ਫਰੀਦਕੋਟ: ਹਾਲ ਹੀ ਵਿੱਚ ਰਿਲੀਜ਼ ਹੋਈ ਅਰਥ-ਭਰਪੂਰ ਪੰਜਾਬੀ ਫ਼ਿਲਮ 'ਸੰਗਰਾਂਦ' ਦਾ ਲੀਡਿੰਗ ਹਿੱਸਾ ਰਹੇ ਅਦਾਕਾਰ ਗੈਵੀ ਚਾਹਲ ਇੱਕ ਹੋਰ ਅਲਹਦਾ ਕੰਟੈਂਟ ਅਧਾਰਿਤ ਫ਼ਿਲਮ 'ਐਸ ਵਰਸਿਸ ਐਸ' ਦੁਆਰਾ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਸ ਫਿਲਮ ਵਿਚਲੇ ਅਪਣੇ ਵਿਲੱਖਣਤਾ ਭਰੇ ਲੁੱਕ ਨੂੰ ਉਨਾਂ ਵੱਲੋਂ ਰਿਵੀਲ ਕਰ ਦਿੱਤਾ ਗਿਆ ਹੈ। 'ਆਈ ਪੀ.ਐਸ ਪ੍ਰੋਡੋਕਸ਼ਨ ਦੇ ਬੈਨਰ, ਪੀ.ਬੀ ਫ਼ਿਲਮਜ ਅਤੇ ਗੈਵੀ ਚਾਹਲ ਫ਼ਿਲਮਜ ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਹਿੰਦੀ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਇੰਦਰ ਵੱਲੋ ਕੀਤਾ ਗਿਆ ਹੈ, ਜੋ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾਂ ਖੇਤਰ ਵਿੱਚ ਵੀ ਬਤੌਰ ਲੇਖ਼ਕ ਅਤੇ ਨਿਰਦੇਸ਼ਕ ਮਜ਼ਬੂਤ ਪੈੜਾ ਸਿਰਜਦੇ ਜਾ ਰਹੇ ਹਨ।
ਫਿਲਮ 'ਐਸ ਵਰਸਿਸ ਐਸ' ਦੀ ਕਹਾਣੀ: ਸਰਕਾਰੀ ਰਜਿੰਦਰਾ ਕਾਲਜ ਅਤੇ ਇੱਥੋ ਦੀਆਂ ਹੋਰ ਵੱਖ-ਵੱਖ ਲੋਕੋਸ਼ਨਾਂ 'ਤੇ ਸ਼ੂਟ ਕੀਤੀ ਗਈ ਇਸ ਫ਼ਿਲਮ ਦੀ ਕਹਾਣੀ ਆਰਮੀ ਬੈਕਗਰਾਊਂਡ ਦੁਆਲੇ ਬਣਾਈ ਗਈ ਹੈ। ਇਸ ਫਿਲਮ ਵਿੱਚ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰਾਂ ਦੀ ਸੋਚ ਨੂੰ ਬੇਹੱਦ ਪ੍ਰਭਾਵੀ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਗੈਵੀ ਚਾਹਲ ਇਸ ਫ਼ਿਲਮ ਵਿੱਚ ਕਾਫ਼ੀ ਚੁਣੌਤੀਪੂਰਨ, ਵੱਖਰੇ ਅਤੇ ਅਜਿਹੇ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿਸ ਤਰਾਂ ਦੀ ਭੂਮਿਕਾ ਉਨ੍ਹਾਂ ਵੱਲੋ ਅਪਣੀ ਹੁਣ ਤੱਕ ਦੀ ਕਿਸੇ ਵੀ ਫ਼ਿਲਮ ਵਿੱਚ ਅਦਾ ਨਹੀਂ ਕੀਤੀ ਗਈ।
- ਅੱਛਾ ਤਾਂ ਇੰਨ੍ਹਾਂ ਕਾਰਨਾਂ ਕਰਕੇ ਹੈ ਪੰਜਾਬੀ ਫਿਲਮ 'ਬੀਬੀ ਰਜਨੀ' ਖਾਸ, ਭੁੱਲਕੇ ਵੀ ਨਾ ਕਰਨਾ ਨਜ਼ਰਅੰਦਾਜ਼ - big reasons to watch Bibi Rajni
- ਖੁਸ਼ਖਬਰੀ...ਜਲਦ ਹੀ ਇਸ ਐਪ ਉਤੇ ਰਿਲੀਜ਼ ਹੋ ਰਹੀ ਹੈ ਦਿਲਜੀਤ-ਨੀਰੂ ਦੀ 'ਜੱਟ ਐਂਡ ਜੂਲੀਅਟ 3', ਡੇਟ ਕਰੋ ਨੋਟ - Jatt and Juliet 3 OTT Release
- 'ਮੈਂ ਪਬਲਿਕ ਹਸਤੀ ਹਾਂ, ਪ੍ਰਾਪਰਟੀ ਨਹੀਂ', ਜਾਣੋ ਕਿਸ ਗੱਲ ਉਤੇ ਭੜਕੀ ਤਾਪਸੀ ਪੰਨੂ, ਦੇਖੋ ਵੀਡੀਓ - Taapsee Pannu
ਗੈਵੀ ਚਾਹਲ ਦਾ ਰੋਲ: ਹਿੰਦੀ ਦੇ ਨਾਲ-ਨਾਲ ਹਰਿਆਣਵੀ ਭਾਸ਼ਾ ਵਿੱਚ ਬਣਾਈ ਜਾ ਰਹੀ ਇਸ ਫ਼ਿਲਮ ਵਿੱਚ ਅਦਾਕਾਰ ਮੇਜਰ ਰਣਜੀਤ ਸਿੰਘ ਸਿਆਗ ਦਾ ਰੋਲ ਅਦਾ ਕਰ ਰਹੇ ਹਨ। ਗੈਵੀ ਚਾਹਲ ਵੱਲੋ ਅਪਣੀ ਇਸ ਭੂਮਿਕਾ ਨੂੰ ਰਿਅਲਸਿਟਕ ਟਚ ਦੇਣ ਲਈ ਆਰਮੀ ਅਤੇ ਇਸ ਸਬੰਧਤ ਅਫਸਰਾਂ ਦੀ ਕਾਰਜ-ਸ਼ੈਲੀ ਨੂੰ ਬਹੁ-ਕਰੀਬ ਤੋਂ ਜਾਣਿਆ ਅਤੇ ਸਮਝਿਆ ਗਿਆ ਹੈ। ਅਦਾਕਾਰ ਅਨੁਸਾਰ, ਉਨ੍ਹਾਂ ਵੱਲੋ ਅਪਣਾ ਸੋ ਫੀਸਦੀ ਦੇਣ ਦੀ ਕੋਸ਼ਿਸ਼ ਹਰ ਫ਼ਿਲਮ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਫ਼ਿਲਮ ਵਿਚਲੇ ਕਰੈਕਟਰ ਨੂੰ ਵੀ ਪੂਰੀ ਮਿਹਨਤ ਨਾਲ ਨਿਭਾਇਆ ਗਿਆ ਹੈ। ਇਸਦੇ ਚਲਦਿਆ ਉਮੀਦ ਹੈ ਕਿ ਇਹ ਫ਼ਿਲਮ ਅਤੇ ਰੋਲ ਦਰਸ਼ਕਾਂ ਨੂੰ ਪਸੰਦ ਆਉਣਗੇ।