ETV Bharat / entertainment

ਅਦਾਕਾਰ ਹੀਨਾ ਖਾਨ ਬਾਰੇ ਗਿੱਪੀ ਗਰੇਵਾਲ ਦੇ ਬਿਆਨ ਨੇ ਸਭ ਨੂੰ ਕੀਤਾ ਹੈਰਾਨ, ਤੁਸੀਂ ਵੀ ਪੜ੍ਹੋ ਅਜਿਹਾ ਕੀ ਬੋਲਿਆ ਗਿੱਪੀ ਗਰੇਵਾਲ... - Gippy Grewal On Hina Khan Cancer - GIPPY GREWAL ON HINA KHAN CANCER

ਜਦੋਂ ਕਿਸੇ ਨਾਲ ਇਕੱਠੇ ਕੰਮ ਕਰੋ ਅਤੇ ਦੂਜੇ ਵਿਅਕਤੀ ਨੂੰ ਅਹਿਸਾਸ ਤੱਕ ਨਾ ਹੋਵੇ ਕਿ ਸਾਹਮਣੇ ਵਾਲਾ ਕਿਸ ਦਰਦ ਨਾਲ ਜੂਝ ਰਿਹਾ ਹੈ ਤਾਂ ਉਸ ਵਿਅਕਤੀ ਦੀ ਹਿੰਮਤ ਦੀ ਤਾਰੀਫ਼ ਕਰਨੀ ਤਾਂ ਬਣਦੀ ਹੈ। ਪੂਰੀ ਕਾਹਣੀ ਜਾਣਨ ਲਈ ਪੜ੍ਹੋ ਪੂਰੀ ਖ਼ਬਰ

GIPPY GREWAL ON HINA KHAN CANCER
ਹੀਨਾ ਖਾਨ ਬਾਰੇ ਗਿੱਪੀ ਗਰੇਵਾਲ ਦਾ ਬਿਆਨ (etv bharat)
author img

By ETV Bharat Punjabi Team

Published : Sep 21, 2024, 1:34 PM IST

Updated : Sep 21, 2024, 1:46 PM IST

ਹੈਦਰਾਬਾਦ ਡੈਸਕ: ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਕਸਰ ਹੀ ਚਰਚਾ 'ਚ ਰਹਿੰਦੇ ਹਨ ਪਰ ਇਸ ਵਾਰ ਚਰਚਾ 'ਚ ਰਹਿਣ ਦਾ ਕਾਰਨ ਕੋਈ ਫਿਲਮ ਜਾਂ ਗੀਤ ਨਹੀਂ ਬਲਕਿ ਇੱਕ ਬਿਆਨ ਹੈ। ਗਿੱਪੀ ਗਰੇਵਾਲ ਨੇ ਇੱਕ ਅਜਿਹਾ ਬਿਆਨ ਦਿੱਤਾ ਕਿ ਸਭ ਹੈਰਾਨ ਰਹਿ ਗਏ। ਸ਼ਾਇਦ ਕਿਸੇ ਨੇ ਵੀ ਅਜਿਹਾ ਨਹੀਂ ਸੋਚਿਆ ਹੋਵੇਗਾ ਕਿ ਗਿੱਪੀ ਕੋਈ ਅਜਿਹਾ ਖੁਲਾਸਾ ਵੀ ਕਰਨਗੇ।

ਹੀਨਾ ਖਾਨ ਬਾਰੇ ਵੱਡਾ ਖੁਲਾਸਾ

ਗਿੱਪੀ ਗਰੇਵਾਲ ਨੇ ਅਦਾਕਾਰ ਹੀਨਾ ਖਾਨ ਬਾਰੇ ਵੱਡਾ ਖੁਲਾਸਾ ਕੀਤਾ ਹੈ। ਗਿੱਪੀ ਗਰੇਵਾਲ ਨੇ ਦੱਸਿਆ ਕਿ ਜਦੋਂ ਉਹ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫ਼ਿਲਮ ਦੀ ਪਰਮੋਸ਼ਨ ਕਰ ਰਹੇ ਸਨ, ਉਸ ਸਮੇਂ ਹੀਨਾ ਖਾਨ ਨੂੰ ਪਤਾ ਸੀ ਕਿ ਉਸਨੂੰ ਬਰੈਸਟ ਕੈਂਸਰ ਹੈ ਪਰ ਉਸਨੇ ਇਸ ਗੱਲ ਨੂੰ ਆਪਣੇ ਤੱਕ ਹੀ ਰੱਖਿਆ ਅਤੇ ਕਿਸੇ ਨਾਲ ਵੀ ਇਹ ਗੱਲ ਸਾਂਝੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਮੈਨੂੰ ਵੀ ਹੀਨਾ ਦੀ ਪੋਸਟ ਤੋਂ ਹੀ ਉਸਦੇ ਕੈਂਸਰ ਬਾਰੇ ਪਤਾ ਲੱਗਿਆ। ਇਸ ਨੂੰ ਪੜ ਕੇ ਮੈਂ ਹੈਰਾਨ ਰਹਿ ਗਿਆ।

