ETV Bharat / entertainment

ਮੁੜ ਮੁਸ਼ਕਿਲਾਂ 'ਚ ਦਿਲਜੀਤ ਦੋਸਾਂਝ ਦੀ 'ਪੰਜਾਬ 95', ਸੈਂਸਰ ਬੋਰਡ ਨੇ ਫਿਲਮ ਦੇ 120 ਸੀਨਜ਼ ਉੱਤੇ ਕੱਟ ਲਾਉਣ ਦੇ ਦਿੱਤੇ ਨਿਰਦੇਸ਼ - Movie Punjab 95 - MOVIE PUNJAB 95

Diljit Dosanjh Movie 'Punjab 95' : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ 'ਪੰਜਾਬ 95' ਮੁੜ ਮੁਸ਼ਕਿਲਾਂ 'ਚ ਘਿਰੀ ਨਜ਼ਰ ਆ ਰਹੀ ਹੈ। ਸੈਂਸਰ ਬੋਰਡ ਨੇ 120 ਸੀਨਾਂ ਉੱਤੇ ਕੱਟ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੜ੍ਹੋ ਪੂਰੀ ਖ਼ਬਰ।

Diljit Dosanjh Upcoming Movie Punjab 95
ਦਿਲਜੀਤ ਦੋਸਾਂਝ ਦੀ 'ਪੰਜਾਬ 95' ਮੁੜ ਮੁਸ਼ਕਿਲਾਂ 'ਚ (Etv Bharat)
author img

By ETV Bharat Entertainment Team

Published : Sep 26, 2024, 11:24 AM IST

ਚੰਡੀਗੜ੍ਹ: 'ਦਿਲ-ਲੁਮਿਨਾਟੀ ਟੂਰ ਅਧੀਨ ਇੰਨੀ ਦਿਨੀ ਇੰਗਲੈਂਡ ਵਿਚ ਧੁੰਮਾਂ ਪਾ ਰਹੇ ਦੇਸੀ ਰੋਕਸਟਾਰ ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ 'ਪੰਜਾਬ 95' ਮੁੜ ਮੁਸ਼ਿਕਲਾਂ 'ਚ ਘਿਰ ਦੀ ਨਜ਼ਰ ਆ ਰਹੀ ਹੈ, ਜਿਸ ਵਿਚ ਸੈਂਸਰ ਬੋਰਡ ਵੱਲੋਂ 120 ਕੱਟ ਲਗਾਏ ਜਾਣ ਦੀ ਹਿਦਾਇਤ ਕੀਤੀ ਗਈ ਹੈ। ਦੁਨੀਆ-ਭਰ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਉਕਤ ਟੂਰ ਅਧੀਨ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਅੱਜ ਵੀ ਵਿਸ਼ਾਲ ਕੰਸਰਟ ਦਾ ਹਿੱਸਾ ਬਣਨ ਜਾ ਰਹੇ ਹਨ ਜਿਸ ਨੂੰ ਸ਼ਾਨਦਾਰ ਹੁੰਗਾਰਾਂ ਮਿਲ ਰਿਹਾ ਹੈ, ਜਿਸ ਦਾ ਇਜ਼ਹਾਰ ਉਕਤ ਸ਼ੋਅ ਦਾ ਮਹਿੰਗੇ ਭਾਅ ਵਿਕ ਰਹੀਆ ਟਿਕਟਾਂ ਵੀ ਕਰਵਾ ਰਹੀਆ ਹਨ।

Movie 'Punjab 95'
ਮੁੜ ਮੁਸ਼ਕਿਲਾਂ 'ਚ ਦਿਲਜੀਤ ਦੋਸਾਂਝ ਦੀ 'ਪੰਜਾਬ 95' (Instagram)

