੰਬ ਕੀਤਾ ਗਿਆ ਹੈ।
ਉਕਤ ਅਰਥ-ਭਰਪੂਰ ਫਿਲਮ ਦੀ ਕਹਾਣੀ ਦੀਪਕ ਦੁਆਰਾ ਟ੍ਰੇਨ ਵਿੱਚ ਪੈਦਾ ਕੀਤੀ ਹਫੜਾ-ਦਫੜੀ ਨਾਲ ਸ਼ੁਰੂ ਹੁੰਦੀ ਹੈ, ਜਦੋਂ ਉਹ ਗਲਤੀ ਨਾਲ ਆਪਣੀ ਪਰੰਪਰਾਗਤ ਤੌਰ 'ਤੇ ਪਰਦੇ ਵਾਲੀ ਪਤਨੀ ਫੂਲ ਕੁਮਾਰੀ ਦੀ ਜਗ੍ਹਾਂ ਜਯਾ ਨਾਮ ਦੀ ਇੱਕ ਹੋਰ ਲਾੜੀ ਨੂੰ ਅਪਣੇ ਘਰ ਲੈ ਜਾਂਦਾ ਹੈ।
ਜਿਵੇਂ-ਜਿਵੇਂ ਫਿਲਮ ਅੱਗੇ ਵੱਧਦੀ ਹੈ, ਇਹ ਦੋ ਔਰਤਾਂ ਦੀਆਂ ਕਹਾਣੀਆਂ ਅਤੇ ਉਨ੍ਹਾਂ ਦੀ ਸਵੈ-ਖੋਜ ਦੀ ਯਾਤਰਾ ਦੀ ਡੂੰਘਾਈ ਨਾਲ ਖੋਜ ਕਰਦੀ ਹੈ। ਇੱਕ ਪਾਸੇ ਜਯਾ ਸਮਾਜਿਕ ਅਤੇ ਰਵਾਇਤੀ ਨਿਯਮਾਂ ਨਾਲ ਬੱਝੀ ਹੋਈ ਹੈ, ਫਿਰ ਵੀ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਦੂਜੇ ਪਾਸੇ ਫੂਲ ਕੁਮਾਰੀ ਪਰੰਪਰਾਗਤ ਕਦਰਾਂ-ਕੀਮਤਾਂ ਨਾਲ ਵੱਡੀ ਹੁੰਦੀ ਹੈ, ਪਰ ਆਖਰਕਾਰ ਆਪਣੀ ਖੁਦ ਦੀ ਪਛਾਣ ਲੱਭਦੀ ਹੈ ਅਤੇ ਇੱਕ ਪਤਨੀ ਹੋਣ ਤੋਂ ਇਲਾਵਾ ਜੀਵਨ ਵਿੱਚ ਇੱਕ ਮਕਸਦ ਲੱਭਦੀ ਹੈ।
ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਭਰਵੀਂ ਸਲਾਹੁਤਾ ਹਾਸਿਲ ਕਰ ਚੁੱਕੀ ਇਹ ਬੇਮਿਸਾਲ ਫਿਲਮ 'ਧੋਬੀ ਘਾਟ' ਤੋਂ ਬਾਅਦ ਕਿਰਨ ਰਾਓ ਦੀ ਇੱਕ ਹੋਰ ਸ਼ਾਨਦਾਰ ਫਿਲਮ ਕਹੀ ਜਾ ਸਕਦੀ ਹੈ, ਜਿਸ ਦੇ ਘੜੇ ਗਏ ਪਾਤਰਾਂ ਵਿੱਚੋਂ ਮੰਜੂ ਮਾਈ ਦਾ ਕਿਰਦਾਰ ਦਿਲ ਨੂੰ ਝੰਝੋੜ ਦਿੰਦਾ ਹੈ, ਜੋ ਦਰਸਾਉਂਦੀ ਹੈ ਕਿ ਇੱਕ ਮਜ਼ਬੂਤ ਔਰਤ ਹੋਣ ਲਈ ਹਮੇਸ਼ਾ ਉੱਚ ਪੱਧਰੀ ਸਿੱਖਿਆ ਜਾਂ ਉੱਚ ਤਨਖਾਹ ਵਾਲੀ ਨੌਕਰੀ ਦੀ ਲੋੜ ਨਹੀਂ ਹੁੰਦੀ ਹੈ।
