ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਐਕਸ਼ਨ ਪੈਕੇਡ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ 'ਮਝੈਲ' ਰਿਲੀਜ਼ ਪੜਾਅ ਵੱਲ ਵਧੀ ਚੁੱਕੀ ਹੈ, ਜਿਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਸ਼ੁਰੂ ਹੋ ਚੁੱਕੇ ਹਨ, ਜੋ ਤੇਜ਼ੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ।
ਗੀਤ 'ਐਮ ਪੀ 3' ਅਤੇ 'ਜੇਬੀਸੀਓ ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਅਤੇ ਅਨਮੋਲ ਸਾਹਨੀ ਹਨ, ਜਦਕਿ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਵੱਲੋਂ ਕੀਤਾ ਗਿਆ ਹੈ, ਜੋ ਇੰਨੀਂ ਦਿਨੀਂ ਇੱਕ ਹੋਰ ਬਿੱਗ ਸੈੱਟਅੱਪ ਫਿਲਮ 'ਸ਼ੌਂਕੀ ਸਰਦਾਰ' ਦੀ ਵੀ ਨਿਰਦੇਸ਼ਨ ਕਮਾਂਡ ਸੰਭਾਲ ਰਹੇ ਹਨ, ਜਿਸ ਵਿੱਚ ਬੱਬੂ ਮਾਨ ਅਤੇ ਗੁਰੂ ਰੰਧਾਵਾ ਲੀਡਿੰਗ ਕਿਰਦਾਰ ਪਲੇ ਕਰ ਰਹੇ ਹਨ।
ਪੰਜਾਬ ਦੇ ਮਾਲਵੇ ਖਿੱਤੇ ਨਾਲ ਸੰਬੰਧਤ ਨਾਭਾ ਆਦਿ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੀ ਸਟਾਰ ਕਾਸਟ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਵਿੱਚ ਦੇਵ ਖਰੌੜ ਅਤੇ ਰੂਪੀ ਗਿੱਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਸਪੋਰਟਿੰਗ ਐਕਟਰਜ਼ ਵਿੱਚ ਗੁੱਗੂ ਗਿੱਲ, ਹੌਬੀ ਧਾਲੀਵਾਲ, ਵੱਡਾ ਗਰੇਵਾਲ, ਕੁਲ ਸਿੱਧੂ, ਧੀਰਜ ਕੁਮਾਰ, ਮਾਰਕ ਰੰਧਾਵਾ ਆਦਿ ਸ਼ੁਮਾਰ ਹਨ।
ਪਾਲੀਵੁੱਡ ਗਲਿਆਰਿਆਂ 'ਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਉਕਤ ਫਿਲਮ 31 ਜਨਵਰੀ 2025 ਨੂੰ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ, ਜਿਸ ਦਾ ਗੀਤ ਸੰਗੀਤ ਅਤੇ ਸਿਨੇਮਾਟੋਗ੍ਰਾਫ਼ੀ ਪੱਖਾਂ ਉਪਰ ਵੀ ਖਾਸੀ ਮਿਹਨਤ ਕੀਤੀ ਜਾ ਰਹੀ ਹੈ।
ਪੰਜਾਬੀ ਸਿਨੇਮਾ ਦੀ ਇੱਕ ਹੋਰ ਮਹਿੰਗੀ ਅਤੇ ਮਲਟੀ-ਸਟਾਰਰ ਫਿਲਮ ਦੇ ਤੌਰ ਉਤੇ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਉਕਤ ਫਿਲਮ ਦਾ ਐਕਸ਼ਨ ਵੀ ਉੱਚ ਪੱਧਰੀ ਸਿਨੇਮਾ ਤਾਣੇ ਬਾਣੇ ਉਲੀਕਿਆ ਗਿਆ ਹੈ, ਜਿਸ ਨੂੰ ਬਾਲੀਵੁੱਡ ਦੇ ਮਸ਼ਹੂਰ ਅਤੇ ਉੱਚਕੋਟੀ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਬੇਸ਼ੁਮਾਰ ਵੱਡੀਆਂ ਹਿੰਦੀ ਫਿਲਮਾਂ ਨੂੰ ਐਕਸ਼ਨ ਪੱਖੋਂ ਸ਼ਾਨਦਾਰ ਅਤੇ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਇਹ ਵੀ ਪੜ੍ਹੋ: