ETV Bharat / entertainment

ਕੰਟੈਂਟ ਦੀ ਬਜਾਏ ਸਿਤਾਰਿਆਂ ਸਹਾਰੇ ਸਫਲਤਾ ਬਟੋਰਨ ਦੀ ਤਾਂਘ, ਦਰਸ਼ਕਾਂ ਨੂੰ ਖੁਸ਼ ਕਰਨ ਵਿੱਚ ਅਸਫ਼ਲ ਰਿਹਾ 'ਸਿੰਘਮ ਅਗੇਨ' ਦਾ ਟ੍ਰੇਲਰ - SINGHAM AGAIN TRAILER OUT

ਹਾਲ ਹੀ ਵਿੱਚ ਅਜੇ ਦੇਵਗਨ ਦੀ 'ਸਿੰਘਮ ਅਗੇਨ' ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਆਓ ਜਾਣਦੇ ਹਾਂ ਕਿ ਦਰਸ਼ਕਾਂ ਨੂੰ ਟ੍ਰੇਲਰ ਕਿਵੇਂ ਲੱਗਿਆ ਹੈ।

Ajay Devgn Starrer Singham Again
Ajay Devgn Starrer Singham Again (instagram)
author img

By ETV Bharat Entertainment Team

Published : Oct 8, 2024, 2:47 PM IST

Ajay Devgn Starrer Singham Again: ਬਾਲੀਵੁੱਡ ਦੇ ਉੱਚ ਕੋਟੀ ਫਿਲਮਕਾਰਾਂ 'ਚ ਅਪਣਾ ਸ਼ੁਮਾਰ ਕਰਵਾਉਂਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਕਈ ਸੁਪਰ ਡੁਪਰ-ਹਿੱਟ ਫਿਲਮਾਂ ਸਾਹਮਣੇ ਲਿਆ ਚੁੱਕੇ ਹਨ, ਜਿੰਨ੍ਹਾਂ ਵੱਲੋਂ ਬਣਾਈ ਗਈ ਇੱਕ ਹੋਰ ਬਹੁ-ਚਰਚਿਤ ਫਿਲਮ 'ਸਿੰਘਮ ਅਗੇਨ' ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ, ਜੋ ਕੰਟੈਂਟ ਪੱਖੋਂ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ, ਜਿਸ ਨਾਲ ਇਸ ਵਾਰ ਕੁਝ ਨਿਵੇਕਲਾ ਵੇਖਣ ਦੀ ਆਸ ਕਰ ਰਹੇ ਦਰਸ਼ਕਾਂ ਨੂੰ ਭਾਰੀ ਨਿਰਾਸ਼ਾ ਹੋਈ ਹੈ।

'ਜਿਓ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਰੋਹਿਤ ਸੈੱਟੀ ਪਿਕਚਰਜ਼', 'ਦੇਵਗਨ ਫਿਲਮਜ਼' ਅਤੇ 'ਰਿਲਾਇੰਸ ਇੰਟਰਟੇਨਮੈਂਟ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਹ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਫਿਲਮ ਇਸ ਵਰ੍ਹੇ ਦੀਆਂ ਬਹੁ ਕਰੋੜੀ ਫਿਲਮਾਂ ਵਿੱਚ ਸ਼ੁਮਾਰ ਹੈ, ਜਿਸ ਵਿੱਚ ਬਾਲੀਵੁੱਡ ਦੇ ਤਕਰੀਬਨ ਅੱਧਾ ਦਰਸ਼ਨ ਟੌਪ ਸਿਤਾਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ ਅਜੇ ਦੇਵਗਨ, ਜੈਕੀ ਸਰਾਫ, ਰਣਵੀਰ ਸਿੰਘ, ਅਰਜੁਨ ਕਪੂਰ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਣ ਸ਼ਾਮਿਲ ਹਨ।

