ETV Bharat / entertainment

ਕੁੜੀ ਦੇ ਚੱਕਰ 'ਚ 8 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਏ ਸੀ ਦਿਲਜੀਤ ਦੁਸਾਂਝ, ਨਾਲ ਲੈ ਗਏ ਸਨ ਇਹ ਚੀਜ਼ਾਂ - Diljit Dosanjh - DILJIT DOSANJH

Diljit Dosanjh New Revelation: ਦੋ ਕੇਲੇ ਅਤੇ ਸਾਈਕਲ ਚੱਕ ਕੇ ਦਿਲਜੀਤ ਦੁਸਾਂਝ ਘਰੋਂ ਭੱਜ ਗਏ ਸਨ, ਉਸ ਸਮੇਂ ਅਦਾਕਾਰ-ਗਾਇਕ ਦੀ ਉਮਰ ਸਿਰਫ਼ 8 ਸਾਲ ਸੀ, ਆਓ ਇਸ ਕਿੱਸੇ ਬਾਰੇ ਵਿਸਥਾਰ ਨਾਲ ਪੜ੍ਹੀਏ।

Diljit Dosanjh
Diljit Dosanjh (getty)
author img

By ETV Bharat Entertainment Team

Published : Jun 17, 2024, 3:51 PM IST

ਮੁੰਬਈ: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਦੀ ਕਾਮਯਾਬੀ ਦੇ ਸਿਤਾਰੇ ਇਸ ਸਮੇਂ ਸੱਤਵੇਂ ਅਸਮਾਨ ਨੂੰ ਚੁੰਮ ਰਹੇ ਹਨ, ਦਿਲਜੀਤ ਦੁਸਾਂਝ ਇੱਕ ਸ਼ਾਨਦਾਰ ਗਾਇਕ ਅਤੇ ਅਦਾਕਾਰ ਹੋਣ ਦੇ ਨਾਲ-ਨਾਲ ਇਸ ਸਮੇਂ ਉਹ ਪੂਰੀ ਦੁਨੀਆਂ ਦੇ ਦਿਲਾਂ ਵਿੱਚ ਧੜਕ ਰਿਹਾ ਹੈ।

ਹਾਲ ਹੀ ਵਿੱਚ ਦਿਲਜੀਤ ਦਾ ਫਿਲਮ 'ਕਲਕੀ 2898 ਏਡੀ' ਲਈ ਗੀਤ ਰਿਲੀਜ਼ ਹੋਇਆ ਹੈ, ਜਿਸ ਵਿੱਚ ਗਾਇਕ ਨੇ ਪ੍ਰਭਾਸ ਨਾਲ ਹੱਥ ਮਿਲਾਇਆ ਹੈ। ਇਸ ਤੋਂ ਇਲਾਵਾ ਅਦਾਕਾਰ-ਗਾਇਕ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਰਿਲੀਜ਼ ਨੂੰ ਲੈ ਕੇ ਵੀ ਤਿਆਰੀ ਕਰ ਰਹੇ ਹਨ, ਇਹ ਫਿਲਮ ਬਹੁਤ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਪ੍ਰਮੋਸ਼ਨ ਦੌਰਾਨ ਇੱਕ ਇੰਟਰਵਿਊ ਵਿੱਚ ਦਿਲਜੀਤ ਦੁਸਾਂਝ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

8 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਏ ਸਨ ਗਾਇਕ: ਇੱਕ ਪੌਡਕਾਸਟ ਵਿੱਚ ਦਿਲਜੀਤ ਨੇ ਖੁਲਾਸਾ ਕੀਤਾ ਹੈ ਕਿ ਉਹ ਇੱਕ ਕੁੜੀ ਦੇ ਚੱਕਰ ਵਿੱਚ 8 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਏ ਸਨ, ਇਸ ਤੋਂ ਇਲਾਵਾ ਗਾਇਕ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਦੇ ਸਕੂਲ ਦੇ ਸੀਨੀਅਰਾਂ ਨੇ ਉਸ ਨੂੰ ਉਸ ਦੀ ਪਸੰਦ ਦੀ ਕੁੜੀ ਬਾਰੇ ਪੁੱਛਿਆ ਸੀ ਅਤੇ ਉਸ ਨੇ ਦੱਸਿਆ ਤਾਂ ਸੀਨੀਅਰਾਂ ਨੇ ਉਸ ਨੂੰ ਕੁੜੀ ਕੋਲ ਪਿਆਰ ਦਾ ਇਜ਼ਹਾਰ ਕਰ ਲਈ ਭੇਜਿਆ। 8 ਸਾਲ ਦੀ ਨਾਦਾਨ ਉਮਰ ਵਿੱਚ ਦਿਲਜੀਤ ਨੇ ਉਸ ਕੁੜੀ ਨੂੰ ਪਰਪੋਜ਼ ਕਰ ਦਿੱਤਾ ਪਰ ਕੁੜੀ ਇਸ ਸਭ ਤੋਂ ਨਾਖੁਸ਼ ਸੀ ਇਸ ਲਈ ਉਸ ਨੇ ਇਸ ਬਾਰੇ ਟੀਚਰ ਨੂੰ ਦੱਸ ਦਿੱਤਾ।

