ਮੁੰਬਈ: ਜੂਨੀਅਰ ਐਨਟੀਆਰ ਦੀ ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮ ਦੇਵਰਾ 27 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਨੂੰ ਲੈ ਕੇ ਫੈਨਜ਼ ਪਹਿਲਾਂ ਹੀ ਕਾਫੀ ਉਤਸ਼ਾਹਿਤ ਸਨ ਅਤੇ ਹੁਣ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਹੈਰਾਨ ਕਰਨ ਵਾਲੀ ਘਟਨਾ ਵਿੱਚ ਜੂਨੀਅਰ ਐਨਟੀਆਰ ਦੇ ਇੱਕ ਪ੍ਰਸ਼ੰਸਕ ਦੀ ਥੀਏਟਰ ਵਿੱਚ ਫਿਲਮ ਦੇਖਦੇ ਸਮੇਂ ਮੌਤ ਹੋ ਗਈ। ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਅਪਸਰਾ ਥੀਏਟਰ ਵਿੱਚ ਦੇਵਰਾ ਦੀ ਵਿਸ਼ੇਸ਼ ਸਕ੍ਰੀਨਿੰਗ ਦੌਰਾਨ ਵਾਪਰੀ।
ਫੈਨ ਨੂੰ ਥੀਏਟਰ ਵਿੱਚ ਦਿਲ ਦਾ ਦੌਰਾ ਪਿਆ: ਖਬਰਾਂ ਮੁਤਾਬਕ, 35 ਸਾਲਾ ਮਸਤਾਨ ਫਿਲਮ ਦੀ ਸਕ੍ਰੀਨਿੰਗ ਦੌਰਾਨ ਜੋਸ਼ ਨਾਲ ਤਾੜੀਆਂ ਵਜਾ ਰਿਹਾ ਸੀ। ਫਿਰ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਹਾਲਾਂਕਿ, ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਉਸ ਦਾ ਇਲਾਜ ਕੀਤਾ ਗਿਆ ਪਰ ਉਹ ਬਚ ਨਾ ਸਕਿਆ। ਹਸਪਤਾਲ 'ਚ ਡਾਕਟਰਾਂ ਨੇ ਮਸਤਾਨ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ, ਜਿਸ ਨਾਲ ਉਸ ਦੇ ਦੋਸਤਾਂ ਅਤੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ।
దేవర సినిమా చూస్తూ ఒక్కసారిగా కుప్పకూలి అభిమాని మృతి
— IMǍMẞÝEÐ✨ (@IMAMSYED0) September 27, 2024
కడప - అప్సర థియేటర్లో సినిమా చూస్తూ కేకలు వేస్తూ ఒక్కసారిగా కుప్పకూలిన మస్తాన్వలీ అనే అభిమాని.
వెంటనే ప్రైవేట్ ఆస్పత్రికి తరలించగా అప్పటికే మృతి.#DEVARA #DevaraStorm #DevaraCelebrations #NTR𓃵 #Ntrfans pic.twitter.com/UmlcRilt3Y
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਮਸਤਾਨ ਨੂੰ ਜਾਣਨ ਵਾਲੇ ਲੋਕਾਂ ਨੇ ਅਵਿਸ਼ਵਾਸ ਜ਼ਾਹਰ ਕੀਤਾ ਅਤੇ ਕਿਹਾ ਹੈ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨਾਲ ਅਜਿਹੀ ਘਟਨਾ ਵਾਪਰੇਗੀ, ਜਦੋਂ ਉਹ ਆਪਣੀ ਪਸੰਦੀਦਾ ਫਿਲਮ ਦਾ ਆਨੰਦ ਮਾਣ ਰਿਹਾ ਸੀ। ਖਬਰਾਂ ਮੁਤਾਬਕ ਮਸਤਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੇਵਰਾ ਦਾ ਨਿਰਦੇਸ਼ਨ ਕੋਰਤਾਲਾ ਸਿਵਾ ਦੁਆਰਾ ਕੀਤਾ ਗਿਆ ਹੈ। ਇਸ ਫਿਲਮ ਵਿੱਚ ਜੂਨੀਅਰ ਐਨਟੀਆਰ ਮੁੱਖ ਭੂਮਿਕਾ ਵਿੱਚ ਹਨ ਅਤੇ ਉਨ੍ਹਾਂ ਨੇ ਇਸ ਵਿੱਚ ਦੋਹਰੀ ਭੂਮਿਕਾ ਨਿਭਾਈ ਹੈ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਜਾਹਨਵੀ ਕਪੂਰ ਹੈ। ਜਾਹਨਵੀ ਨੇ ਇਸ ਫਿਲਮ ਨਾਲ ਤੇਲਗੂ ਫਿਲਮ ਇੰਡਸਟਰੀ 'ਚ ਡੈਬਿਊ ਕੀਤਾ ਹੈ। ਦੇਵਰਾ 'ਚ ਸੈਫ ਅਲੀ ਖਾਨ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦੇ ਕਿਰਦਾਰ ਦਾ ਨਾਂ ਭੈਰਾ ਹੈ। ਇਹ ਫਿਲਮ 27 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ।
ਇਹ ਵੀ ਪੜ੍ਹੋ:-
- ਪੰਜਾਬ ਪੁਲਿਸ ਦਾ ਗਾਇਕਾਂ ਖਿਲਾਫ਼ ਵੱਡਾ ਐਕਸ਼ਨ! ਬੱਬੂ ਮਾਨ ਅਤੇ ਗਿੱਪੀ ਗਰੇਵਾਲ ਤੋਂ ਇਲਾਵਾ ਬਾਕੀ ਸਾਰੇ ਗਾਇਕਾਂ ਦੀ ਸੁਰੱਖਿਆ 'ਚ ਕੀਤੀ ਕਟੌਤੀ
- 'ਧੂਮ 4' ਵਿੱਚ ਵਿਲੇਨ ਦਾ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ ਫਿਲਮ 'ਐਨੀਮਲ' ਦੇ ਰਣਬੀਰ ਕਪੂਰ, ਜਨਮਦਿਨ ਮੌਕੇ ਪੋਸਟਰ ਆਇਆ ਸਾਹਮਣੇ
- ਜੂਨੀਅਰ NTR ਨੇ ਬਾਕਸ ਆਫਿਸ 'ਤੇ ਪ੍ਰਭਾਸ ਦੀ ਫਿਲਮ 'ਸਲਾਰ' ਅਤੇ 'ਕਲਕੀ 298 ਏਡੀ' ਨੂੰ ਛੱਡਿਆ ਪਿੱਛੇ, ਬਣੀ 2024 ਦੀ ਦੂਜੀ ਸਭ ਤੋਂ ਵੱਡੀ ਓਪਨਰ