- ਸੋਨੂੰ ਸੂਦ ਦੀ ਦੀਵਾਨਗੀ, 1500 ਕਿਲੋਮੀਟਰ ਦੌੜ ਕੇ ਅਦਾਕਾਰ ਨੂੰ ਮਿਲਣ ਪਹੁੰਚਿਆ ਇਹ ਫੈਨ - Sonu Sood Fan
- ਜਲਦ ਹੀ ਮਾਂ ਬਣਨ ਜਾ ਰਹੀ ਹੈ ਰਿਚਾ ਚੱਢਾ, ਸਾਹਮਣੇ ਆਇਆ 'ਭੋਲੀ ਪੰਜਾਬਣ' ਦਾ ਬੇਬੀ ਡਿਲੀਵਰੀ ਮਹੀਨਾ - Richa Chadha Delivery In July
- ਬੁਰੇ ਦਿਨ ਯਾਦ ਕਰਕੇ ਰੋਂਦੇ ਨਜ਼ਰ ਆਏ ਸੰਨੀ ਦਿਓਲ-ਬੌਬੀ ਦਿਓਲ, ਦੱਸੀਆਂ ਕੁਝ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ - The Great Indian Kapil Show
ਉਨ੍ਹਾਂ ਦਾ ਬਹੁਤ ਪ੍ਰਭਾਵੀ ਢੰਗ ਨਾਲ ਸਿਰਜਿਆ ਗਿਆ ਕਿਰਦਾਰ ਇਹ ਵੀ ਅਹਿਸਾਸ ਕਰਵਾਉਂਦਾ ਹੈ ਕਿ ਬਣੀ ਹੋਈ ਇਹ ਧਾਰਨਾ ਕਿ ਹੇਠਲੇ ਸਮਾਜਿਕ ਵਰਗਾਂ ਦੇ ਲੋਕ ਅਕਸਰ ਕਾਫ਼ੀ ਚੰਗੇ ਨਹੀਂ ਹੁੰਦੇ ਜਾਂ ਅੰਦਰੂਨੀ ਤੌਰ 'ਤੇ ਬੁਰੇ ਹੁੰਦੇ ਹਨ ਇੱਕ ਗਲਤ ਧਾਰਨਾ ਹੈ।
ਵਾਸਤਵ ਵਿੱਚ ਇਹ ਵਿਅਕਤੀ ਬਦਲੇ ਵਿੱਚ ਕੁਝ ਵੀ ਉਮੀਦ ਕੀਤੇ ਬਿਨਾਂ ਅਵਿਸ਼ਵਾਸ਼ਯੋਗ ਮਦਦਗਾਰ ਅਤੇ ਉਦਾਰ ਹੋ ਸਕਦੇ ਹਨ। ਅੰਤ ਵਿੱਚ ਦੀਪਕ ਦਾ ਫੂਲ ਨਾਲ ਪਿਆਰ ਫਿਲਮ ਵਿੱਚ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਸਮਾਜ ਅਤੇ ਦੋਸਤਾਂ ਦੇ ਤਾਅਨੇ ਸਹਿਣ ਦੇ ਬਾਵਜੂਦ ਉਹ ਕਦੇ ਵੀ ਆਪਣੀ ਪਤਨੀ ਦੀ ਭਾਲ ਨਹੀਂ ਕਰਦਾ। ਫੂਲ ਪ੍ਰਤੀ ਉਸਦੀ ਸ਼ਰਧਾ ਸਧਾਰਨ ਪਰ ਸ਼ੁੱਧ ਹੈ, ਇਹ ਦਰਸਾਉਂਦੀ ਹੈ ਕਿ ਪਿਆਰ ਸਮਾਜਿਕ ਦਬਾਅ ਅਤੇ ਪੱਖਪਾਤ ਨੂੰ ਦੂਰ ਕਰ ਸਕਦਾ ਹੈ।