ਚੰਡੀਗੜ੍ਹ: ਹਿੰਦੀ ਸਿਨੇਮਾ ਐਕਟਰਜ਼ ਦੀ ਪਾਲੀਵੁੱਡ 'ਚ ਹੋ ਰਹੀ ਆਮਦ ਦਾ ਸਿਲਸਿਲਾ ਲਗਾਤਾਰ ਹੋਰ ਜ਼ੋਰ ਫੜਦਾ ਜਾ ਰਿਹਾ ਹੈ, ਜਿਸ ਦੀ ਹੀ ਕੜੀ ਵਜੋਂ ਹੀ ਹੁਣ ਪੰਜਾਬੀ ਸਿਨੇਮਾ ਦਾ ਹਿੱਸਾ ਬਣਨ ਜਾ ਰਹੇ ਹਨ ਮਸ਼ਹੂਰ ਕਾਮੇਡੀਅਨ ਜੌਨੀ ਲੀਵਰ, ਜੋ ਨਿਰਮਾਣ ਅਧੀਨ ਪੰਜਾਬੀ ਫਿਲਮ 'ਟਰੈਵਲ ਏਜੰਟ' ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।
'ਗੋਬਿੰਦ ਫਿਲਮਜ਼ ਕ੍ਰਿਏਸ਼ਨ ਪ੍ਰਾਈਵੇਟ ਲਿਮਟਿਡ' ਦੇ ਬੈਨਰ ਅਤੇ 'ਯੂਬੀਐਸ ਪ੍ਰੋਡੋਕਸ਼ਨਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਸਤਵਿੰਦਰ ਸਿੰਘ ਮਠਾਰੂ ਕਰ ਰਹੇ ਹਨ, ਜਦਕਿ ਨਿਰਦੇਸ਼ਨ ਵਾਂਗਡੋਰ ਬਲਜਿੰਦਰ ਸਿੰਘ ਸਿੱਧੂ ਸੰਭਾਲਣਗੇ, ਜੋ ਇਸ ਤੋਂ ਪਹਿਲਾਂ 'ਅੱਜ ਦੇ ਲਫੰਗੇ' ਸਮੇਤ ਕਈ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਮੁੰਬਈ ਵਿਖੇ ਬੀਤੇ ਦਿਨੀਂ ਸੰਪੰਨ ਹੋਏ ਮਹੂਰਤ ਉਪਰੰਤ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਇਸ ਫਿਲਮ ਦੁਆਰਾ ਬਾਲੀਵੁੱਡ ਦੇ ਨਾਮਵਰ ਐਕਸ਼ਨ ਮੋਹਨ ਬੱਗੜ ਦਾ ਹੋਣਹਾਰ ਬੇਟਾ ਸੋਨੂੰ ਬੱਗੜ ਪੰਜਾਬੀ ਸਿਨੇਮਾ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਿਹਾ ਹੈ, ਜਿਸ ਨਾਲ ਪ੍ਰਭ ਗਰੇਵਾਲ, ਪੂਨਮ ਸੂਦ, ਗੁੱਗੂ ਗਿੱਲ, ਵਿਜੇ ਟੰਡਨ, ਸ਼ਵਿੰਦਰ ਮਾਹਲ, ਵਿਕਟਰ ਜੌਹਨ, ਰਣਜੀਤ ਰਿਆਜ਼, ਰੋਜ਼ ਜੇ ਕੌਰ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ।
ਉੱਤਰਖੰਡ ਦੇ ਦੇਹਰਾਦੂਨ ਆਦਿ ਇਲਾਕਿਆਂ ਵਿੱਚ ਅਗਲੇ ਦਿਨਾਂ ਦੌਰਾਨ ਫਿਲਮਾਈ ਜਾ ਰਹੀ ਇਸ ਸਮਾਜਿਕ ਡਰਾਮਾ ਅਤੇ ਪਰਿਵਾਰਿਕ ਫਿਲਮ ਵਿੱਚ ਕਈ ਹਿੰਦੀ ਸਿਨੇਮਾ ਸਿਤਾਰੇ ਪਹਿਲੀ ਵਾਰ ਇੱਕ ਸਾਥ ਨਜ਼ਰ ਆਉਣਗੇ, ਜਿੰਨ੍ਹਾਂ ਵਿੱਚ ਜੌਨੀ ਲੀਵਰ ਤੋਂ ਇਲਾਵਾ ਗੁਲਸ਼ਨ ਗਰੋਵਰ, ਅਵਤਾਰ ਗਿੱਲ ਆਦਿ ਸ਼ੁਮਾਰ ਹਨ।
