ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ 'ਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਸਿਰਮੌਰ ਪੰਜਾਬੀ ਗਾਇਕ ਗੁਰਦਾਸ ਮਾਨ ਇੱਕ ਵਾਰ ਮੁੜ ਸੰਗੀਤਕ ਧਮਾਲਾਂ ਪਾਉਣ ਲਈ ਤਿਆਰ ਹਨ, ਜੋ ਲੰਮੇਂ ਸਮੇਂ ਬਾਅਦ ਅਪਣੀ ਨਵੀਂ ਐਲਬਮ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਹੀ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ।
'ਸਪੀਡ ਰਿਕਾਰਡਜ਼' ਅਤੇ 'ਟਾਈਮਜ਼ ਮਿਊਜ਼ਿਕ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਸ਼ਾਨਦਾਰ ਐਲਬਮ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਤਾਂ ਸਥਾਪਿਤ ਕਰਨ ਸਫਲ ਰਹੇ ਹੀ ਹਨ, ਨਾਲ ਹੀ ਉਨ੍ਹਾਂ ਦੀ ਲੀਜੈਂਡ ਗਾਇਕ ਗੁਰਦਾਸ ਮਾਨ ਨਾਲ ਸੰਗੀਤਕ ਟਿਊਨਿੰਗ ਵੀ ਬੇਮਿਸਾਲ ਰਹੀ ਹੈ, ਜੋ ਇਕੱਠਿਆਂ ਕਈ ਹਿੱਟ ਗੀਤਾਂ ਨੂੰ ਸਾਹਮਣੇ ਲਿਆ ਚੁੱਕੇ ਹਨ, ਜਿੰਨ੍ਹਾਂ ਵਿੱਚ 'ਪੰਜਾਬ', 'ਪਿੰਡ ਦੀ ਹਵਾ', 'ਮੱਖਣਾ', 'ਗਿੱਧੇ ਵਿੱਚ' ਅਤੇ 'ਕੀ ਬਣੂੰ ਦੁਨੀਆ ਦਾ' ਕਵਰ ਵਰਜਨ ਆਦਿ ਜਿਹੇ ਬਿਹਤਰੀਨ ਗਾਣੇ ਸ਼ੁਮਾਰ ਰਹੇ ਹਨ।
ਆਗਾਮੀ 05 ਸਤੰਬਰ ਨੂੰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੀ ਜਾ ਰਹੀ ਉਕਤ ਐਲਬਮ ਵਿਚਲੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਪੰਜਾਬ ਅਤੇ ਪੰਜਾਬੀਅਤ ਵੰਨਗੀਆਂ ਨੂੰ ਬੇਹੱਦ ਖੂਬਸੂਰਤੀ ਨਾਲ ਉਭਾਰਿਆ ਗਿਆ ਹੈ, ਜਿਸ ਵਿੱਚ ਮਿੱਟੀ ਦੀ ਖੁਸ਼ਬੂ, ਕਦਰਾਂ ਕੀਮਤਾਂ, ਪੁਰਾਤਨ ਸਮੇਂ ਦੀਆਂ ਰੰਗਲੀਆਂ ਬਾਤਾਂ ਅਤੇ ਆਪਸੀ ਰਿਸ਼ਤਿਆਂ ਦੀ ਅਸਰ ਗਵਾ ਰਹੀ ਭਾਵਨਾਤਮਕਤਾ ਅਤੇ ਮੌਜੂਦਾ ਟੁੱਟ ਭੱਜ ਦੀ ਗੱਲ ਬਹੁਤ ਪ੍ਰਭਾਵੀ ਅਲਫਾਜ਼ਾਂ ਦੁਆਰਾ ਕੀਤੀ ਗਈ ਹੈ।