ਬਾਲੀਵੁੱਡ ਦੇ ਹਿੱਟ ਮੇਕਰ ਮੰਨੇ ਜਾਂਦੇ ਰੋਹਿਤ ਸ਼ੈੱਟੀ ਵੱਲੋਂ ਅਪਣੇ ਜਾਣੇ-ਪਛਾਣੇ ਅੰਦਾਜ਼ ਅਤੇ ਐਕਸ਼ਨ-ਪੈਕਡ ਦੇ ਰੂਪ ਵਿੱਚ ਬਣਾਈ ਗਈ ਉਕਤ ਫਿਲਮ ਦਾ ਕਾਫ਼ੀ ਹਿੱਸਾ ਕਸ਼ਮੀਰ ਦੇ ਵੱਖ-ਵੱਖ ਖੂਬਸੂਰਤ ਹਿੱਸਿਆਂ ਵਿੱਚ ਸ਼ੂਟ ਕੀਤਾ ਗਿਆ ਹੈ, ਜਿੱਥੇ ਫਿਲਮਾਏ ਗਏ ਸੀਨਜ਼ ਹੀ ਕੁਝ ਅਲਹਦਾ ਦ੍ਰਿਸ਼ਾਂਵਲੀ ਦਾ ਇਜ਼ਹਾਰ ਕਰਵਾਉਂਦੇ ਨਜ਼ਰੀ ਪੈਂਦੇ ਹਨ।

ਟ੍ਰੇਲਰ ਵੇਖਦਿਆਂ ਰੋਹਿਤ ਸ਼ੈੱਟੀ ਦੀਆਂ ਪਿਛਲੀਆਂ ਫਿਲਮਾਂ ਵਿੱਚ ਸ਼ਾਮਿਲ ਰਹੇ ਦ੍ਰਿਸ਼ਾਂ ਅਤੇ ਡਾਇਲਾਗਾਂ ਦੀ ਦੁਬਾਰਾ ਝਲਕ ਮਹਿਸੂਸ ਹੁੰਦੀ ਹੈ, ਜਿੰਨ੍ਹਾਂ ਉਪਰ ਨਜ਼ਰਸਾਨੀ ਕਰਦਿਆਂ ਇਹ ਅੰਦਾਜ਼ਾਂ ਵੀ ਹੋ ਰਿਹਾ ਕਿ ਬਾਕਮਾਲ ਨਿਰਦੇਸ਼ਨ ਹੁਨਰਮੰਦੀ ਰੱਖਦੇ ਇਸ ਫਿਲਮ ਦੇ ਨਿਰਦੇਸ਼ਕ ਇਸ ਵਾਰ ਕੁਝ ਵੀ ਨਵਾਂ ਜਾਂ ਦਿਲਚਸਪ ਪੇਸ਼ ਕਰਨ ਵਿੱਚ ਅਸਫਲ ਰਹੇ ਹਨ, ਜਿੰਨ੍ਹਾਂ ਵੱਲੋਂ ਕੰਟੈਂਟ ਦੀ ਬਜਾਏ ਐਕਟਰਜ਼ ਉਪਰ ਹੀ ਜਿਆਦਾ ਤਵੱਜੋ ਦਿੱਤੀ ਗਈ ਹੈ।

'ਸਿੰਘਮ' ਦੀ ਸੀਕਵਲ ਲੜੀ ਦੇ ਨਵੇਂ ਭਾਗ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਗਈ ਇਹ ਫਿਲਮ ਦੇ ਟ੍ਰੇਲਰ ਨੂੰ ਵੇਖਦਿਆਂ ਇਹ ਅੰਦਾਜ਼ਾਂ ਭਲੀਭਾਂਤ ਲਗਾਇਆ ਜਾ ਸਕਦਾ ਹੈ ਕਿ ਸਿੰਗਲ ਸਕ੍ਰੀਨ ਦਰਸ਼ਕਾਂ ਜਾਂ ਸੰਬੰਧਤ ਐਕਟਰਜ਼ ਦੇ ਚਾਹੁੰਣ ਵਾਲਿਆਂ ਨੂੰ ਇਹ ਜ਼ਰੂਰ ਪਸੰਦ ਆ ਸਕਦੀ ਹੈ, ਪਰ ਪਹਿਲੋਂ ਵਾਲੀ ਉਤਸੁਕਤਾ ਜਾਂ ਫਿਰ ਸਵੈਗ ਇਸ ਫਿਲਮ ਜਾਂ ਇਸ ਦੇ ਸਿਤਾਰਿਆਂ ਵਿੱਚ ਨਜ਼ਰ ਨਹੀਂ ਆ ਰਿਹਾ, ਸਵਾਏ ਜੈਕੀ ਸ਼ਰਾਫ ਜਾਂ ਫਿਰ ਅਰਜੁਨ ਕਪੂਰ ਦੀਆਂ ਭੂਮਿਕਾਵਾਂ ਦੇ, ਜੋ ਨਵੇਂ ਅਵਤਾਰਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.