ਨਵੀਂ ਦਿੱਲੀ: ਬਿੱਗ ਬੌਸ ਦੇ ਵਿਜੇਤਾ ਅਤੇ ਮਸ਼ਹੂਰ ਯੂਟਿਊਬਰ 'ਸਿਸਟਮ' ਐਲਵਿਸ਼ ਯਾਦਵ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਸੱਪ ਦੇ ਜ਼ਹਿਰ ਦੀ ਤਸਕਰੀ ਮਾਮਲੇ ਵਿੱਚ ਅੱਜ 22 ਮਾਰਚ ਨੂੰ ਐਲਵਿਸ਼ ਨੂੰ ਜ਼ਮਾਨਤ ਮਿਲ ਗਈ ਹੈ।
ਐਲਵਿਸ਼ ਨੂੰ ਇਸ ਮਾਮਲੇ ਵਿੱਚ ਪੰਜ ਦਿਨਾਂ ਬਾਅਦ ਜ਼ਮਾਨਤ ਮਿਲੀ ਹੈ। ਜ਼ਮਾਨਤ ਦੀ ਜਾਣਕਾਰੀ ਬਿੱਗ ਬੌਸ 17 ਦੇ ਪ੍ਰਤੀਯੋਗੀ ਅਨੁਰਾਗ ਡੋਭਾਲ ਨੇ ਦਿੱਤੀ ਹੈ। ਐਲਵਿਸ਼ ਨੂੰ 17 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐਲਵਿਸ਼ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਲਿਆ ਗਿਆ ਸੀ।
ਐਲਵਿਸ਼ ਦੀ ਪਹਿਲੀ ਪਟੀਸ਼ਨ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ ਅਤੇ ਫਿਰ ਜਦੋਂ ਦੂਜੀ ਪਟੀਸ਼ਨ 'ਤੇ ਸੁਣਵਾਈ ਹੋਈ ਤਾਂ ਅਦਾਲਤ ਨੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਅਨੁਰਾਗ ਡੋਭਾਲ ਨੇ ਆਪਣੇ ਐਕਸ ਪੋਸਟ ਵਿੱਚ ਐਲਵਿਸ਼ ਦੀ ਬੇਲ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ। ਅਨੁਰਾਗ ਨੇ ਲਿਖਿਆ, 'ਰੱਬ ਕਦੇ ਗਲਤ ਨਹੀਂ ਕਰੇਗਾ, ਜ਼ਮਾਨਤ ਮਿਲ ਗਈ ਹੈ।'
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਐਲਵਿਸ਼ ਦੇ ਪ੍ਰਸ਼ੰਸਕਾਂ 'ਚ ਇੱਕ ਵੱਖਰਾ ਹੀ ਖੁਸ਼ੀ ਦਾ ਮਾਹੌਲ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ ਹੈ, 'ਆਪਣਾ ਭਰਾ ਆ ਗਿਆ ਹੈ'। ਇੱਕ ਲਿਖਦਾ ਹੈ, 'ਭਾਈ ਜਿੱਤ ਗਿਆ ਹੈ।'
- ਹੁਣ ਬਿੱਗ ਬੌਸ OTT 3 'ਚ ਐਂਟਰੀ ਕਰੇਗੀ 'Just Looking Like A Wow...' ਫੇਮ ਜੈਸਮੀਨ ਕੌਰ, ਪੜ੍ਹੋ ਪੂਰੀ ਖਬਰ - Bigg Boss Ott 3
- ਵਿਵਾਦਾਂ 'ਚ ਘਿਰੇ ਮਸ਼ਹੂਰ ਗਾਇਕ ਜੈਜ਼ੀ ਬੀ, ਬਰਨਾਲਾ 'ਚ ਪੁਤਲਾ ਸਾੜ ਕੇ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ, ਜਾਣੋ ਕਾਰਨ - Jazzy B in controversy
- ਇਸ ਦੋਗਾਣਾ ਟਰੈਕ ਨਾਲ ਸਾਹਮਣੇ ਆਉਣਗੇ ਬਲਵੀਰ ਬੋਪਾਰਾਏ, ਜਲਦ ਹੋਵੇਗਾ ਰਿਲੀਜ਼ - Balvir BopaRai upcoming song
ਉਲੇਖਯੋਗ ਹੈ ਕਿ ਚਾਰ ਮਹੀਨੇ ਪਹਿਲਾਂ ਨੋਇਡਾ ਵਿੱਚ ਆਯੋਜਿਤ ਇੱਕ ਰੇਵ ਪਾਰਟੀ ਵਿੱਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਦੇ ਇਲਜ਼ਾਮ ਵਿੱਚ ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਐਲਵਿਸ਼ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ ਸੂਰਜਪੁਰ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।
ਐਲਵਿਸ਼ ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ (ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972) 120ਬੀ, 284 ਅਤੇ 289 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 20 ਮਾਰਚ ਨੂੰ ਸੁਣਵਾਈ ਦੌਰਾਨ ਜ਼ਮਾਨਤ ਨਹੀਂ ਦਿੱਤੀ ਗਈ ਸੀ। ਰਿਪੋਰਟਾਂ ਮੁਤਾਬਕ ਬਾਰ ਐਸੋਸੀਏਸ਼ਨ ਦੀ ਹੜਤਾਲ ਕਾਰਨ ਉਨ੍ਹਾਂ ਦੀ ਜ਼ਮਾਨਤ ਵਿੱਚ ਦੇਰੀ ਹੋਈ ਹੈ।