ਚੰਡੀਗੜ੍ਹ: ਜੇਕਰ ਤੁਸੀਂ ਪੰਜਾਬੀ ਮਨੋਰੰਜਨ ਜਗਤ ਦੇ ਸ਼ੌਂਕੀਨ ਹੋ ਤਾਂ ਯਕੀਨਨ ਤੁਸੀਂ ਗੁਰੂ ਰੰਧਾਵਾ ਦੇ ਗੀਤਾਂ ਨੂੰ ਸੁਣਿਆ ਹੋਵੇਗਾ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ ਵਿੱਚ ਐਕਟਿਵ ਗੁਰੂ ਰੰਧਾਵਾ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਹਨ।
ਗਾਇਕ ਦੀ ਫੈਨ ਫਾਲੋਇੰਗ ਪੰਜਾਬ ਤੋਂ ਬਾਹਰ ਵੀ ਵੱਡੀ ਮਾਤਰਾ ਵਿੱਚ ਹੈ। ਗਾਇਕ ਇਸ ਸਮੇਂ ਫਿਲਮ 'ਸ਼ਾਹਕੋਟ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਇਸ ਤੋਂ ਪਹਿਲਾਂ ਗਾਇਕ ਨੇ ਹਿੰਦੀ ਸਿਨੇਮਾ ਵਿੱਚ ਡੈਬਿਊ ਫਿਲਮ 'ਕੁਛ ਖੱਟਾ ਹੋ ਜਾਏ' ਨਾਲ ਕੀਤਾ ਸੀ। ਇਸ ਫਿਲਮ ਨੂੰ ਮਿਲੀ ਜੁਲੀਆਂ ਪ੍ਰਤੀਕਿਰਿਆ ਮਿਲੀਆਂ ਸਨ।
ਹੁਣ ਇੱਥੇ ਅਸੀਂ ਗਾਇਕ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੁੱਝ ਖਾਸ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜੋ ਯਕੀਨਨ ਕਦੇ ਨਾ ਕਦੇ ਤੁਹਾਡੇ ਦਿਮਾਗ ਵਿੱਚ ਜ਼ਰੂਰ ਆਈਆਂ ਹੋਣਗੀਆਂ। ਇਸ ਖਾਸ ਪੇਸ਼ਕਸ਼ ਵਿੱਚ ਅਸੀਂ ਤੁਹਾਨੂੰ ਗਾਇਕ ਦੀ ਸਾਰੀ ਕਮਾਈ ਬਾਰੇ ਦੱਸਾਂਗੇ ਅਤੇ ਇਹ ਵੀ ਦੱਸਾਂਗੇ ਕਿ ਗਾਇਕ ਇੱਕ ਗੀਤ ਲਈ ਕਿੰਨੇ ਪੈਸੇ ਲੈਂਦੇ ਹਨ।
ਗੁਰੂ ਰੰਧਾਵਾ ਦਾ ਕਰੀਅਰ: ਗੁਰੂ ਰੰਧਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2012 ਵਿੱਚ ਕੀਤੀ ਸੀ, ਪਰ ਉਨ੍ਹਾਂ ਦੀ ਮਿਹਨਤ ਨੂੰ ਬੂਰ 2018 ਵਿੱਚ ਪਿਆ ਸੀ। ਅੱਜ ਗਾਇਕ ਨੂੰ ਕਿਸੇ ਜਾਣ-ਪਹਿਚਾਣ ਦੀ ਜ਼ਰੂਰਤ ਨਹੀਂ ਹੈ। ਹੁਣ ਉਨ੍ਹਾਂ ਦੇ ਗੀਤਾਂ ਨੂੰ ਮਿਲੀਅਨ ਵਿੱਚ ਵਿਊਜ਼ ਮਿਲਦੇ ਹਨ।