ਇਸ ਦੇ ਨਾਲ ਟੀਚਰ ਨੇ ਦਿਲਜੀਤ ਨੂੰ ਅਗਲੇ ਦਿਨ ਆਪਣੇ ਮਾਤਾ-ਪਿਤਾ ਦੇ ਨਾਲ ਆਉਣ ਲਈ ਕਿਹਾ ਅਤੇ ਗਾਇਕ ਇਸ ਗੱਲ ਤੋਂ ਕਾਫੀ ਡਰ ਗਏ ਅਤੇ ਉਹ ਘਰ ਪੁੱਜੇ ਕੇ ਘਰੋਂ ਭੱਜਣ ਦਾ ਪਲਾਨ ਕਰਨ ਲੱਗੇ। ਦਿਲਜੀਤ ਨੇ ਦੋ ਕੇਲੇ ਲਏ ਅਤੇ ਸਾਈਕਲ ਚੱਕ ਘਰ ਤੋਂ ਦੂਰ ਨਿਕਲ ਗਏ।

ਘਰ ਛੱਡ ਕੇ ਨਹੀਂ ਭੱਜ ਪਾਏ ਦਿਲਜੀਲ ਦੁਸਾਂਝ: ਇਸ ਦੇ ਨਾਲ ਹੀ ਜਦੋਂ ਦਿਲਜੀਤ ਸਾਈਕਲ ਚਲਾ ਕੇ ਪਿੰਡੋਂ ਭੱਜ ਰਹੇ ਸੀ ਤਾਂ ਉਨ੍ਹਾਂ ਦੇ ਇੱਕ ਗੁਆਂਢੀ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਉਸ ਨੇ ਗਾਇਕ ਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਿਹਾ ਹੈ, ਚੱਲ ਘਰ ਜਾ। ਇਸ ਦੇ ਨਾਲ ਹੀ ਘਰ ਛੱਡਣ ਦੇ ਪੰਜ ਮਿੰਟ ਬਾਅਦ ਗਾਇਕ ਉਲਟੇ ਪੈਰ ਵਾਪਿਸ ਆਉਣ ਲੱਗੇ। ਪੇਟ ਦਰਦ ਦਾ ਬਹਾਨਾ ਬਣਾ ਕੇ ਗਾਇਕ ਚਾਰ ਦਿਨ ਸਕੂਲ ਨਹੀਂ ਗਏ, ਜਦੋਂ ਸਕੂਲ ਗਏ ਉਦੋਂ ਤੱਕ ਟੀਚਰ ਉਹ ਗੱਲ ਭੁੱਲ ਚੁੱਕੀ ਸੀ।

ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ-ਅਦਾਕਾਰ ਜਲਦੀ ਹੀ ਨੀਰੂ ਬਾਜਵਾ ਨਾਲ ਫਿਲਮ 'ਜੱਟ ਐਂਡ ਜੂਲੀਅਟ 3' ਲੈ ਕੇ ਆ ਰਹੇ ਹਨ, ਇਸ ਦੇ ਟ੍ਰੇਲਰ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ, ਇਹ ਫਿਲਮ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਸਮੇਂ ਗਾਇਕ ਦੀ ਸਾਊਥ ਵਿੱਚ ਵੀ ਬੱਲੇ-ਬੱਲੇ ਹੋਈ ਪਈ ਹੈ, ਕਿਉਂਕਿ ਗਾਇਕ ਦਾ ਪ੍ਰਭਾਸ ਨਾਲ ਗੀਤ ਰਿਲੀਜ਼ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.