ETV Bharat / entertainment

ਲੰਡਨ ਦੇ ਫੈਸ਼ਨ ਸਟੋਰਾਂ ਵਿੱਚ ਗੂੰਜ ਰਿਹਾ ਹੈ ਦਿਲਜੀਤ ਦੁਸਾਂਝ ਦਾ ਗੀਤ 'ਨੈਨਾ', ਦੇਖੋ ਵੀਡੀਓ - Diljit Dosanjh song Naina

author img

By ETV Bharat Entertainment Team

Published : Jun 12, 2024, 11:41 AM IST

Diljit Dosanjh: ਇਸ ਸਮੇਂ ਇੰਟਰਨੈੱਟ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦਿਲਜੀਤ ਦੁਸਾਂਝ ਦਾ ਗੀਤ 'ਨੈਨਾ' ਲੰਡਨ ਦੇ ਫੈਸ਼ਨ ਸਟੋਰਾਂ ਵਿੱਚ ਚੱਲ ਰਿਹਾ ਹੈ।

Diljit Dosanjh
Diljit Dosanjh (instagram)

ਹੈਦਰਾਬਾਦ: ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਹੁਣ ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ, ਗਾਇਕ ਆਏ ਦਿਨ ਕੋਈ ਨਾ ਕੋਈ ਇਤਿਹਾਸ ਰਚ ਦੇ ਰਹਿੰਦੇ ਹਨ, ਜਿਨ੍ਹਾਂ ਲੋਕਾਂ ਨੂੰ ਪੰਜਾਬੀ ਭਾਸ਼ਾ ਨਹੀਂ ਵੀ ਆਉਂਦੀ ਉਹ ਵੀ ਗਾਇਕ ਦੇ ਗਾਏ ਗੀਤਾਂ ਦਾ ਕਾਫੀ ਆਨੰਦ ਲੈਂਦੇ ਹਨ।

ਇਸ ਦੀ ਤਾਜ਼ਾ ਉਦਾਹਰਣ ਲੰਡਨ ਦੇ ਫੈਸ਼ਨ ਦੇ ਸਟੋਰ ਵਿੱਚ ਗਾਇਕ ਦੇ ਗੀਤ 'ਨੈਨਾ' ਦੇ ਚੱਲਣ ਦੀ ਹੈ, ਇਸ ਦੀ ਵੀਡੀਓ ਸ਼ੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਕਲਿੱਪ ਨੂੰ ਇੱਕ ਭਾਰਤੀ ਦੁਆਰਾ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਹੈ, ਜੋ ਯੂਕੇ ਦੇ ਪ੍ਰਮੁੱਖ ਫੈਸ਼ਨ ਸਟੋਰਾਂ ਵਿੱਚ ਇੱਕ ਭਾਰਤੀ ਕਲਾਕਾਰ ਦਾ ਗੀਤ ਸੁਣ ਕੇ ਬਹੁਤ ਖੁਸ਼ ਹੋਇਆ। ਇਸ ਸ਼ਾਨਦਾਰ ਟਰੈਕ ਵਿੱਚ ਦਿਲਜੀਤ ਨੇ ਰੈਪਰ ਬਾਦਸ਼ਾਹ ਨਾਲ ਕੰਮ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਰਾਜ ਰਣਜੋਧ ਅਤੇ ਬਾਦਸ਼ਾਹ ਦੁਆਰਾ ਲਿਖਿਆ ਅਤੇ ਰਣਜੋਧ ਦੁਆਰਾ ਰਚਿਆ ਗਿਆ, ਇਸ ਗੀਤ ਵਿੱਚ ਦਿਲਜੀਤ ਦੀ ਸੁਰੀਲੀ ਆਵਾਜ਼ ਚਾਰ ਚੰਨ ਲਾ ਦਿੰਦੀ ਹੈ। ਇਹ ਟਰੈਕ ਤਿੰਨ ਪ੍ਰਮੁੱਖ ਔਰਤਾਂ ਤੱਬੂ, ਕਰੀਨਾ ਅਤੇ ਕ੍ਰਿਤੀ 'ਤੇ ਬਣਾਇਆ ਗਿਆ ਸੀ।

ਵਾਇਰਲ ਵੀਡੀਓ ਵਿੱਚ ਪ੍ਰਸ਼ੰਸਕ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਹੇ ਰੱਬਾ, ਦਿਲਜੀਤ ਹਰ ਜਗ੍ਹਾਂ ਹੈ। ਲੰਡਨ ਦੇ ਇੱਕ ਸਟੋਰ 'ਤੇ ਦਿਲਜੀਤ ਦੇ ਗੀਤ ਚੱਲ ਰਹੇ ਹਨ, ਵਾਹ...ਖਰੀਦਦਾਰੀ ਬਾਅਦ ਵਿੱਚ, ਮੈਂ ਇੱਥੇ ਗੀਤ ਸੁਣ ਕੇ ਖੁਸ਼ ਹਾਂ।"

ਜਦੋਂ ਤੋਂ ਇਹ ਵੀਡੀਓ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਪ੍ਰਸ਼ੰਸਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਨੇ ਕਿਹਾ, ' ਮਹਾਨ ਕਲਾਕਾਰ।' ਇਸ ਦੇ ਨਾਲ ਹੀ ਬਹੁਤ ਸਾਰੇ ਪ੍ਰਸ਼ੰਸਕ ਲਾਲ ਦਿਲ ਨਾਲ ਆਪਣੀ ਭਾਵਨਾ ਸਾਂਝੀ ਕਰ ਰਹੇ ਹਨ।

ਇਸ ਦੌਰਾਨ ਦਿਲਜੀਤ ਦੁਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਉਹ ਇਸ ਸਮੇਂ ਕਾਫੀ ਸਾਰੀਆਂ ਹਿੰਦੀ-ਪੰਜਾਬੀ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ, ਜਿਸ ਵਿੱਚ ਨੀਰੂ ਬਾਜਵਾ ਨਾਲ 'ਜੱਟ ਐਂਡ ਜੂਲੀਅਟ 3' ਹੈ, ਜਿਸ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.