ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਨੌਜਵਾਨ ਗਾਇਕ ਸੱਜਣ ਅਦੀਬ, ਜੋ ਅਪਣਾ ਨਵਾਂ ਗਾਣਾ 'ਚੰਨਾ ਵੇ ਚੰਨਾ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸੱਜਿਆ ਇਹ ਸਦਾ ਬਹਾਰ ਗੀਤ ਜਲਦ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗਾ।
'ਸੱਜਣ ਅਦੀਬ ਮਿਊਜ਼ਿਕ' ਅਤੇ 'ਲੱਖੀ ਲਸੋਈ' ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਦੀ ਸਿਰਜਣਾ ਵੀ ਸੱਜਣ ਅਦੀਬ ਵੱਲੋਂ ਖੁਦ ਕੀਤੀ ਗਈ ਹੈ, ਜਦਕਿ ਸੰਗੀਤ ਮਿਕਸ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਰਹੇ ਗਾਣਿਆ ਦੀ ਸੰਗੀਤਬੱਧਤਾ ਕਰ ਚੁੱਕੇ ਹਨ।
ਪਿਆਰ-ਸਨੇਹ ਭਰੇ ਰਿਸ਼ਤਿਆਂ ਅਤੇ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਨੂੰ ਸੁਪ੍ਰਸਿੱਧ ਗਾਇਕਾ ਮੰਨਤ ਨੂਰ ਵੱਲੋਂ ਵੀ ਸਹਿ ਗਾਇਕਾ ਦੇ ਰੂਪ ਵਿੱਚ ਅਪਣੀ ਅਵਾਜ਼ ਦਿੱਤੀ ਗਈ ਹੈ, ਜਿੰਨ੍ਹਾਂ ਦੁਆਰਾ ਸੱਜਣ ਅਦੀਬ ਨਾਲ ਸਹਿਯੋਗ ਕੀਤੇ ਗਏ ਉਕਤ ਗਾਣੇ ਦੇ ਬੋਲ ਵਿੱਕੀ ਭੁੱਲਰ ਨੇ ਰਚੇ ਹਨ, ਜੋ ਪੰਜਾਬੀ ਸੰਗੀਤ ਜਗਤ ਵਿੱਚ ਬਤੌਰ ਗੀਤਕਾਰ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
12 ਨਵੰਬਰ ਨੂੰ ਵੱਡੇ ਪੱਧਰ ਉੱਪਰ ਲਾਂਚ ਕੀਤੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਪ੍ਰਿੰਸ ਅੰਬਰਸਰੀਆ ਨੇ ਕੀਤੀ ਹੈ, ਜਿੰਨ੍ਹਾਂ ਅਨੁਸਾਰ ਉੱਚ ਪੱਧਰੀ ਮਾਪਦੰਡਾਂ ਅਧੀਨ ਮਨਮੋਹਕ ਰੂਪ ਵਿੱਚ ਫਿਲਮਾਏ ਗਏ ਉਕਤ ਗਾਣੇ ਵਿੱਚ ਖੁਦ ਵੀ ਨਜ਼ਰੀ ਪੈਣਗੇ ਸੱਜਣ ਅਦੀਬ, ਜਿੰਨ੍ਹਾਂ ਦੀ ਮਨਮੋਹਕ ਫੀਚਰਿੰਗ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਪੰਜਾਬੀ ਸੰਗੀਤ ਦੇ ਨਾਲ ਨਾਲ ਸਿਨੇਮਾ ਦੇ ਖੇਤਰ ਵਿੱਚ ਵੀ ਬਤੌਰ ਅਦਾਕਾਰ ਕਦਮ ਜਮਾਉਣ ਲਈ ਲਗਾਤਾਰ ਯਤਨਸ਼ੀਲ ਹਨ ਸੱਜਣ ਅਦੀਬ, ਜੋ ਹਾਲ ਹੀ ਦੇ ਸਮੇਂ ਦੌਰਾਨ ਸਾਹਮਣੇ ਆਈ ਜਿੰਮੀ ਸ਼ੇਰਗਿੱਲ ਸਟਾਰਰ 'ਤੂੰ ਹੋਵੇ ਮੈਂ ਹੋਵਾਂ' ਅਤੇ ਹਰੀਸ਼ ਵਰਮਾ ਦੀ 'ਲਾਈਏ ਜੇ ਯਾਰੀਆਂ' 'ਚ ਵੀ ਨਜ਼ਰ ਆ ਚੁੱਕੇ ਹਨ।
ਇਹ ਵੀ ਪੜ੍ਹੋ:
- ਦੀਪ ਸਿੱਧੂ ਅਤੇ ਅੰਮ੍ਰਿਤਪਾਲ ਦਾ 'ਪੱਕਾ ਯਾਰ' ਦਲਜੀਤ ਕਲਸੀ ਇਸ ਪੰਜਾਬੀ ਫਿਲਮ ਵਿੱਚ ਆਏਗਾ ਨਜ਼ਰ, ਇਸ ਸਮੇਂ ਹੈ ਡਿਬਰੂਗੜ੍ਹ ਜੇਲ੍ਹ 'ਚ ਬੰਦ
- ਆਪਣੇ ਦਮ 'ਤੇ ਗਾਇਕੀ ਦੀ ਦੁਨੀਆ 'ਚ ਉੱਤਰੇ ਅਮਰਿੰਦਰ ਗਿੱਲ ਦੇ ਦੋਵੇਂ ਮੁੰਡੇ, ਤੜਕ-ਫੜਕ ਤੋਂ ਬਿਨ੍ਹਾਂ ਰਿਲੀਜ਼ ਕੀਤਾ ਪਹਿਲਾਂ ਗੀਤ, ਸਰੋਤੇ ਕਰ ਰਹੇ ਨੇ ਤਾਰੀਫ਼
- ਉਹੀ ਚਿਹਰਾ ਅਤੇ ਉਹੀ ਨੈਣ-ਨਕਸ਼, ਹੂ-ਬ-ਹੂ ਸਿੱਧੂ ਮੂਸੇਵਾਲਾ ਵਰਗਾ ਦਿਖਦਾ ਹੈ ਗਾਇਕ ਦਾ ਭਰਾ, ਦੇਖੋ ਮਨਮੋਹਕ ਤਸਵੀਰ