ਇੱਕ ਗੀਤ ਲਈ ਕਿੰਨੇ ਪੈਸੇ ਲੈਂਦੇ ਨੇ ਗਾਇਕ: ਇਸ ਦੌਰਾਨ ਜੇਕਰ ਗਾਇਕ ਦੀ ਕਮਾਈ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਗਾਇਕ ਗੁਰੂ ਇੱਕ ਗੀਤ ਲਈ 15 ਲੱਖ ਰੁਪਏ ਲੈਂਦੇ ਹਨ। ਇਸ ਤੋਂ ਇਲਾਵਾ ਸਟੇਜ ਸ਼ੋਅ ਲਈ ਗਾਇਕ 10 ਲੱਖ ਰੁਪਏ ਲੈਂਦੇ ਹਨ। ਇਸ ਤੋਂ ਇਲਾਵਾ ਗਾਇਕ ਬ੍ਰਾਂਡ ਐਂਡੋਰਸਮੈਂਟਸ ਲਈ 5 ਤੋਂ 7 ਲੱਖ ਰੁਪਏ ਲੈਂਦੇ ਹਨ।
ਇਸ ਤੋਂ ਇਲਾਵਾ ਗਾਇਕ ਦੇ ਇੰਸਟਾਗ੍ਰਾਮ ਉਤੇ 37.4 ਮਿਲੀਅਨ ਫੈਨਜ਼ ਹਨ, ਇਸ ਦੇ ਨਾਲ ਹੀ 5 ਮਿਲੀਅਨ ਦੇ ਲਗਭਗ ਪ੍ਰਸ਼ੰਸਕ ਗਾਇਕ ਦੇ ਯੂਟਿਊਬ ਉਤੇ ਹਨ। ਇਸ ਸਭ ਦੇ ਨਾਲ ਗਾਇਕ ਦੀ ਕੁੱਲ ਜਾਇਦਾਦ 40 ਕਰੋੜ ਤੋਂ ਜਿਆਦਾ ਦੀ ਹੈ, ਜਿਸ ਵਿੱਚ ਆਲੀਸ਼ਾਨ ਬੰਗਲੇ, ਗੱਡੀਆਂ ਆਦਿ ਸ਼ਾਮਿਲ ਹਨ।
- ਮੀਟਿੰਗ ਵਿੱਚ ਬੈਠੇ ਇਸ ਗਾਇਕ ਨੇ ਪੀਤੀ ਸ਼ਰਾਬ, ਫਿਰ ਨਾਲ ਬੈਠੇ ਵਿਅਕਤੀ ਦਾ ਫੜ੍ਹਿਆ ਕਾਲਰ, ਘਟਨਾ ਸੀਸੀਟੀਵੀ ਵਿੱਚ ਕੈਦ - Singer Millind Gaba
- ਪਾਕਿਸਤਾਨ 'ਚ ਧੂੰਮਾਂ ਪਾਏਗੀ ਪੰਜਾਬੀ ਫਿਲਮ 'ਦਾਰੂ ਨਾ ਪੀਂਦਾ ਹੋਵੇ', ਇੰਨ੍ਹਾਂ ਸ਼ਹਿਰਾਂ 'ਚ ਹੋਵੇਗੀ ਰਿਲੀਜ਼ - Daru Na Pinda Hove
- ਰਿਲੀਜ਼ ਲਈ ਤਿਆਰ ਚੰਦਰਾ ਬਰਾੜ ਦਾ ਨਵਾਂ ਗਾਣਾ, ਜਲਦ ਆਵੇਗਾ ਸਾਹਮਣੇ - Chandra Brar new song
ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਆਪਣੇ ਤਾਜ਼ਾ ਰਿਲੀਜ਼ ਹੋਏ ਗੀਤ 'ਹੌਲੀ ਹੌਲੀ' ਨੂੰ ਲੈ ਕੇ ਚਰਚਾ ਵਿੱਚ ਹਨ। ਇਹ ਗੀਤ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਗਾਇਕ ਨੇ ਯੋ ਯੋ ਹਨੀ ਸਿੰਘ ਅਤੇ ਨੇਹਾ ਕੱਕੜ ਨਾਲ ਮਿਲ ਕੇ ਗਾਇਆ ਹੈ। ਗੀਤ ਨੂੰ ਹੁਣ ਤੱਕ 31 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਗਾਇਕ ਦੀ ਫਿਲਮ 'ਸ਼ਾਹਕੋਟ' ਵੀ 4 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।