ਚੰਡੀਗੜ੍ਹ: ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਉੱਚ-ਕੋਟੀ ਮੁਕਾਮ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗਾਇਕ-ਅਦਾਕਾਰ ਦਿਲਜੀਤ ਦੁਸਾਂਝ, ਜਿੰਨ੍ਹਾਂ ਦੀ ਤਿੰਨ ਸਾਲ ਪਹਿਲਾਂ ਐਲਾਨ ਕੀਤੀ ਹੋਈ ਅਤੇ ਬਹੁ-ਚਰਚਿਤ ਰਹੀ ਪੰਜਾਬੀ ਫਿਲਮ 'ਰੰਨਾਂ 'ਚ ਧੰਨਾ' ਹੁਣ ਰਿਲੀਜ਼ ਨਹੀਂ ਕੀਤੀ ਜਾਵੇਗੀ, ਜਿਸ ਦਾ ਇਜ਼ਹਾਰ ਫਿਲਮ ਟੀਮ ਵੱਲੋਂ ਅਪਣੇ-ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕਰ ਦਿੱਤਾ ਗਿਆ ਹੈ।
'ਥਿੰਦ ਮੋਸ਼ਨ ਫਿਲਮਜ਼' ਕੈਨੇਡਾ ਵੱਲੋਂ ਸਾਲ 2021 ਵਿੱਚ ਵੱਡੇ ਪੱਧਰ 'ਤੇ ਐਲਾਨ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਅਮਰਜੀਤ ਸਿੰਘ ਸਰਾਓ ਵੱਲੋਂ ਕੀਤਾ ਜਾਣਾ ਸੀ, ਜੋ ਇਸ ਤੋਂ ਪਹਿਲਾਂ ਵੀ 'ਕਾਲਾ ਸ਼ਾਹ ਕਾਲਾ', 'ਝੱਲੇ', 'ਬਾਬੇ ਭੰਗੜਾ ਪਾਉਂਦੇ' ਆਦਿ ਜਿਹੀਆਂ ਕਈ ਬਿੱਗ ਸੈਟਅੱਪ ਅਤੇ ਸਫਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਪਾਲੀਵੁੱਡ ਦੇ ਸਫਲਤਮ ਨਿਰਦੇਸ਼ਕਾਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਹਨ।
ਪੰਜਾਬੀ ਸਿਨੇਮਾ ਦੀ ਕਾਮਯਾਬ ਟੀਮ ਵੱਲੋਂ ਅਨਾਊਂਸ ਕੀਤੀ ਗਈ ਇਸ ਮਲਟੀ-ਸਟਾਰਰ ਅਤੇ ਬਹੁ-ਕਰੋੜੀ ਫਿਲਮ ਦੀ ਸਟਾਰ-ਕਾਸਟ ਵਿੱਚ ਦਿਲਜੀਤ ਦੁਸਾਂਝ ਤੋਂ ਇਲਾਵਾ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਜਿਹੇ ਬਿਗ ਸਟਾਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿੰਨ੍ਹਾਂ ਦੀ ਸ਼ਾਨਦਾਰ ਮੌਜੂਦਗੀ ਨਾਲ ਸਜਾਈ ਜਾਣ ਵਾਲੀ ਇਸ ਫਿਲਮ ਦੇ ਨਾਂਅ ਬਣਨ ਦਾ ਕਾਰਨ ਇਸ ਦੀ ਨਿਰਮਾਣ ਦੇਰੀ ਨੂੰ ਮੰਨਿਆ ਜਾ ਰਿਹਾ ਹੈ, ਹਾਲਾਂਕਿ ਇਸ ਫਿਲਮ ਸੰਬੰਧੀ ਸਾਹਮਣੇ ਆਈ ਕੁਝ ਹੋਰ ਜਾਣਕਾਰੀ ਅਨੁਸਾਰ ਅਸਲ ਵਿੱਚ ਨਿਰਮਾਣ ਦੇਰੀ ਦੇ ਨਾਲ-ਨਾਲ ਸਭ ਤੋਂ ਜੋ ਵੱਡਾ ਅਤੇ ਅਹਿਮ ਕਾਰਨ ਰਿਹਾ, ਉਹ ਸੀ ਇਸੇ ਸਬਜੈਕਟ ਅਧਾਰਿਤ ਅਤੇ ਮੁਹਾਂਦਰੇ ਦੇ ਇਰਦ-ਗਿਰਦ ਜੁੜੀਆਂ ਦੋ ਹੋਰ ਵੱਡੀਆਂ ਫਿਲਮਾਂ ਦਾ ਰਿਲੀਜ਼ ਹੋ ਜਾਣਾ, ਜਿਸ ਕਾਰਨ ਉਕਤ ਫਿਲਮ ਦੇ ਹੋਂਦ ਤੋਂ ਪਹਿਲਾਂ ਹੀ ਅਜਿਹਾ ਖੋਰਾ ਲੱਗਿਆ ਕਿ ਨਿਰਮਾਣ ਟੀਮ ਨੂੰ ਉਕਤ ਫਿਲਮ ਬਣਾਉਣ ਦਾ ਇਰਾਦਾ ਤਿਆਗਣਾ ਪੈ ਗਿਆ ਹੈ, ਜਿਸ ਉਪਰੰਤ ਦਿਲਜੀਤ ਦੁਸਾਂਝ ਦੀ ਇਹ ਪਹਿਲੀ ਅਜਿਹੀ ਫਿਲਮ ਹੋਵੇਗੀ, ਜੋ ਨਹੀਂ ਬਣੇਗੀ।
- Ranna Ch Dhanna: ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ ‘ਰੰਨਾਂ ’ਚ ਧੰਨਾ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼
- ਫਿਲਮ ਇੰਡਸਟਰੀ ਦੀਆਂ ਇਹ ਅਦਾਕਾਰਾਂ, ਜਿਨ੍ਹਾਂ ਨੇ ਪਰਦੇ 'ਤੇ ਹੰਢਾਈ ਵੇਸ਼ਵਾਵਾਂ ਦੀ ਜ਼ਿੰਦਗੀ - actresses prostitute role on screen
- ਕਾਨਸ ਫਿਲਮ ਫੈਸਟੀਵਲ 'ਚ ਪਹੁੰਚੀ ਗੀਤ 'ਮੰਮੀ ਨੂੰ ਪਸੰਦ' ਫੇਮ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ, ਪੰਜਾਬੀ ਲੁੱਕ 'ਚ ਰੈੱਡ ਕਾਰਪੇਟ 'ਤੇ ਲੁੱਟੀ ਮਹਿਫ਼ਲ - Sunanda Sharma in Cannes Festival
ਪਾਲੀਵੁੱਡ ਗਲਿਆਰਿਆਂ ਵਿੱਚ ਅਪਾਰ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਉਕਤ ਫਿਲਮ ਦੇ ਬੰਦ ਹੋ ਜਾਣ ਬਾਅਦ ਹੁਣ ਦਿਲਜੀਤ ਦੁਸਾਂਝ ਦੀ ਕੇਵਲ ਇੱਕ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਹੀ ਮੈਦਾਨ ਵਿੱਚ ਰਹਿ ਗਈ ਹੈ, ਜਿਸ ਦਾ ਨਿਰਦੇਸ਼ਨ ਜਗਦੀਪ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ।