ETV Bharat / entertainment

ਰਿਲੀਜ਼ ਲਈ ਤਿਆਰ ਕਾਮੇਡੀ ਫਿਲਮ 'ਬਾਪੂ ਨੀ ਮੰਨਦਾ ਮੇਰਾ', ਲੀਡ ਰੋਲ 'ਚ ਨਜ਼ਰ ਆਉਣਗੇ ਕਰਮਜੀਤ ਅਨਮੋਲ

ਕਰਮਜੀਤ ਅਨਮੋਲ ਦੀ ਨਵੀਂ ਕਾਮੇਡੀ ਫਿਲਮ 'ਬਾਪੂ ਨੀ ਮੰਨਦਾ ਮੇਰਾ' ਰਿਲੀਜ਼ ਲਈ ਤਿਆਰ ਹੈ।

ਕਰਮਜੀਤ ਅਨਮੋਲ
ਕਰਮਜੀਤ ਅਨਮੋਲ (instagram)
author img

By ETV Bharat Entertainment Team

Published : Oct 21, 2024, 5:01 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਕਾਮੇਡੀ ਡਰਾਮਾ ਫਿਲਮ 'ਬਾਪੂ ਨੀ ਮੰਨਦਾ ਮੇਰਾ' ਰਿਲੀਜ਼ ਲਈ ਤਿਆਰ ਹੈ, ਜਿਸ ਵਿੱਚ ਪਾਲੀਵੁੱਡ ਦੇ ਕਾਮੇਡੀ ਕਿੰਗ ਮੰਨੇ ਜਾਂਦੇ ਕਰਮਜੀਤ ਅਨਮੋਲ ਲੀਡ ਰੋਲ ਨਿਭਾਉਂਦੇ ਨਜ਼ਰੀ ਆਉਣਗੇ। 'ਯੰਗਰ ਡ੍ਰੀਮ ਵਰਲਡ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਐਮਜੀ ਨੈੱਟਵਰਕ ਅਤੇ ਆਨ ਪ੍ਰੋਡੋਕਸ਼ਨ ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਨਵ ਨਿਰਦੇਸ਼ਕ ਹਰਪ੍ਰੀਤ ਬਟਾਲਾ ਵੱਲੋਂ ਕੀਤਾ ਗਿਆ ਹੈ, ਜੋ ਇਸ ਦਿਲਚਸਪ ਹਾਸਰਸ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ 'ਚ ਅਪਣੀ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

ਪੰਜਾਬੀ ਕਮੇਡੀ ਫਿਲਮਾਂ ਨੂੰ ਨਵੇਂ ਰੰਗ ਦੇਣ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਨਰੇਸ਼ ਸਿੰਗਲਾ ਅਤੇ ਸਹਿ ਨਿਰਮਾਤਾ ਮਾਨਵ ਗੁਪਤਾ, ਨੀਰਜ ਸ਼ਰਮਾ ਅਤੇ ਸ਼ਰੋਗਸ਼ ਓਵਰਸੀਅਰ ਪ੍ਰਾਈਵੇਟ ਲਿਮਿ. ਹਨ, ਜਿੰਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਬਿੱਗ ਸੈੱਟਅਪ ਅਤੇ ਤਕਨੀਕੀ ਪੱਖੋਂ ਆਹਲਾ ਸਿਨੇਮਾ ਮਾਪਦੰਡਾਂ ਅਧੀਨ ਬਣਾਈ ਗਈ ਇਸ ਫਿਲਮ ਦੀ ਕਹਾਣੀ ਅਤੇ ਹੋਰਨਾਂ ਪੱਖਾਂ ਨੂੰ ਕਾਫ਼ੀ ਨਿਵੇਕਲਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਇਹ ਫਿਲਮ ਹਰ ਵਰਗ ਦਰਸ਼ਕਾਂ ਦਾ ਦਿਲ ਜਿੱਤ ਲੈਣ ਵਿੱਚ ਸਫ਼ਲ ਰਹੇਗੀ।

ਮੋਹਾਲੀ-ਰੋਪੜ੍ਹ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਕਰਮਜੀਤ ਅਨਮੋਲ, ਉੱਘੀ ਅਤੇ ਚਰਚਿਤ ਮਾਡਲ ਸ਼੍ਰਿਸ਼ਟੀ ਮਾਨ ਤੋਂ ਇਲਾਵਾ ਨਿਰਮਲ ਰਿਸ਼ੀ, ਅਨੀਤਾ ਸ਼ਬਦੀਸ਼, ਗੁਰਪ੍ਰੀਤ ਭੰਗੂ, ਸੰਜੂ ਸੋਲੰਕੀ, ਰਿਮਸ਼ਨ ਕੌਰ, ਮਲਕੀਤ ਰੌਣੀ, ਲੱਕੀ ਧਾਲੀਵਾਲ, ਦੀਦਾਰ ਗਿੱਲ ਆਦਿ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਕਾਫ਼ੀ ਲੰਮੇ ਵਕਫ਼ੇ ਬਾਅਦ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਕਿਸੇ ਪੂਰਨ ਪੰਜਾਬੀ ਫਿਲਮ ਦੇ ਰੂਪ ਸਾਹਮਣੇ ਆ ਰਹੀ ਇਸ ਫਿਲਮ ਦੇ ਕਹਾਣੀਕਾਰ ਹਰਪ੍ਰੀਤ ਬਟਾਲਾ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਕ੍ਰਮਵਾਰ ਰਣਜੀਤ ਐਸ ਬਲ, ਟੌਰੀ ਮੌਦਗਿੱਲ, ਦੀਦਾਰ ਗਿੱਲ-ਕਰਮਜੀਤ ਅਨਮੋਲ, ਡੀਓਪੀ ਇਕਬਾਲ ਕੰਬੋਜ਼, ਸੰਗੀਤਕਾਰ ਅਰਪਣ ਬਾਵਾ, ਹੇਅ ਵੇਅ, ਬੈਕਗਰਾਊਂਡ ਸਕੋਰਰ ਸਿਧਾਰਥ ਮੱਲਾ, ਕੋਰਿਓਗ੍ਰਾਫ਼ਰ ਦੀਪਕ, ਕਲਾ ਨਿਰਦੇਸ਼ਕ ਮਨੀ ਵਿਰਕ, ਪ੍ਰੋਡੋਕਸ਼ਨ ਡਿਜ਼ਾਈਨਰ ਉਮੀਸ਼ ਕੋਹਲੀ, ਪ੍ਰੋਡੋਕਸ਼ਨ ਮੈਨੇਜਰ ਜਸਵਿੰਦਰ ਸਿੰਘ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.