ETV Bharat / entertainment

ਕੀ ਹੁਣ ਜੈਕੀ ਸ਼ਰਾਫ ਦੀ ਮਿਮਿਕਰੀ ਨਹੀਂ ਕਰ ਸਕਣਗੇ ਕ੍ਰਿਸ਼ਨਾ ਅਭਿਸ਼ੇਕ? ਪਤਨੀ ਕਸ਼ਮੀਰਾ ਨੇ ਦੱਸਿਆ ਕਾਰਨ - Krushna Abhishek - KRUSHNA ABHISHEK

Krishna Abhishek And Jackie Shroff: ਕਾਮੇਡੀਅਨ-ਅਦਾਕਾਰ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਸ਼ਾਹ ਨੇ ਜੈਕੀ ਸ਼ਰਾਫ ਦੀ ਸ਼ਖਸੀਅਤ ਦੇ ਅਧਿਕਾਰਾਂ ਬਾਰੇ ਕਾਨੂੰਨੀ ਕਾਰਵਾਈ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕ੍ਰਿਸ਼ਨਾ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਜੈਕੀ ਦੀ ਨਕਲ ਕਰਦੇ ਹਨ।

Krishna Abhishek  And Jackie Shroff
Krishna Abhishek And Jackie Shroff (instagram)
author img

By ETV Bharat Entertainment Team

Published : May 16, 2024, 6:58 PM IST

ਮੁੰਬਈ: ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਨੇ ਹਾਲ ਹੀ 'ਚ ਆਪਣੀ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਬਿਨਾਂ ਇਜਾਜ਼ਤ ਉਨ੍ਹਾਂ ਦੇ ਨਾਮ, ਆਵਾਜ਼, ਨਕਲ ਦੀ ਵਰਤੋਂ ਨਹੀਂ ਕਰ ਸਕਦਾ ਹੈ।

ਅਦਾਕਾਰ ਨੇ ਇਸ ਵਿਰੁੱਧ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਸ ਨਾਲ ਸੰਬੰਧਤ ਕਿਸੇ ਵੀ ਚੀਜ਼ ਦੀ ਵਰਤੋਂ ਕਰਨ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਹੁਣ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਨੇ ਜੈਕੀ ਦੀ ਇਸ ਮੰਗ 'ਤੇ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਕ੍ਰਿਸ਼ਨਾ ਅਭਿਸ਼ੇਕ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਜੈਕੀ ਸ਼ਰਾਫ ਦੀ ਨਕਲ ਕਰਦੇ ਹਨ।

ਕਸ਼ਮੀਰਾ ਨੇ ਦਿੱਤਾ ਇਹ ਰਿਐਕਸ਼ਨ: ਕਾਮੇਡੀਅਨ-ਅਦਾਕਾਰਾ ਕਸ਼ਮੀਰਾ ਸ਼ਾਹ ਨੇ ਜੈਕੀ ਸ਼ਰਾਫ ਦੁਆਰਾ ਆਪਣੇ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨੀ ਕਾਰਵਾਈ 'ਤੇ ਪ੍ਰਤੀਕਿਰਿਆ ਦਿੱਤੀ ਹੈ। ਆਪਣੇ ਇੰਸਟਾਗ੍ਰਾਮ 'ਤੇ ਜੈਕੀ ਅਤੇ ਕ੍ਰਿਸ਼ਨਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਸ਼ਮੀਰਾ ਨੇ ਲਿਖਿਆ, 'ਉਨ੍ਹਾਂ ਸਾਰੇ ਨਿਰਾਸ਼ ਪ੍ਰਸ਼ੰਸਕਾਂ ਨੂੰ ਜੋ ਸਾਨੂੰ ਸੰਦੇਸ਼ ਭੇਜ ਰਹੇ ਹਨ, ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਸਮਝ ਲਓ ਕਿ ਨਕਲ ਕਰਨਾ ਚਾਪਲੂਸੀ ਵਾਂਗ ਹੈ। ਕ੍ਰਿਸ਼ਨ ਜੱਗੂ ਦਾਦਾ ਨੂੰ ਬਹੁਤ ਪਸੰਦ ਕਰਦਾ ਹੈ।'

ਕਸ਼ਮੀਰਾ ਦੇ ਪਤੀ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' 'ਚ ਜੈਕੀ ਸ਼ਰਾਫ ਦੀ ਨਕਲ ਕਰਦੇ ਹਨ। ਦਰਅਸਲ, ਜੈਕੀ ਨੇ ਆਪਣੇ ਨਾਮ, ਆਵਾਜ਼, ਤਸਵੀਰਾਂ ਅਤੇ ਇੱਥੋਂ ਤੱਕ ਕਿ ਆਪਣੇ 'ਭੀੜੂ' ਸ਼ਬਦ ਦੀ ਵਰਤੋਂ ਨੂੰ ਲੈ ਕੇ ਅਦਾਲਤ ਦਾ ਰੁਖ਼ ਕੀਤਾ ਹੈ।

ਪ੍ਰਸ਼ੰਸਕਾਂ ਨੂੰ ਹੋਈ ਨਿਰਾਸ਼ਾ: ਜੈਕੀ ਦੇ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਲਚਲ ਮੱਚ ਗਈ। ਜਿਸ ਕਾਰਨ ਕ੍ਰਿਸ਼ਨਾ ਦੇ ਪ੍ਰਸ਼ੰਸਕ ਥੋੜੇ ਨਾਰਾਜ਼ ਨਜ਼ਰ ਆਏ, ਕਿਉਂਕਿ ਉਹਨਾਂ ਨੂੰ ਭੀੜੂ ਬੋਲਦਾ ਕ੍ਰਿਸ਼ਨਾ ਬਹੁਤ ਪਸੰਦ ਹੈ। ਹੁਣ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਉਹ ਭਵਿੱਖ ਵਿੱਚ ਜੈਕੀ ਸ਼ਰਾਫ ਦੀ ਨਕਲ ਕਰ ਸਕੇਗਾ ਜਾਂ ਨਹੀਂ।

ਉਲੇਖਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬਾਲੀਵੁੱਡ ਅਦਾਕਾਰ ਨੇ ਆਪਣੇ ਸ਼ਖਸੀਅਤ ਦੇ ਅਧਿਕਾਰਾਂ ਦੀ ਰਾਖੀ ਲਈ ਅਦਾਲਤ ਤੱਕ ਪਹੁੰਚ ਕੀਤੀ ਹੋਵੇ। ਪਿਛਲੇ ਸਾਲ ਅਨਿਲ ਕਪੂਰ ਨੇ ਵੀ ਆਪਣੇ ਸ਼ਖਸੀਅਤ ਦੇ ਅਧਿਕਾਰਾਂ ਦੀ ਰਾਖੀ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ। ਅਨਿਲ ਕਪੂਰ ਨੇ ਇਸ ਸਾਲ ਜਨਵਰੀ 'ਚ ਇਹ ਕੇਸ ਜਿੱਤ ਲਿਆ ਸੀ। ਜਿਸ ਤੋਂ ਬਾਅਦ ਹੁਣ ਉਸ ਦਾ ਨਾਂਅ, ਆਵਾਜ਼, ਤਸਵੀਰ, ਬੋਲਣ ਦਾ ਤਰੀਕਾ, ਹਾਵ-ਭਾਵ ਅਤੇ ਭੀੜੂ ਸੁਰੱਖਿਅਤ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.