ETV Bharat / entertainment

ਜਾਹਨਵੀ ਕਪੂਰ ਦਾ ਛਲਕਿਆ ਦਰਦ, ਬੋਲੀ-13 ਸਾਲ ਦੀ ਉਮਰ 'ਚ 'ਅਸ਼ਲੀਲ' ਸਾਈਟ 'ਤੇ ਲੀਕ ਹੋਈਆਂ ਸਨ ਤਸਵੀਰਾਂ - Janhvi Kapoor New Revelation - JANHVI KAPOOR NEW REVELATION

Janhvi Kapoor New Revelation: ਜਾਹਨਵੀ ਕਪੂਰ ਨੇ ਹਾਲ ਹੀ ਵਿੱਚ ਕਰਨ ਜੌਹਰ ਨਾਲ ਇੱਕ ਇੰਟਰਵਿਊ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਬਚਪਨ ਵਿੱਚ ਕਿਸ ਤਰ੍ਹਾਂ ਸੈਕਸੁਲਾਇਜ਼ ਮਹਿਸੂਸ ਕੀਤਾ ਸੀ, ਕਿਉਂਕਿ ਉਸ ਦੀਆਂ ਤਸਵੀਰਾਂ ਇੱਕ ਐਡਲਟ ਸਾਈਟ 'ਤੇ ਅਪਲੋਡ ਕੀਤੀਆਂ ਗਈਆਂ ਸਨ।

Janhvi Kapoor
Janhvi Kapoor (instagram)
author img

By ETV Bharat Entertainment Team

Published : May 20, 2024, 4:16 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ, ਜਿਸ 'ਚ ਉਸ ਦੇ ਕੋ-ਸਟਾਰ ਰਾਜਕੁਮਾਰ ਰਾਓ ਹਨ। ਹਾਲ ਹੀ 'ਚ ਕਰਨ ਜੌਹਰ ਨਾਲ ਇੱਕ ਇੰਟਰਵਿਊ 'ਚ ਜਾਹਨਵੀ ਨੇ ਆਪਣੇ ਬਚਪਨ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ। ਇੱਥੇ ਜਾਹਨਵੀ ਨੇ 12 ਜਾਂ 13 ਸਾਲ ਦੀ ਉਮਰ ਵਿੱਚ ਮੀਡੀਆ ਦੁਆਰਾ ਸੈਕਸੁਲਾਇਜ਼ ਹੋਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਹ ਲਗਾਤਾਰ ਇਸਦਾ ਸਾਹਮਣਾ ਕਰ ਰਹੀ ਸੀ।

ਮੀਡੀਆ ਨੇ ਤਸਵੀਰਾਂ ਦੀ ਕੀਤੀ ਸੀ ਦੁਰਵਰਤੋਂ: ਕਰਨ ਜੌਹਰ ਨਾਲ ਗੱਲ ਕਰਦਿਆਂ ਉਸ ਨੇ ਕਿਹਾ, 'ਪਹਿਲੀ ਵਾਰ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਸਭ ਮੀਡੀਆ ਨੇ ਕੀਤਾ ਹੈ, ਮੈਨੂੰ ਲੱਗਦਾ ਹੈ ਕਿ ਮੈਂ 12-13 ਸਾਲ ਦੀ ਸੀ। ਮੈਂ ਮੰਮੀ-ਡੈਡੀ ਨਾਲ ਕਿਸੇ ਪ੍ਰੋਗਰਾਮ 'ਤੇ ਗਈ ਸੀ, ਉਥੇ ਮੇਰੀਆਂ ਤਸਵੀਰਾਂ ਖਿੱਚੀਆਂ ਗਈਆਂ। ਬਾਅਦ ਵਿੱਚ ਇਹ ਤਸਵੀਰਾਂ ਕਿਸੇ ਐਡਲਟ ਸਾਈਟ 'ਤੇ ਪੋਸਟ ਕੀਤੀਆਂ ਗਈਆਂ, ਜਿਸ ਕਾਰਨ ਮੇਰੇ ਸਕੂਲ ਦੇ ਮੁੰਡੇ ਮੇਰੇ 'ਤੇ ਹੱਸਦੇ ਸਨ।

ਬਚਪਨ ਵਿੱਚ ਹੀ ਹੋਇਆ ਸੈਕਸੁਲਾਇਜ਼ ਮਹਿਸੂਸ: ਜਾਹਨਵੀ ਕਪੂਰ ਨੇ ਇੰਟਰਵਿਊ 'ਚ ਦੱਸਿਆ ਕਿ ਬਚਪਨ 'ਚ ਉਨ੍ਹਾਂ ਦੀਆਂ ਕੁਝ ਤਸਵੀਰਾਂ ਐਡਲਟ ਸਾਈਟਸ 'ਤੇ ਅਪਲੋਡ ਕੀਤੀਆਂ ਗਈਆਂ ਸਨ, ਜਿਸ ਕਾਰਨ ਉਹ ਬਚਪਨ ਵਿੱਚ ਹੀ ਸੈਕਸੁਲਾਇਜ਼ ਮਹਿਸੂਸ ਕਰਦੀ ਸੀ। ਉਸ ਨੇ ਦੱਸਿਆ ਕਿ ਇਸ ਸਭ ਨਾਲ ਨਿਪਟਣਾ ਬਹੁਤ ਮੁਸ਼ਕਲ ਹੈ ਅਤੇ ਇਹ ਬਹੁਤ ਮਾੜਾ ਤਜ਼ਰਬਾ ਵੀ ਸੀ। ਜਾਹਨਵੀ ਕਪੂਰ ਅਤੇ ਰਾਜਕੁਮਾਰ ਰਾਓ ਦੀ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਹ ਫਿਲਮ 31 ਮਈ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.