ਪਾਲੀਵੁੱਡ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਇਸ ਫਿਲਮ ਦੇ ਸੰਗੀਤਕਾਰ ਗੁਰਮੀਤ ਸਿੰਘ, ਡਾਂਸ ਕੋਰੀਓਗ੍ਰਾਫਰ ਰਾਕਾ, ਐਕਸ਼ਨ ਡਾਇਰੈਕਟਰ ਮੋਹਨ ਬੱਗੜ, ਸਿਨੇਮਾਟੋਗ੍ਰਾਫ਼ਰ ਨਜੀਬ ਖਾਨ ਹਨ।
- 'ਦਿ ਰਾਈਜ਼ ਟੂਰ' ਲਈ ਤਿਆਰ ਹੈ ਚਰਚਿਤ ਗਾਇਕ ਹੁਸਤਿੰਦਰ, ਕਈ ਗ੍ਰੈਂਡ ਸ਼ੋਅਜ਼ ਦਾ ਬਣੇਗਾ ਹਿੱਸਾ - singer Hustinder The Rise Tour
- ਨਾਟਕ 'ਸਾਂਝਾ ਟੱਬਰ' ਲੈ ਕੇ ਦਰਸ਼ਨਾਂ ਦੇ ਸਨਮੁੱਖ ਹੋਣਗੇ ਅਦਾਕਾਰ ਸੁਦੇਸ਼ ਵਿੰਕਲ, ਇਸ ਦਿਨ ਹੋਵੇਗਾ ਮੰਚਨ - Sudesh Winkle
- ਨਵੀਂ ਈਪੀ 'ਬਦਮਾਸ਼ੀ' ਨਾਲ ਸਾਹਮਣੇ ਆਉਣਗੇ ਗਿੱਪੀ ਗਰੇਵਾਲ, ਪਹਿਲੀ ਝਲਕ ਹੋਈ ਰਿਲੀਜ਼ - Gippy Grewal New EP
ਮਾਇਆਨਗਰੀ ਮੁੰਬਈ ਦੇ ਰਾਜ ਕੁਮਾਰ ਕੋਹਲੀ ਜਿਹੇ ਕਈ ਦਿੱਗਜ ਨਿਰਦੇਸ਼ਕਾਂ ਨਾਲ ਬਤੌਰ ਸਹਾਇਕ ਕੰਮ ਕਰ ਚੁੱਕੇ ਨਿਰਦੇਸ਼ਕ ਬਲਜਿੰਦਰ ਸਿੰਘ ਸਿੱਧੂ ਅਨੁਸਾਰ ਜੌਨੀ ਲੀਵਰ ਅਤੇ ਗੁਲਸ਼ਨ ਗਰੋਵਰ ਜਿਹੇ ਬਿਹਤਰੀਨ ਐਕਟਰਜ਼ ਦਾ ਉਨ੍ਹਾਂ ਦੀ ਫਿਲਮ ਨਾਲ ਜੁੜਨਾ ਪੂਰੀ ਟੀਮ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿਸ ਨਾਲ ਪੰਜਾਬੀ ਸਿਨੇਮਾ ਦਾ ਦਾਇਰਾ ਵੀ ਹੋਰ ਵਿਸ਼ਾਲਤਾ ਅਖ਼ਤਿਆਰ ਕਰੇਗਾ।
ਉਨ੍ਹਾਂ ਦੱਸਿਆ ਕਿ ਬਾਲੀਵੁੱਡ ਦੀਆਂ ਬੇਸ਼ੁਮਾਰ ਫਿਲਮਾਂ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਜੌਨੀ ਲੀਵਰ ਇਸ ਫਿਲਮ ਵਿੱਚ ਕਾਲਜ ਪ੍ਰੋਫੈਸਰ ਦਾ ਕਾਮੇਡੀ ਰੰਗ ਵਿੱਚ ਰੰਗਿਆ ਦਿਲਚਸਪ ਰੋਲ ਪਲੇ ਕਰ ਰਹੇ ਹਨ।