ETV Bharat / entertainment

ਨਵੀਂ ਪੰਜਾਬੀ ਫਿਲਮ 'ਹੱਲ ਕਿ ਐ?' ਦਾ ਹੋਇਆ ਐਲਾਨ, ਜੱਸੀ ਗਿੱਲ ਨਿਭਾਉਣਗੇ ਲੀਡ ਭੂਮਿਕਾ

Punjabi Film Hall Ki Ae: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਹੱਲ ਕਿ ਐ' ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਜੱਸੀ ਗਿੱਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Jassie Gill new Punjabi film Hall Ki
Jassie Gill new Punjabi film Hall Ki
author img

By ETV Bharat Entertainment Team

Published : Feb 17, 2024, 10:52 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖਿੱਤੇ ਵਿੱਚ ਇੰਨੀਂ ਦਿਨੀਂ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਬਣਾਉਣ ਦਾ ਰੁਝਾਨ ਲਗਾਤਾਰ ਹੋਰ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ, ਜਿਸ ਦੀ ਹੀ ਲੜੀ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਆਉਣ ਪੰਜਾਬੀ ਫਿਲਮ 'ਹੱਲ ਕਿ ਐ?', ਜਿਸ ਵਿੱਚ ਸਿਨੇਮਾ ਅਤੇ ਸੰਗੀਤ ਜਗਤ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਜੱਸੀ ਗਿੱਲ ਲੀਡ ਰੋਲ ਅਦਾ ਕਰਨਗੇ।

'ਪਿਕਚਰਜ਼ ਵਰਕ ਆਸਟ੍ਰੇਲੀਆ' ਅਤੇ 'ਆਰਐਮਐਸ ਮੋਸ਼ਨ ਪਿਕਚਰਜ਼' ਵੱਲੋਂ 'ਯੰਗਸਟਾਰ ਫਿਲਮਜ਼' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਹ ਫਿਲਮ ਰਸਮੀ ਕੀਤੇ ਗਏ ਐਲਾਨ ਉਪਰੰਤ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਅਮ੍ਰਿਤਪ੍ਰੀਤ ਸਿੰਘ ਕਰਨਗੇ, ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਨਿਰਦੇਸ਼ਕ ਇੱਕ ਨਵੇਂ ਅਤੇ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨਗੇ।

ਪੰਜਾਬ ਤੋਂ ਇਲਾਵਾ ਆਸਟ੍ਰੇਲੀਆ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਬੱਧ ਕੀਤੀ ਜਾਣ ਵਾਲੀ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਜੱਸੀ ਗਿੱਲ ਦੇ ਨਾਲ ਗਲੈਮਰ ਵਰਲਡ ਦਾ ਚਰਚਿਤ ਚਿਹਰਾ ਬਣਦੀ ਜਾ ਰਹੀ ਕਿੰਜਾ ਹਾਸ਼ਮੀ ਨਜ਼ਰ ਆਵੇਗੀ।

ਇਹਨਾਂ ਤੋਂ ਇਲਾਵਾ ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਸਤਵੰਤ ਕੌਰ, ਸਮੀਰ ਮਾਹੀ, ਹਨੀ ਅਲਬੇਲਾ, ਨਿਸ਼ਾ ਬਾਨੋ ਆਦਿ ਜਿਹੇ ਨਾਮੀ ਐਕਟਰਜ਼ ਵੀ ਇਸ ਫਿਲਮ ਵਿੱਚ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।

ਰੁਮਾਂਟਿਕ-ਕਾਮੇਡੀ-ਡਰਾਮਾ ਕਹਾਣੀਸਾਰ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਰਾਜਵਿੰਦਰ ਸਿੰਘ, ਤਾਇਬ ਮਦਾਨੀ, ਅਮਨਪ੍ਰੀਤ ਸਿੰਘ ਐਮੀ, ਕਹਾਣੀਕਾਰ ਅਮਨ ਸਿੱਧੂ-ਤਾਇਬ ਮਦਾਨੀ, ਸਿਨੇਮਾਟੋਗ੍ਰਾਫ਼ਰ ਵਿਸ਼ਾਲ ਬਾਵਾ, ਕੈਂਥ ਮਾਰਕਸ ਆਸਟ੍ਰੇਲੀਆ, ਕਾਰਜਕਾਰੀ ਨਿਰਮਾਤਾ ਬਲਦੇਵ ਪਟਵਾਰੀ (ਤਹਿਜ਼ੀਬ ਫਿਲਮਜ਼), ਪ੍ਰੋਡੋਕਸ਼ਨ ਡਿਜ਼ਾਈਨਰ ਅੰਗੋਲਾ ਬਰੋਕਸ ਅਸਟ੍ਰੇਲੀਆ, ਕਾਸਟਿਊਮ ਡਿਜ਼ਾਈਨਰ ਸ਼ਰਿਸ਼ਟੀ ਜੁਨੇਜਾ ਅਤੇ ਸੰਪਾਦਕ ਪ੍ਰਭਜੋਤ ਮਾਨ ਹਨ।

ਸਟਾਰਟ-ਟੂ-ਫਿਨਿਸ਼ ਸ਼ੂਟਿੰਗ ਅਧੀਨ ਬਣਾਈ ਜਾਣ ਵਾਲੀ ਉਕਤ ਫਿਲਮ ਨੂੰ ਹਾਲਾਂਕਿ ਪੂਰਨ ਕਮਰਸ਼ਿਅਲ ਪੈਟਰਨ ਅਧੀਨ ਨਿਰਮਿਤ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਇਸ ਨੂੰ ਕੰਟੈਂਟ ਸਕਰੀਨ-ਪਲੇਅ, ਲੋਕੇਸ਼ਨਜ਼, ਸਿਨੇਮਾਟੋਗ੍ਰਾਫ਼ਰੀ ਪੱਖੋ ਤਰੋ-ਤਾਜ਼ਗੀ ਭਰਿਆ ਰੂਪ ਦੇਣ ਦੀ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਹੀ ਮਿਲੀ ਹੋਰ ਜਾਣਕਾਰੀ ਅਨੁਸਾਰ ਹਰ ਪਹਿਲੂ ਦੀ ਤਰ੍ਹਾਂ ਇਸ ਦੇ ਗੀਤ ਅਤੇ ਸੰਗੀਤ ਪੱਖਾਂ ਨੂੰ ਵੀ ਉਮਦਾ ਅਤੇ ਸਦਾ ਬਹਾਰ ਸਾਂਚਾ ਦੇਣ ਲਈ ਵੀ ਖਾਸੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਸੰਬੰਧਤ ਸੰਗੀਤਬੱਧਤਾ ਦੇਸੀ ਕਰਾਓ ਵੱਲੋਂ ਕੀਤੀ ਜਾ ਰਹੀ ਹੈ, ਜਿੰਨਾਂ ਦੁਆਰਾ ਤਿਆਰ ਕੀਤੇ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਕਈ ਨਵੇਂ ਰਿਕਾਰਡ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.