ETV Bharat / entertainment

ਇਸ ਨਵੀਂ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਹੈਰੀ ਸਚਦੇਵਾ, ਮੁੱਖ ਭੂਮਿਕਾ 'ਚ ਆਉਣਗੇ ਨਜ਼ਰ - Harry Sachdeva - HARRY SACHDEVA

Harry Sachdeva : ਇਨੀਂ ਦਿਨੀਂ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਆਪਣੀ ਛਾਪ ਛੱਡ ਚੁੱਕੇ ਅਦਾਕਾਰ ਹੈਰੀ ਸਚਦੇਵਾ ਪੰਜਾਬੀ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ। ਜਿਸ ਦੀ ਸ਼ੂਟਿੰਗ ਜਲਦ ਹੀ ਮੁਕੰਮਲ ਹੋਣ ਵਾਲੀ ਹੈ। ਇਸ ਫ਼ਿਲਮ 'ਚ ਹੈਰੀ ਸਚਦੇਵਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਪੰਜਾਬੀ ਫ਼ਿਲਮ ਦਾ ਹਿੱਸਾ ਹੈਰੀ ਸਚਦੇਵਾ
ਪੰਜਾਬੀ ਫ਼ਿਲਮ ਦਾ ਹਿੱਸਾ ਹੈਰੀ ਸਚਦੇਵਾ (ETV BHARAT)
author img

By ETV Bharat Punjabi Team

Published : Jun 9, 2024, 1:37 PM IST

ਚੰਡੀਗੜ੍ਹ: ਬਾਲੀਵੁੱਡ ਦੀਆਂ ਕਈ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਹੈਰੀ ਸਚਦੇਵਾ, ਜੋ ਪੰਜਾਬੀ ਸਿਨੇਮਾਂ ਖੇਤਰ ਵਿਚ ਵੀ ਬਰਾਬਰਤਾ ਨਾਲ ਸਰਗਰਮ ਵਿਖਾਈ ਦੇ ਰਹੇ ਹਨ। ਇਸ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਉਨਾਂ ਦੀ ਨਵੀਂ ਪੰਜਾਬੀ ਫ਼ਿਲਮ 'ਖੁੰਦਕ' , ਜੋ ਇੰਨੀ ਦਿਨੀ ਪੰਜਾਬ ਦੇ ਮਾਲਵਾ ਖੇਤਰ ਵਿਚ ਫਿਲਮਬਧ ਕੀਤੀ ਜਾ ਰਹੀ ਹੈ।

'ਬੱਬੀ ਬਾਹਮਣਾ ਫ਼ਿਲਮਜ' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਮਾਣ ਬੱਬੀ ਬਾਹਮਣਾ ਕਰ ਰਹੇ ਹਨ। ਜਦਕਿ ਨਿਰਦੇਸ਼ਨ ਕਮਾਂਡ ਨਿਰਦੇਸ਼ਕਾ ਖੂਸ਼ਬੂ ਸ਼ਰਮਾਂ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ -ਬਹੁ ਚਰਚਿਤ ਫਿਲਮਾਂ ਨਾਲ ਨਿਰਮਾਣਕਾਰ ਦੇ ਤੌਰ 'ਤੇ ਜੁੜੇ ਰਹੇ ਹਨ। ਜਿੰਨਾਂ ਵਿਚ 'ਜੱਟੀ 15 ਮੁਰੱਬਿਆ ਵਾਲੀ', 'ਦੁੱਲਾ ਵੈਲੀ', 'ਝੂਠੇ ਰਿਸ਼ਤੇ', 'ਵਿਆਹ ਕਰਾਦੇ ਰੱਬਾ' , 'ਕੰਟਰੀ ਸਾਈਡ ਗੁੰਡੇ' ਆਦਿ ਸ਼ੁਮਾਰ ਰਹੀਆ ਹਨ। ਐਕਸ਼ਨ -ਡਰਾਮਾ ਕਹਾਣੀ ਸਾਰ ਅਧੀਨ ਬਣਾਈ ਜਾ ਰਹੀ ਉਕਤ ਫ਼ਿਲਮ 'ਚ ਪੰਜਾਬੀ ਸਿਨੇਮਾਂ ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਨਜ਼ਰੀ ਆਉਣਗੇ।