ਹੀਨਾ ਮਜ਼ਬੂਤ ਔਰਤ

ਇਸਦੇ ਨਾਲ ਹੀ ਗਿੱਪੀ ਨੇ ਕਿਹਾ ਕਿ ਹੀਨਾ ਬਹੁਤ ਹੀ ਮਜ਼ਬੂਤ ਔਰਤ ਹੈ। ਉਸ ਵਿਚ ਬਹੁਤ ਹੌਂਸਲਾ ਹੈ। ਇਸ ਹੌਂਸਲੇ 'ਤੇ ਮਜ਼ਬੂਤ ਸਖ਼ਸ਼ੀਅਤ ਕਰਕੇ ਹੀ ਉਹ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਘਬਰਾਈ ਨਹੀਂਂ, ਸਗੋਂ ਇਸ ਨਾਲ ਲੜੀ। ਉਂਝ ਵੀ ਉਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਹੌਂਸਲਾ ਅਤੇ ਹਿੰਮਤ ਮਿਲਦੀ ਹੈ। ਹੀਨਾ ਖਾਨ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਲੜ ਰਹੀ ਹੈ। ਹੀਨਾ ਨੂੰ ਛਾਤੀ ਦਾ ਕੈਂਸਰ ਹੈ ਅਤੇ ਇਸਦੇ ਇਲਾਜ ਲਈ ਉਹ ਕੀਮੋਥੈਰੇਪੀ ਲੈ ਰਹੀ ਹੈ। ਹੀਨਾ ਖਾਨ ਹਿੰਦੀ ਟੀਵੀ ਦੀ ਮਸ਼ਹੂਰ ਅਭਿਨੇਤਰੀ ਹੈ ਪਰ ਉਸਨੇ ਗਿੱਪੀ ਗਰੇਵਾਲ ਨਾਲ ਪੰਜਾਬੀ ਸਿਨੇਮਾ ਵਿਚ ਡੈਬਿਊ ਵੀ ਕੀਤਾ। ਹੀਨਾ ਦੀ ਪਹਿਲੀ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਹੈ।

ਹੀਨਾ ਅਤੇ ਗਿੱਪੀ ਦੀ ਕੈਮਿਸਟਰੀ

‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫਿਲਮ ਵਿਚ ਹੀਨਾ ਅਤੇ ਗਿੱਪੀ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ। ਹੁਣ ਜਦੋਂ ਹੀਨਾ ਖਾਨ ਕੈਂਸਰ ਨਾਲ ਲੜ ਰਹੀ ਹੈ। ਇੰਸਟੈਂਟ ਬਾਲੀਵੁੱਡ ਦੇ ਇੰਸਟਾਗ੍ਰਾਮ ਪੇਜ ‘ਤੇ ਪੰਜਾਬੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਇੰਟਰਵਿਊ ਦਾ ਇੱਕ ਹਿੱਸਾ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਨੇ ਹੀਨਾ ਖਾਨ ਨਾਲ ਕੰਮ ਕਰਨ ਅਤੇ ਕੈਂਸਰ ਨਾਲ ਲੜਨ ਬਾਰੇ ਗੱਲ ਕੀਤੀ ਹੈ।

ਸੁਪਰਹਿੱਟ ਫ਼ਿਲਮ

ਗੱਲਬਾਤ ਦੌਰਾਨ ਗਿੱਪੀ ਨੇ ਦੱਸਿਆ ਕਿ ਹੀਨੇ ਦਾ ਪਰਿਵਾਰ ਨਾਲ ਉਹਨਾਂ ਦਾ ਬਹੁਤ ਚੰਗਾ ਰਿਸ਼ਤਾ ਹੈ। ਉਨ੍ਹਾਂ ਦੋਵਾਂ ਦੀ ਇਕੱਠਿਆਂ ਪਹਿਲੀ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਸੁਪਰਹਿੱਟ ਫ਼ਿਲਮ ਰਹੀ। ਜ਼ਿਕਰਯੋਗ ਹੈ ਕਿ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫ਼ਿਲਮ 10 ਮਈ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਫ਼ਿਲਮ ਨੇ ਬਜਟ ਤੋਂ ਵੱਧ ਕਮਾਈ ਕੀਤੀ ਸੀ। ਇਸ ਫ਼ਿਲਮ ਦਾ ਬਜਟ ਸਿਰਫ 12 ਕਰੋੜ ਰੁਪਏ ਸੀ, ਜਦੋਂ ਕਿ 10 ਦਿਨਾਂ ‘ਚ ਫ਼ਿਲਮ ਨੇ ਭਾਰਤ ‘ਚ 9.34 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਦੁਨੀਆ ਭਰ ‘ਚ 18.25 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜੋ ਫਿਲਮ ਦੀ ਵੱਡੀ ਸਫਲਤਾ ਸੀ। ਇਸ ਸਮੇਂ ਹੀਨਾ ਨੂੰ ਪਸੰਦ ਕਰਨ ਵਾਲੇ ਉਸ ਦੇ ਫੈਨ ਹੀਨਾ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ।

Last Updated : Sep 21, 2024, 1:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.