ETV Bharat / entertainment

ਇਸ ਹਿੰਦੀ ਫਿਲਮ ਦਾ ਨਿਰਦੇਸ਼ਨ ਕਰਨਗੇ ਜੈਵੀ ਢਾਂਡਾ, ਸ਼ੂਟਿੰਗ ਜਲਦ ਹੋਵੇਗੀ ਸ਼ੁਰੂ - ਹਿੰਦੀ ਫਿਲਮ ਲਲਾਟ

ਪੰਜਾਬੀ ਸਿਨੇਮਾ ਦੇ ਸ਼ਾਨਦਾਰ ਨਿਰਦੇਸ਼ਕ ਜੈਵੀ ਢਾਂਡਾ ਨਵੀਂ ਹਿੰਦੀ ਫਿਲਮ 'ਲਲਾਟ' ਦਾ ਨਿਰਦੇਸ਼ਨ ਕਰਨ ਜਾ ਰਹੇ ਹਨ।

Director Jaivi Dhanda
Director Jaivi Dhanda (facebook)
author img

By ETV Bharat Entertainment Team

Published : Oct 30, 2024, 7:02 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬਿਹਤਰੀਨ ਨਿਰਦੇਸ਼ਕ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਜੈਵੀ ਢਾਂਡਾ, ਜੋ ਲੰਮੇਂ ਵਕਫ਼ੇ ਬਾਅਦ ਸਿਲਵਰ ਸਕ੍ਰੀਨ ਉਤੇ ਮੁੜ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਇੱਕ ਹੋਰ ਪ੍ਰਭਾਵੀ ਡਾਇਰੈਕਟੋਰੀਅਲ ਪਾਰੀ ਦਾ ਅਹਿਸਾਸ ਕਰਵਾਏਗੀ ਉਨ੍ਹਾਂ ਦੀ ਬਤੌਰ ਨਿਰਦੇਸ਼ਕ ਨਵੀਂ ਹਿੰਦੀ ਫਿਲਮ 'ਲਲਾਟ', ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

ਸਾਲ 2016 ਵਿੱਚ ਰਿਲੀਜ਼ ਹੋਈ ਅਤੇ ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ-ਬਿੰਦੂ ਬਣੀ ਰਹੀ ਪੰਜਾਬੀ ਫਿਲਮ ਨਿਧੀ ਸਿੰਘ ਦਾ ਨਿਰਦੇਸ਼ਨ ਜੈਵੀ ਢਾਂਡਾ ਵੱਲੋਂ ਹੀ ਕੀਤਾ ਗਿਆ ਸੀ, ਜਿਸ ਵਿੱਚ ਬਾਲੀਵੁੱਡ ਅਦਾਕਾਰਾ ਕੁਲਰਾਜ ਰੰਧਾਵਾ ਵੱਲੋਂ ਲੀਡਿੰਗ ਭੂਮਿਕਾ ਨਿਭਾਈ ਗਈ।

ਅੰਤਰ-ਰਾਸ਼ਟਰੀ ਪੱਧਰ ਉੱਪਰ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਉਕਤ ਫਿਲਮ ਦਾ ਲੇਖਨ ਗੌਰਵ ਭੱਲਾ ਦੁਆਰਾ ਕੀਤਾ ਗਿਆ ਸੀ, ਜੋ ਟੈਲੀਵਿਜ਼ਨ ਅਤੇ ਹਿੰਦੀ, ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਲੇਖਕਾਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਹਨ।

ਓਧਰ ਉਕਤ ਫਿਲਮ ਸੰਬੰਧਤ ਜਾਰੀ ਕੀਤੀ ਮੁੱਢਲੀ ਜਾਣਕਾਰੀ ਅਨੁਸਾਰ ਬਿੱਗ ਸੈੱਟਅੱਪ ਅਧੀਨ ਬਣਾਈ ਜਾਣ ਵਾਲੀ ਉਕਤ ਫਿਲਮ ਵਿੱਚ ਬਾਲੀਵੁੱਡ ਦੇ ਕਈ ਮੰਨੇ-ਪ੍ਰਮੰਨੇ ਚਿਹਰੇ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਦੇ ਨਾਵਾਂ, ਫਿਲਮ ਟਾਈਟਲ ਅਤੇ ਹੋਰਨਾਂ ਪਹਿਲੂਆਂ ਦਾ ਖੁਲਾਸਾ ਨਿਰਮਾਣ ਅਤੇ ਨਿਰਦੇਸ਼ਨ ਟੀਮ ਵੱਲੋਂ ਜਲਦ ਕੀਤਾ ਜਾਵੇਗਾ।

ਮੂਲ ਰੂਪ ਵਿੱਚ ਹਰਿਆਣਾ ਦੇ ਹਿਸਾਰ ਸੰਬੰਧਤ ਨਿਰਦੇਸ਼ਕ ਜੈਵੀ ਢਾਂਡਾ ਬਾਲੀਵੁੱਡ 'ਚ ਵੀ ਲੰਮੇਰਾ ਨਿਰਦੇਸ਼ਨ ਤਜ਼ੁਰਬਾ ਹਾਸਿਲ ਕਰ ਚੁੱਕੇ ਹਨ, ਜੋ ਇੰਨੀਂ ਦਿਨੀਂ ਲਘੂ ਅਤੇ ਓਟੀਟੀ ਫਿਲਮ ਖਿੱਤੇ ਵਿੱਚ ਪੜਾਅ-ਦਰ-ਪੜਾਅ ਅਪਣੀਆਂ ਪੈੜਾਂ ਮਜ਼ਬੂਤ ਕਰਦੇ ਜਾ ਰਹੇ, ਜਿੰਨ੍ਹਾਂ ਅਪਣੀ ਉਕਤ ਹਿੰਦੀ ਫਿਲਮ ਸੰਬੰਧਤ ਕੁਝ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੇਨ ਸਟ੍ਰੀਮ ਫਿਲਮਾਂ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਜਾਣ ਵਾਲੀ ਉਨ੍ਹਾਂ ਦੀ ਇਸ ਫਿਲਮ ਵਿੱਚ ਸਿਨੇਮਾ ਸਿਰਜਣਾ ਦੇ ਕਈ ਅਨੂਠੇ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ, ਜੋ ਸੱਚੇ ਮੁੱਦਿਆ ਦੇ ਨਾਲ-ਨਾਲ ਬਦਲਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਉਪਰ ਕੇਂਦਰਿਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.