ਦੁਨੀਆ ਭਰ ਵਿੱਚ ਸਰਵ ਪ੍ਰਵਾਨਤ ਗਾਇਕ ਵਜੋਂ ਭੱਲ ਸਥਾਪਿਤ ਕਰ ਚੁੱਕੇ ਗੁਰਦਾਸ ਮਾਨ ਦਾ ਸ਼ੁਮਾਰ ਅਜਿਹੇ ਆਹਲਾ ਦਰਜਾ ਫਨਕਾਰ ਵਜੋਂ ਵੀ ਕੀਤਾ ਜਾਂਦਾ ਹੈ, ਜਿੰਨ੍ਹਾਂ ਹਮੇਸ਼ਾ ਅਸਲ ਪੰਜਾਬ ਅਤੇ ਰਿਸ਼ਤਿਆਂ ਦੀ ਖੂਬਸੂਰਤ ਪ੍ਰਤੀਬਿੰਬਤਾ ਕਰਦੇ ਗੀਤ ਗਾਉਣ ਨੂੰ ਤਰਜੀਹ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।
- ਪਹਿਲੀ ਵਾਰ ਪਾਕਿਸਤਾਨੀ ਫਿਲਮ ਦਾ ਹਿੱਸਾ ਬਣੀ ਮਾਹੀ ਸ਼ਰਮਾ, ਇਸ ਫਿਲਮ 'ਚ ਆਵੇਗੀ ਨਜ਼ਰ - film chudiyan 2
- ਨਵੀਂ ਫਿਲਮ 'ਚੋਰ ਦਿਲ' ਨਾਲ ਸਿਨੇਮਾਘਰਾਂ ਵਿੱਚ ਧੂੰਮਾਂ ਪਾਉਣਗੇ ਜਗਜੀਤ ਸੰਧੂ, ਫਿਲਮ ਅਗਲੇ ਸਾਲ ਹੋਵੇਗੀ ਰਿਲੀਜ਼ - Jagjeet Sandhu New Film Chor Di
- ਸਮੰਥਾ ਰੂਥ ਪ੍ਰਭੂ ਤੋਂ ਲੈ ਕੇ ਰਣਵੀਰ ਸਿੰਘ ਤੱਕ, ਇਨ੍ਹਾਂ ਮਸ਼ਹੂਰ ਹਸਤੀਆਂ ਨੇ ਸਟਾਰ ਪਹਿਲਵਾਨ ਅਮਨ ਸਹਿਰਾਵਤ ਨੂੰ ਦਿੱਤੀ ਵਧਾਈ - Paris Olympics 2024
ਗਾਇਕੀ ਦੇ ਨਾਲ-ਨਾਲ ਫਿਲਮੀ ਖਿੱਤੇ ਵਿੱਚ ਵੀ ਅਪਣੀ ਹੋਂਦ ਦਾ ਲੋਹਾ ਮੰਨਵਾਉਣ ਵਿੱਚ ਸਫਲ ਰਹੇ ਹਨ ਗੁਰਦਾਸ ਮਾਨ, ਜਿੰਨ੍ਹਾਂ ਵੱਲੋਂ ਬਣਾਈਆਂ ਅਤੇ ਬਤੌਰ ਅਦਾਕਾਰ ਕੀਤੀਆਂ ਪੰਜਾਬੀ ਫਿਲਮਾਂ ਦਰਸ਼ਕਾਂ ਦੇ ਮਨਾਂ ਵਿੱਚ ਅਮਿੱਟ ਛਾਪ ਛੱਡਣ ਵਿੱਚ ਕਾਮਯਾਬ ਰਹੀਆਂ, ਜਿੰਨ੍ਹਾਂ ਵਿੱਚ 'ਕੀ ਬਣੂੰ ਦੁਨੀਆ ਦਾ', 'ਲੌਂਗ ਦਾ ਲਿਸ਼ਕਾਰਾ', 'ਉੱਚਾ ਦਰ ਬਾਬੇ ਨਾਨਕ ਦਾ', 'ਸ਼ਹੀਦ ਏ ਮੁਹੱਬਤ ਬੂਟਾ ਸਿੰਘ', 'ਸ਼ਹੀਦ ਊਧਮ ਸਿੰਘ', 'ਨਨਕਾਣਾ', 'ਵਾਰਿਸ ਸ਼ਾਹ', 'ਮਿੰਨੀ ਪੰਜਾਬ', 'ਯਾਰੀਆਂ', 'ਦੇਸ਼ ਹੋਇਆ ਪ੍ਰਦੇਸ਼' ਆਦਿ ਸ਼ੁਮਾਰ ਰਹੀਆਂ ਹਨ।