ਇਨਾਂ ਤੋਂ ਇਲਾਵਾ ਬੇਹੱਦ ਪ੍ਰਭਾਵ ਰੋਲ ਵਿਚ ਸਿਲਵਰ ਸਕਰੀਨ 'ਤੇ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣਗੇ ਅਦਾਕਾਰ ਹੈਰੀ ਸਚਦੇਵਾ, ਜੋ ਅਜਕਲ੍ਹ ਹੋਰ ਵੀ ਕਈ ਫ਼ਿਲਮ ਪ੍ਰੋਜੋਕਟਸ ਵਿੱਚ ਮਸ਼ਰੂਫ ਹਨ। ਮੂਲ ਰੂਪ ਵਿੱਚ ਮਾਲਵੇ ਦੇ ਇਤਿਹਾਸਿਕ ਅਤੇ ਧਾਰਮਿਕ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਨਾਲ ਪ੍ਰਤਿਭਾਸ਼ਾਲੀ ਐਕਟਰ ਹੈਰੀ ਸਚਦੇਵਾ ਸੰਬੰਧਿਤ ਹਨ। ਜੋ ਪਿਛਲੇ ਤਿੰਨ ਦਹਾਕਿਆਂ ਤੋਂ ਹਿੰਦੀ ਅਤੇ ਪੰਜਾਬੀ ਸਿਨੇਮਾਂ ਖੇਤਰ ਵਿੱਚ ਕਾਰਜਸ਼ੀਲ ਹਨ।

ਇੰਨਾਂ ਵੱਲੋਂ ਬਾਲੀਵੁੱਡ ਦੇ ਧਰਮਿੰਦਰ, ਸੰਨੀ ਦਿਓਲ, ਬੋਬੀ ਦਿਓਲ ਆਦਿ ਜਿਹੇ ਕਈ ਦਿੱਗਜ਼ ਅਦਾਕਾਰਾ ਨਾਲ ਬੇਸ਼ੁਮਾਰ ਮਲਟੀ-ਸਟਾਰਰ ਫਿਲਮਾਂ ਕਰਨ ਦਾ ਮਾਣ ਵੀ ਆਪਣੀ ਝੋਲੀ ਪਾਇਆ ਗਿਆ ਹੈ। ਇਹ ਬਹੁ -ਪੱਖੀ ਅਦਾਕਾਰ ਫਿਲਮਾਂ ਦੇ ਨਾਲ-ਨਾਲ ਕੈਨੇਡਾ, ਇੰਗਲੈਂਡ ਆਦਿ ਮੁਲਕਾਂ ਵਿੱਚ ਹੋਏ ਕਈ ਕਾਮੇਡੀ ਸ਼ੋਅਜ ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ। ਜਿੰਨਾਂ ਅਪਣੀਆਂ ਅਗਾਮੀ ਫਿਲਮਾਂ ਸਬੰਧੀ ਜਾਣੂ ਕਰਵਾਉਂਦਿਆ ਦੱਸਿਆ ਕਿ ਇੰਨਾਂ ਵਿੱਚ 'ਕੋਈ ਲੈ ਚੱਲਿਆ ਮੁਕਲਾਵੇ' ਵੀ ਸ਼ੁਮਾਰ ਹੈ, ਜੋ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕੁਝ ਹੋਰ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਵੀ ਸ਼ੂਰੂ ਹੋਣ ਜਾ ਰਹੀ ਹੈ, ਜਿੰਨਾਂ ਵਿਚ ਵੀ ਲੀਡਿੰਗ ਰੋਲਜ਼ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ। ਇਹ ਹੋਣਹਾਰ ਅਦਾਕਾਰ ਜਿਥੇ ਟੈਲੀਵਿਜ਼ਨ ਅਤੇ ਵੈਬ ਸੀਰੀਜ਼ ਦੀ ਦੁਨੀਆਂ ਵਿੱਚ ਵੀ ਮਜ਼ਬੂਤ ਪੈੜਾ ਸਿਰਜਣ ਵੱਲ ਵੱਧ ਰਹੇ ਹਨ, ਉਥੇ ਵਿਦੇਸ਼ ਸੋਅਜ਼ ਦੇ ਸਿਲਸਿਲੇ ਨੂੰ ਉਨ੍ਹਾਂ ਵੱਲੋਂ ਨਿਰੰਤਰ ਕਾਇਮ ਰੱਖਿਆ ਜਾ ਰਿਹਾ ਹੈ। ਇੰਨ੍ਹਾਂ ਗੱਲਾਂ ਦਾ ਹੀ ਕੈਨੇਡਾ ਅਤੇ ਅਮਰੀਕਾ ਆਦਿ ਵਿਖੇ ਜਲਦ ਹੋਣ ਜਾ ਰਹੇ ਉਨਾਂ ਦੇ ਕੁਝ ਹੋਰ ਕਾਮੇਡੀ ਸੋਅਜ਼ ਦੀ ਲੜੀ ਇਜ਼ਹਾਰ ਕਰਵਾਉਣ ਜਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.