ਪਹਿਲਾਂ ਵੀ ਸੈਂਸਰ ਬੋਰਡ ਵਲੋਂ ਕੱਟ ਲਗਾਉਣ ਲਈ ਜਾਰੀ ਕੀਤੀ ਸੀ ਹਿਦਾਇਤ

'ਆਰ.ਐਸ.ਵੀ.ਪੀ ਫ਼ਿਲਮਜ ਵੱਲੋ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਫ਼ਿਲਮ ਦਾ ਨਿਰਮਾਣ ਮਸ਼ਹੂਰ ਬਾਲੀਵੁੱਡ ਨਿਰਮਾਤਾ ਰੋਨੀ ਸਕਰੂਵਾਲਾ, ਜਦਕਿ ਨਿਰਦੇਸ਼ਨ ਹਨੀ ਤ੍ਰੇਹਨ ਵੱਲੋ ਕੀਤਾ ਗਿਆ ਹੈ , ਜਿੰਨਾਂ ਦੁਆਰਾ ਬਿਗ ਸੈਟਅੱਪ ਅਧੀਨ ਬਣਾਈ ਗਈ ਇਹ ਫ਼ਿਲਮ ਪਿਛਲੇ ਲੰਮੇਂ ਸਮੇਂ ਤੋਂ ਵਿਵਾਦਾਂ ਵਿਚ ਘਿਰ ਰਹੀ ਹੈ, ਜਿਸ ਦੀ ਦ੍ਰਿਸ਼ਾਂਵਲੀ ਵਿਚ ਸ਼ਾਮਿਲ ਕਈ ਸੀਨਜ ਉਪਰ ਇਤਰਾਜ਼ ਪ੍ਰਗਟਾਉੰਦਿਆਂ 85 ਕੱਟ ਲਗਾਏ ਜਾਣ ਦੀ ਹਿਦਾਇਤ ਪਹਿਲਾਂ ਵੀ ਸੈਂਸਰ ਬੋਰਡ ਵੱਲੋਂ ਕੀਤੀ ਜਾ ਚੁੱਕੀ ਹੈ, ਜਿਸ ਨੂੰ ਹੁਣ ਨਵੀਂ ਅਪਡੇਟ ਕਰਦਿਆ 120 ਕੱਟਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਮਨੁੱਖੀ ਅਧਿਕਾਰ ਕਾਰਕੁਨ ਅਤੇ ਮਹਾਨ ਸਿੱਖ ਸ਼ਖਸੀਅਤ ਵਜੋ ਸ਼ੁਮਾਰ ਕਰਵਾਉੰਦੇ ਸਵ. ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਅਣਮਨੁੱਖੀ ਮੌਤ ਦੀ ਦਾਸਤਾਂ ਬਿਆਂ ਕਰਦੀ ਉਕਤ ਫ਼ਿਲਮ ਦੇ ਮੁੱਖ ਕਿਰਦਾਰ ਦਾ ਨਾਂਅ ਬਦਲਣ ਦੀ ਵੀ ਮੰਗ ਸੈਂਸਰ ਬੋਰਡ ਦੁਆਰਾ ਕੀਤੀ ਜਾ ਚੁੱਕੀ ਹੈ, ਜਿਸ ਨੂੰ ਲੈ ਕੇ ਨਿਰਮਾਤਾਵਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਸੀ।

Movie 'Punjab 95'
ਦਿਲਜੀਤ ਦੋਸਾਂਝ ਦੀ 'ਪੰਜਾਬ 95' ਮੁੜ ਮੁਸ਼ਕਿਲਾਂ 'ਚ (Instagram)

ਫਿਲਮ ਦਾ 'ਪੰਜਾਬ 95' ਨਾਂਅ ਰੱਖਣ ਉੱਤੇ ਵੀ ਇਤਰਾਜ਼

ਪੰਜਾਬ ਦੇ ਕਾਲੇ ਦੌਰ ਦੌਰਾਨ ਸਾਲ 1995 ਵਿੱਚ ਲਾਪਤਾ ਹੋਏ ਸਵ. ਖਾਲੜਾ ਦੀ ਗੁੰਮਸ਼ੁਦਗੀ ਦੇ 10 ਸਾਲ ਬਾਅਦ ਮਾਣਯੋਗ ਉਚ ਅਦਾਲਤ ਦੇ ਨਿਰਦੇਸ਼ਾਂ ਅਧੀਨ ਪੰਜਾਬ ਪੁਲਿਸ ਦੇ ਛੇ ਅਧਿਕਾਰੀਆਂ ਨੂੰ ਉਸ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਸਬੰਧਤ ਘਟਿਤ ਤ੍ਰਾਸਦੀਆਂ ਨੂੰ ਦਰਸਾਉਂਦੀ ਇਸ ਫ਼ਿਲਮ ਵਿਚ ਲੀਡ ਭੂਮਿਕਾ ਦਿਲਜੀਤ ਦੋਸਾਂਝ ਵੱਲੋ ਅਦਾ ਕੀਤੀ ਗਈ ਹੈ, ਜਿਨ੍ਹਾਂ ਦੀ ਬੇਹਤਰੀਨ ਅਦਾਕਾਰੀ ਦਾ ਅਹਿਸਾਸ ਕਰਵਾਉੰਦੀ ਇਸ ਫਿਲਮ ਦਾ ਟਾਈਟਲ ਵੀ ਬਦਲੇ ਜਾਣ ਦਾ ਸੁਝਾਅ ਸੈਂਸਰ ਬੋਰਡ ਦੁਆਰਾ ਦਿੱਤਾ ਜਾ ਚੁੱਕਾ ਹੈ, ਜਿਸ ਸਬੰਧੀ ਬੋਰਡ ਪੈਨਲ ਦਾ ਇਹ ਕਹਿਣਾ ਸੀ ਕਿ 'ਪੰਜਾਬ 95' ਨਾਂਅ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਹ ਸਵ. ਖਾਲੜਾ ਦੀ ਮੌਤ ਦੇ ਸਾਲ ਨੂੰ ਦਰਸਾਉਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.